'ਕੋਰੋਨਾ' ਕਾਰਨ ਆਲੋਚਨਾਵਾਂ 'ਚ ਘਿਰੀ ਕੇਂਦਰ ਸਰਕਾਰ; ਵਿਰੋਧੀ ਧਿਰਾਂ ਕੋਲ 'ਮੋਦੀ' ਦਾ ਕੋਈ ਬਦਲ ਨਹੀਂ

Wednesday, May 19, 2021 - 10:02 AM (IST)

'ਕੋਰੋਨਾ' ਕਾਰਨ ਆਲੋਚਨਾਵਾਂ 'ਚ ਘਿਰੀ ਕੇਂਦਰ ਸਰਕਾਰ; ਵਿਰੋਧੀ ਧਿਰਾਂ ਕੋਲ 'ਮੋਦੀ' ਦਾ ਕੋਈ ਬਦਲ ਨਹੀਂ

ਵੀਰ ਸੰਘਵੀ

ਕੋਵਿਡ ਦੀ ਦੂਜੀ ਲਹਿਰ ਲਈ ਭਾਰਤ ਦੀ ਪ੍ਰਤੀਕਿਰਿਆ ਨੂੰ ਲੈ ਕੇ ਬਹੁਤ ਆਲੋਚਨਾ ਹੋਈ ਹੈ। ਇਸ ਨੂੰ ‘ਸੰਤੁਸ਼ਟ’ ਸ਼ਬਦ ਦਾ ਨਾਂ ਦਿੱਤਾ ਗਿਆ ਹੈ। ਇਹ ਹੁਣ ਸਪੱਸ਼ਟ ਹੈ ਕਿ ਸਰਕਾਰ ਵੀ ਸੰਤੁਸ਼ਟ ਨਜ਼ਰ ਆਉਂਦੀ ਸੀ ਕਿਉਂਕਿ ਪਹਿਲੀ ਲਹਿਰ ਨਾਲ ਨਜਿੱਠਣ ’ਚ ਇਸ ਨੇ ਆਪਣੇ ਆਪ ਨੂੰ ਸਫ਼ਲ ਹੋਣ ਦਾ ਦਾਅਵਾ ਕੀਤਾ ਸੀ। ਇਸੇ ਲਈ ਸਰਕਾਰ ਦੂਜੀ ਲਹਿਰ ਲਈ ਤਿਆਰ ਨਹੀਂ ਸੀ।

ਇਸੇ ਤਰ੍ਹਾਂ ‘ਸੰਤੁਸ਼ਟ’ ਸ਼ਬਦ ਸਰਕਾਰ ਦੇ ਆਲੋਚਕਾਂ ’ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਮਾਰੀ ਨਾਲ ਨਜਿੱਠਣ ’ਚ ਅਸਮਰਥ ਹੋਣ ਕਾਰਨ ਹੁਣ ਮੁਸ਼ਕਲ ’ਚ ਹਨ ਅਤੇ ਹੁਣ ਢਲਾਨ ’ਤੇ ਹਨ।

ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਦਲੀਲ ਢੁੱਕਵੀਂ ਹੋ ਸਕਦੀ ਹੈ ਪਰ ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ। ਮੋਦੀ ਮੁੜ ਤੋਂ ਵਾਪਸੀ ਕਰਨਗੇ। ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਦੇ ਐਲਾਨ ਪਿੱਛੋਂ ਸਰਕਾਰ ਦੀ ਕਿਸਮਤ ਥੋੜ੍ਹੀ ਡਾਵਾਂਡੋਲ ਹੋਈ ਹੈ। ਪੱਛਮੀ ਬੰਗਾਲ ਸਬੰਧੀ ਭਾਜਪਾ ਬਹੁਤ ਵਧੇਰੇ ‘ਸੰਤੁਸ਼ਟ’ ਸੀ। ਮੈਂ ਇੱਥੇ ਇਹ ਸ਼ਬਦ ਮੁੜ ਤੋਂ ਵਰਤ ਰਿਹਾ ਹਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 200 ਸੀਟਾਂ ਦੇ ਅੰਕੜੇ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਪਾਰਟੀ ਨੂੰ ਇਸ ਸੂਬੇ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਭਾਜਪਾ ਦੇ ਆਲੋਚਕਾਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਲੋਕਾਂ ਦੇ ਮਨਾਂ ਨੂੰ ਪੜ੍ਹਨ ਦੀ ਯੋਗਤਾ ਗੁਆ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਕਰਿਸ਼ਮਾ ਹੁਣ ਖ਼ਤਮ ਹੋ ਚੁੱਕਾ ਹੈ।

ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ ਸਾਹਮਣੇ ਆਈਆਂ ਜਿੱਥੇ ਭਾਜਪਾ ਦਾ ਵੋਟ ਸ਼ੇਅਰ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਅਹਿਮ ਢੰਗ ਨਾਲ ਹੇਠਾਂ ਡਿੱਗ ਗਿਆ। ਮੁੜ ਤੋਂ ਉਹੀ ਗੱਲ ਕਹੀ ਜਾਣ ਲੱਗੀ ਕਿ ਭਾਜਪਾ ਦੀ ਲੋਕਪ੍ਰਿਯਤਾ ਨੂੰ ਧੱਕਾ ਲੱਗਾ ਹੈ। ਇਹ ਇਕ ਅਹਿਮ ਮੁੱਦਾ ਹੈ।

ਪਰ ਸ਼ਾਇਦ ਅਸੀਂ ਇਹ ਗੱਲ ਭੁੱਲ ਰਹੇ ਹਾਂ ਕਿ ਇਸ ਦਾ ਇਕ ਦੂਜਾ ਪੱਖ ਵੀ ਹੈ। ਇਸ ਨੂੰ ਅਸੀਂ ਇਕ ਦੂਜੀ ਸੰਭਾਵਨਾ ਨਾਲ ਵੇਖ ਸਕਦੇ ਹਾਂ। ਮੋਦੀ ਇਸ ਸੰਕਟ ’ਚੋਂ ਪਾਰ ਨਿਕਲ ਜਾਣਗੇ ਜਿਵੇਂ ਕਿ ਤਬਾਹਕੁੰਨ ਨੋਟਬੰਦੀ ਤੋਂ ਬਾਅਦ ਵੀ ਉਨ੍ਹਾਂ ਨੇ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ।

ਮੈਂ 2 ਚੋਣ ਵਿਗਿਆਨੀਆਂ ਨਾਲ ਗੱਲਬਾਤ ਕੀਤੀ। ਮੈਂ ਯਸ਼ਵੰਤ ਦੇਸ਼ਮੁਖ ਅਤੇ ਸੰਜੇ ਕੁਮਾਰ ਜਿਨ੍ਹਾਂ ਨੇ ਹੁਣੇ ਜਿਹੇ ਹੀ ਲੋਕਾਂ ਦੇ ਮਨ ਨੂੰ ਭਾਂਪ ਲਿਆ ਸੀ, ਦਾ ਸਤਿਕਾਰ ਕਰਦਾ ਹਾਂ। ਪੱਛਮੀ ਬੰਗਾਲ ’ਚ ਚੋਣ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਕਿਹਾ ਸੀ ਕਿ ਭਾਜਪਾ ਇਸ ਸੂਬੇ ’ਚ ਚੋਣਾਂ ਨਹੀਂ ਜਿੱਤੇਗੀ। ਹੁਣ ਦੋਹਾਂ ਦਾ ਇਹ ਮੰਨਣਾ ਹੈ ਕਿ ਇਹ ਸਰਕਾਰ ਦੀ ਨਿਕਾਸੀ ਬਾਰੇ ਕੋਈ ਵੀ ਭਵਿੱਖਬਾਣੀ ਕਰਨੀ ਪਹਿਲਾਂ ਤੋਂ ਕੀਤੀ ਗਈ ਗੱਲ ਹੈ। ਆਪਣੀ ਦਲੀਲ ’ਚ ਸੰਜੇ ਕੁਮਾਰ ਸੰਕੇਤ ਦਿੰਦੇ ਹਨ ਕਿ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ’ਚ 3 ਸਾਲ ਦਾ ਸਮਾਂ ਬਾਕੀ ਪਿਆ ਹੈ। ਲੋਕਾਂ ਦਾ ਮੂਡ ਬਦਲਣ ਲਈ ਇਹ ਕਾਫ਼ੀ ਲੰਬਾ ਸਮਾਂ ਹੈ। ਹੋਰਨਾਂ ਕਈ ਚੀਜ਼ਾਂ ਦੇ ਘਟਣ ’ਚ ਵੀ ਅਜੇ ਕਾਫ਼ੀ ਲੰਬਾ ਸਮਾਂ ਪਿਆ ਹੈ। ਪ੍ਰਧਾਨ ਮੰਤਰੀ ਮੋਦੀ ਆਪਣਾ ਦ੍ਰਿਸ਼ਟੀਕੋਣ ਬਦਲ ਸਕਦੇ ਹਨ। ਕਿਸੇ ਵੀ ਗ਼ਲਤੀ ਲਈ ਉਸ ਦੀ ਜ਼ਿੰਮੇਵਾਰੀ ਪ੍ਰਵਾਨ ਕਰਨ ਤੋਂ ਇਨਕਾਰ ਕਰ ਸਕਦੇ ਹਨ। ਇਸ ਲਈ ਮੋਦੀ ਇਹ ਮਹਿਸੂਸ ਕਰ ਸਕਦੇ ਹਨ ਕਿ ਸਮਝੌਤਾ ਅਤੇ ਜਵਾਬਦੇਹੀ ਕਮਜ਼ੋਰੀ ਨਹੀਂ ਅਤੇ ਇਹ ਵੀ ਪਛਾਣ ਕਰ ਸਕਦੇ ਹਨ ਕਿ ਉਨ੍ਹਾਂ ਦੇ ਆਲੋਚਕ ਰਾਸ਼ਟਰ ਵਿਰੋਧੀ ਨਹੀਂ ਹਨ। ਵੋਟਰਾਂ ਦਾ ਮਨ ਬਦਲਣ ਲਈ ਅਜੇ ਕਈ ਘਟਨਾਵਾਂ ਵਾਪਰ ਸਕਦੀਆਂ ਹਨ।

