ਦਰਦ ਦਿਲ ਦਾ
Friday, Jun 29, 2018 - 05:26 PM (IST)

ਦਰਦ ਦਿਲ ਦਾ,
ਦਿਲ ਨੂੰ ਚੜ੍ਹਿਆ,
ਬੋਲ ਪਿਆਰ ਦਾ,
ਅੰਦਰ ਤੜਿਆ।
ਨਾ ਸੁਣਨ ਨੂੰ ਆਵੇ,
ਕੋਈ ਅੱਗੇ,
ਇੰਝ ਲੱਗੇ ਜਿਵੇਂ,
ਗਏ ਹਾਂ ਠੱਗੇ,
ਕਈ ਬਾਰ ਮੈਂ,
ਖੁੱਦ ਨਾਲ ਲੜਿਆ,
ਦਰਦ ਦਿਲ ਦਾ,
ਦਿਲ ਨੂੰ ਚੜ੍ਹਿਆ,
ਬੋਲ ਪਿਆਰ ਦਾ,
ਅੰਦਰ ਤੜਿਆ।
ਇੱਥੇ ਕੌਣ 'ਸੁਰਿੰਦਰ'
ਕੌਣ ਕਿਸੇ ਦਾ,
ਮੁੱਲ ਨਾ ਪਾਉਂਦੇ,
ਪਿਆਰ ਦਿਸੇ ਦਾ,
ਜਾਵੇ ਨਾ ਇੱਥੇ,
ਪਲ ਵੀ ਖੜ੍ਹਿਆ,
ਦਰਦ ਦਿਲ ਦਾ,
ਦਿਲ ਨੂੰ ਚੜ੍ਹਿਆ,
ਬੋਲ ਪਿਆਰ ਦਾ,
ਅੰਦਰ ਤੜਿਆ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000