ਮਿੱਤਰ ਦੀ ਇੱਕ ਗੱਲ...
Tuesday, Oct 01, 2019 - 03:39 PM (IST)

ਅੱਜ ਅਚਾਨਕ ਹੀ ਮੈਨੂੰ ਆਪਣੇ ਮਿੱਤਰ ਦੀ ਇੱਕ ਗੱਲ ਯਾਦ ਆ ਗਈ ਜੋ ਸੁਣ ਕੇ ਥੋੜ੍ਹੀ ਅਜੀਬ ਲੱਗੇਗੀ, ਅਸੀਂ ਦੋਨੋ ਅਕਸਰ ਹੀ ਇਕ ਦੂਜੇ ਦੀਆਂ ਕਮੀਆਂ ਕੱਢ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਸੀ ਅਸੀਂ ਦਿਨ 'ਚ 6-7 ਘੰਟੇ ਇੱਕਠੇ ਹੀ ਰਹਿੰਦੇ ਸੀ, ਆਪ ਸਭ ਨੇ ਵੀ ਅਕਸਰ ਹੀ ਵੇਖਿਆ ਹੁਣਾ ਹੈ ਕਿ ਆਮ ਹੀ ਲੋਕ ਗੱਲ ਕਰਦੇ- ਕਰਦੇ ਵੱਧ-ਘੱਟ (ਗਾਲਾ ਕੱਢਣਾ) ਬੋਲ ਦਿੰਦੇ ਤੇ ਇਹ ਆਦਤ ਸਾਡੀ ਵੀ ਬਣ ਚੁੱਕੀ ਸੀ ਇਸ ਤੋਂ ਪਹਿਲਾ ਕਿ ਇਹ ਆਦਤ ਸਾਡੀ ਪੱਕਦੀ ਅਸੀਂ ਆਪਸ 'ਚ ਸਲਾਹ ਕਰਕੇ ਇਕ ਵਿਉਂਤ ਬਣਾਈ ਕਿ ਜੇਕਰ ਅੱਜ ਤੋਂ ਆਪਣੇ ਦੋਵਾਂ 'ਚੋ ਕੋਈ ਵੀ ਵੱਧ-ਘੱਟ (ਗਾਲ ਕੱਢੇਗਾ) ਬੋਲੇਗਾ ਤਾਂ ਉਸਨੂੰ ਸਜ਼ਾ ਦੇ ਤੌਰ ਤੇ ਦੂਜੇ ਵਲੋਂ ਦਿੱਤਾ ਗਿਆ ਦਿਨ ਦਾ ਸਾਰਾ ਕੰਮ ਕਰਨਾ ਪਵੇਗਾ ਹੁਣ ਇਹ ਆਦਤ ਬਣੀ ਹੋਈ ਸੀ ਜਿਸ ਕਾਰਨ ਸਜ਼ਾ ਦੇ ਤੋਰ 'ਤੇ ਕਾਫੀ ਵਾਰ ਇਕ ਦੂਜੇ ਦਾ ਕੰਮ ਕਰਨਾ ਪਿਆ ਤੇ ਹੌਲੀ-ਹੌਲੀ ਅਸੀਂ ਇਸ ਆਦਤ ਤੋਂ ਛੁਟਕਾਰਾ ਪਾ ਲਿਆ ਇਸੇ ਤਰ੍ਹਾਂ ਅਸੀਂ ਹੋਰ ਵੀ ਮਾੜੀਆਂ ਆਦਤਾਂ ਤੋਂ ਦੂਰ ਹੋ ਗਏ ਸਾਡੇ ਲਈ ਇਹ ਇੱਕ ਖੇਡ ਹੀ ਸੀ ਤੇ ਇਸ ਖੇਡ ਖੇਡ 'ਚ ਹੀ ਅਸੀਂ ਆਪਣੇ 'ਚ ਬਹੁਤ ਸਾਰੀਆਂ ਕਮੀਆਂ ਔਗੁਣ ਦੂਰ ਕੀਤੇ। ਇਨਸਾਨ ਇਕ ਚੁਣੌਤੀ ਮੰਨ ਕੇ ਆਪਣੇ ਆਪ 'ਚ ਕੋਈ ਵੀ ਪਰਿਵਰਤਨ ਲਿਆ ਸਕਦਾ ਹੈ।