ਉਦਾਹਰਣ ਵਜੋਂ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਭਾਜਪਾ ਨੇ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ’ਚ ਪਾਕਿਸਤਾਨ ਵਿਰੋਧੀ ਭਾਵਨਾਵਾਂ ਦੇ ਵਧਣ ਦੇ ਆਧਾਰ ’ਤੇ 60 ਦੇ ਕਰੀਬ ਹੋਰ ਸੀਟਾਂ ਜਿੱਤ ਲਈਆ। ਇਸ ਨੂੰ ਸੰਜੇ ‘ਬਾਲਾਕੋਟ ਬੰਪ’ ਦਾ ਨਾਂ ਦਿੰਦੇ ਹਨ। ਸਭ ਚੋਣਾਂ ਸੁਝਾਉਂਦੀਆਂ ਹਨ ਕਿ ਲੋਕਪ੍ਰਿਯਤਾ ਦੇ ਮਾਮਲੇ ’ਚ ਉਨ੍ਹਾਂ ਨੇ ਸਭ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ 

ਉਨ੍ਹਾਂ ਦੀ ਪਸੰਦ ਦੀ ਰੇਟਿੰਗ 40 ਫ਼ੀਸਦੀ ਹੈ ਜੋ ਉਨ੍ਹਾਂ ਦੇ ਸਟੈਂਡਰਡ ਨੂੰ ਲੈ ਕੇ ਬੁਰੀ ਹੈ। ਕਿਸੇ ਸਮੇਂ ਉਹ ਲਗਭਗ 70 ਫ਼ੀਸਦੀ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੁਸ਼ਟੀ ਦੀ ਰੇਟਿੰਗ ਲਗਭਗ 52 ਫ਼ੀਸਦੀ ਹੈ। ਭਾਜਪਾ ਉਮੀਦ ਕਰਦੀ ਹੈ ਕਿ ਆਉਂਦੀਆਂ ਚੋਣਾਂ ’ਚ ਰਾਮ ਮੰਦਰ ਦਾ ਮੁੱਦਾ ਹੋਵੇਗਾ। ਸਪੱਸ਼ਟ ਤੌਰ ’ਤੇ ਅਜਿਹਾ ਘੱਟ ਹੀ ਪ੍ਰਤੀਤ ਹੁੰਦਾ ਹੈ।

ਆਪਣੀ ਹਿੰਦੂ ਪਛਾਣ ਦੇ ਆਧਾਰ ’ਤੇ ਵੋਟ ਦੇਣ ਵਾਲੇ ਲੋਕਾਂ ਨੇ ਪਹਿਲਾਂ ਤੋਂ ਹੀ ਮੋਦੀ ਲਈ ਵੋਟ ਪਾ ਦਿੱਤੀ। ਉਸ ਪੱਖ ਨੂੰ ਲੈ ਕੇ ਹੁਣ ਇੱਥੇ ਬਹੁਤ ਘੱਟ ਵੋਟਾਂ ਹਨ। ਜਿਵੇਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਮੋਦੀ ਨੂੰ ਹਲਕਾ ਸਮਝਣਾ ਇਕ ਭੁੱਲ ਹੋਵੇਗੀ।

ਪ੍ਰਧਾਨ ਮੰਤਰੀ ਕੋਲ ਇਕ ਹੋਰ ਵੀ ਢੁੱਕਵੀਂ ਸਥਿਤੀ ਹੈ। ਦੇਸ਼ ’ਚ ਇਕ ਰਾਸ਼ਟਰ ਦੇ ਬਦਲ ਦੀ ਗੈਰ-ਹਾਜ਼ਰੀ ਹੈ। ਅਸੀਂ ਜਾਣਦੇ ਹਾਂ ਕਿ ਭਾਜਪਾ ਸੂਬਿਆਂ ’ਚ ਹਾਰ ਸਕਦੀ ਹੈ ਪਰ ਅਜਿਹਾ ਕੋਈ ਵੀ ਵਿਰੋਧੀ ਨੇਤਾ ਨਹੀਂ ਹੈ ਜੋ ਲੋਕਪ੍ਰਿਯਤਾ ਦੇ ਮਾਮਲੇ ’ਚ ਮੋਦੀ ਤੋਂ ਅੱਗੇ ਹੋਵੇ?

ਸਭ ਚੋਣਾਂ ਇਸ ਸਬੰਧੀ ਨਾਂਹ ’ਚ ਜਵਾਬ ਦਿੰਦੀਆਂ ਹਨ। ਜਿਵੇਂ ਕਿ ਯਸ਼ਵੰਤ ਦੇਸ਼ਮੁਖ ਨੇ ਯੂ.ਪੀ.ਏ.-2 ਦੌਰਾਨ ਪ੍ਰਗਟ ਕੀਤਾ ਸੀ। ਉਦੋਂ ਮਨਮੋਹਨ ਸਿੰਘ ਦੀ ਲੋਕਪ੍ਰਿਯਤਾ ਨਿਵਾਨ ’ਤੇ ਸੀ। ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦਾ ਗ੍ਰਾਫ ਵਧ ਗਿਆ ਪਰ ਇਸ ਸਮੇਂ ਬੇਸ਼ੱਕ ਮੋਦੀ ਦੀ ਲੋਕਪ੍ਰਿਯਤਾ ਢਲਾਨ ’ਤੇ ਹੈ ਪਰ ਕੋਈ ਵੀ ਵਿਰੋਧੀ ਨੇਤਾ ਉਨ੍ਹਾਂ ਦੀ ਲੋਕਪ੍ਰਿਯਤਾ ਦੇ ਮਾਮਲੇ ’ਚ ਉਚਾਈ ਹਾਸਲ ਨਹੀਂ ਕਰ ਪਾ ਰਿਹਾ।

ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਇੱਥੇ ਮੂਲ ਸਮੱਸਿਆ ਕਾਂਗਰਸ ਦੀ ਹੈ ਕਿਉਂਕਿ ਭਾਜਪਾ ਗਿਰਾਵਟ ਵੱਲ ਹੈ। ਕਾਂਗਰਸ ਇਕ ਸਪੱਸ਼ਟ ਬਦਲ ਵਜੋਂ ਸਾਹਮਣੇ ਨਹੀਂ ਆਉਂਦੀ। ਕਾਂਗਰਸ ਨੇ ਆਸਾਮ ਨੂੰ ਗੁਆ ਲਿਆ। ਜਿਵੇਂ ਕਿ ਅਸੀਂ ਮਹਾਮਾਰੀ ਦੌਰਾਨ ਵੇਖਿਆ ਹੈ। ਨੌਜਵਾਨ ਕਾਂਗਰਸੀ ਵਰਕਰਾਂ ਦਰਮਿਆਨ ਇਕ ਜ਼ਬਰਦਸਤ ਊਰਜਾ ਹੈ ਪਰ ਜਿਨ੍ਹਾਂ ਵੋਟਰਾਂ ਦਾ ਮੋਦੀ ਨਾਲੋਂ ਮੋਹ ਭੰਗ ਹੋ ਗਿਆ ਹੈ, ਉਹ ਵੀ ਕਾਂਗਰਸ ਨੂੰ ਗੰਭੀਰਤਾ ਨਾਲ ਇਕ ਬਦਲ ਵਜੋਂ ਨਹੀਂ ਦੇਖਦੇ। ਕੀ ਕਾਂਗਰਸ ਆਪਣੀ ਲੀਡਰਸ਼ਿਪ ਦੇ ਮੁੱਦੇ ਦਾ ਕੋਈ ਹੱਲ ਲੱਭੇਗੀ? ਭਾਜਪਾ ਦਾ ਮੰਨਣਾ ਹੈ ਕਿ ਅਜਿਹਾ ਨਹੀਂ ਹੋਵੇਗਾ। ਜੇ ਕਾਂਗਰਸ ਇਕਮੁੱਠ ਹੋਕੇ ਕੰਮ ਕਰਦੀ ਹੈ ਤਾਂ ਭਾਜਪਾ ਨੂੰ ਮੁਸ਼ਕਲ ਪੇਸ਼ ਆ ਸਕਦੀ ਹੈ।

ਨੋਟ : ਕੀ ਵਿਰੋਧੀ ਧਿਰਾਂ ਕੋਲ ਪ੍ਰਧਾਨ ਮੰਤਰੀ ਮੋਦੀ ਵਰਗਾ ਕੋਈ ਆਗੂ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News