ਨਵੀਂ ਸਿੱਖਿਆ ਪ੍ਰਣਾਲੀ ਵਿੱਚ ਮਾਂ ਬੋਲੀ ਦਾ ਦਰਜਾ

08/14/2020 1:41:02 PM

ਹਰਪ੍ਰੀਤ ਕੌਰ, ਹਿੰਦੀ ਮਿਸਟ੍ਰੈਸ
9041073310

ਸਿੱਖਿਆ ਪ੍ਰਣਾਲੀ ਵਿੱਚ ਕਈ ਦਹਾਕਿਆਂ ਤੋਂ ਬਾਅਦ ਸ਼ਾਨਦਾਰ ਬਦਲਾਅ ਕੀਤੇ ਗਏ ਹਨ। ਇਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਇਸ ਸਿੱਖਿਆ ਨੀਤੀ ਦੇ ਨਾਲ ਅੰਤਰਰਾਸ਼ਟਰੀ ਸਿੱਖਿਆ ਦੇ ਪੱਧਰ 'ਤੇ ਸਾਡੀ ਸਿੱਖਿਆ ਪ੍ਰਣਾਲੀ ਸਮਾਨਤਰ ਹੋ ਗਈ ਹੈ। ਸਭ ਤੋਂ ਜ਼ਿਆਦਾ ਸ਼ਲਾਘਾਯੋਗ ਕਦਮ ਹੈ- ਪ੍ਰਾਇਮਰੀ ਸਿੱਖਿਆ ਮਾਂ ਬੋਲੀ ਵਿੱਚ ਦੇਣਾ।

ਸਿੱਖਿਆ ਮਾਹਿਰ ਅਤੇ ਮਨੋਵਿਗਿਆਨੀ ਇਹ ਮੁੱਦਾ ਅਕਸਰ ਚੁੱਕਦੇ ਰਹੇ ਹਨ ਕਿ ਛੋਟੇ ਬਾਲ 'ਤੇ ਤ੍ਰੈਭਾਸ਼ੀ ਫਾਰਮੂਲਾ ਲਾਗੂ ਕਰਨਾ ਅਣਉਚਿਤ ਹੈ। ਇਹ ਦਲੀਲ ਅਕਸਰ ਦਿੱਤੀ ਜਾਂਦੀ ਰਹੀ ਹੈ ਕਿ ਇਸ ਦਾ ਬਾਲ ਮਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਉਹ ਬੋਝ ਹੇਠਾਂ ਦੱਬਿਆ ਜਾਂਦਾ ਹੈ। ਮੁੱਢਲੀ ਸਿੱਖਿਆ ਜੇਕਰ ਉਸਦੀ ਮਾਂ ਬੋਲੀ ਵਿੱਚ ਹੋਵੇ ਤਾਂ ਸਿੱਖਿਆ ਦੀ ਨੀਂਹ ਨੂੰ ਪਕੇਰਾ ਕਰਦੀ ਹੈ, ਜਿਸ ਉਪਰ ਸਿੱਖਿਆ ਦੇ ਮੁਨਾਰੇ ਚਮਕਦੇ ਹਨ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਇਸ ਨਵੀਂ ਨੀਤੀ ਤਹਿਤ ਬੱਚਾ ਆਪਣੀ ਮਾਂ ਬੋਲੀ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕਰੇਗਾ। ਉਸਦੇ ਉਪਰ ਤਿੰਨ ਅਲੱਗ-ਅਲੱਗ ਭਾਸ਼ਾਵਾਂ ਸਿੱਖਣ ਦਾ ਬੋਝ ਨਹੀਂ ਪਵੇਗਾ। ਜੋ ਬੋਲੀ ਜਾਂ ਭਾਸ਼ਾ ਉਸਦੇ ਘਰ ਅਤੇ ਆਲੇ-ਦੁਆਲੇ ਵਿੱਚ ਵਰਤੀ ਜਾਂਦੀ ਹੈ ਉਹੀ ਉਸਨੇ ਲਿਖਣੀ ਅਤੇ ਪੜਨੀ ਸਿੱਖਣੀ ਹੈ। ਇਸ ਨਾਲ ਬੱਚਾ ਮਾਨਸਿਕ ਰੂਪ ਵਿੱਚ ਵਧੀਆ ਵਿਕਾਸ ਕਰੇਗਾ। ਅਜਿਹਾ ਵਿਦਿਆਰਥੀ ਜਦੋਂ ਸਿੱਖਿਆ ਦੇ ਅਗਲੇ ਪੜਾਅ ਵਿੱਚ ਪਹੁੰਚੇਗਾ ਤਾਂ ਮਾਨਸਿਕ ਰੂਪ ਵਿੱਚ ਦੂਜੀਆਂ ਭਾਸ਼ਾਵਾਂ ਨੂੰ ਸਿੱਖਣ ਲਈ ਤਿਆਰ ਹੋਵੇਗਾ। ਉਸਦੇ ਲਈ ਹੋਰ ਭਾਸ਼ਾਵਾਂ ਸਿੱਖਣਾ ਸਰਲ ਹੋਵੇਗਾ।

ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

3 ਸਾਲ ਦੀ ਉਮਰ ਵਿੱਚ ਸਕੂਲ ਜਾਣ ਨਾਲ ਬੱਚੇ ਦੇ ਅੰਦਰ ਸੁਰੱਖਿਆ ਦੀ ਭਾਵਨਾ ਵੀ ਉਤਪੰਨ ਨਹੀਂ ਹੁੰਦੀ ਜੋ ਕਿ ਸਵਾ ਦੋ ਜਾਂ ਢਾਈ ਸਾਲ ਦੇ ਬੱਚਿਆਂ ਨਾਲ ਆਮ ਹੋ ਰਹੀ ਸੀ। ਇੱਕ ਭਾਗੀ ਫਾਰਮੂਲੇ ਦਾ ਸਭ ਤੋਂ ਵੱਡਾ ਅਸਰ ਮਾਪਿਆ 'ਤੇ ਵੀ ਪਵੇਗਾ ਉਨ੍ਹਾਂ ਨੂੰ ਟਿਊਸ਼ਨ ਵੱਲ ਨਹੀਂ ਦੇਖਣਾ ਪਵੇਗਾ, ਕਿਉਂਕਿ ਸਾਡੇ ਦੇਸ਼ ਵਿੱਚ ਬਹੁਗਿਣਤੀ ਵਿਦਿਆਰਥੀਆਂ ਦੇ ਮਾਂ ਬਾਪ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਹਨ। ਉਹ ਮਾਂ ਬੋਲੀ ਵਿੱਚ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ।

ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

ਮਾਨਸਿਕ ਦਬਾਅ ਘਟਣ ਦਾ ਸਿੱਧਾ ਅਸਰ ਬੱਚਿਆਂ ਦੀ ਸਿਹਤ 'ਤੇ ਪਵੇਗਾ। ਬੱਚਿਆਂ ਨੂੰ ਖੇਡਾਂ ਲਈ ਵੀ ਸਮਾਂ ਮਿਲੇਗਾ ਜੋ ਉਨ੍ਹਾਂ ਨੂੰ ਤੰਦਰੁਸਤ ਰੱਖੇਗਾ। ਅਸੀਂ ਦੇਖਿਆ ਹੈ ਕਿ ਛੋਟੇ-ਛੋਟੇ ਬੱਚਿਆਂ ਵਿੱਚ ਮਾਨਸਿਕ ਨੀਤੀ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਖਤਮ ਕਰੇਗੀ। ਇਹ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਨਵੀਂ ਪੀੜ੍ਹੀ ਦੀ ਵਿੱਦਿਆ ਵਿੱਚ ਇੱਕ ਮੀਲ ਪੱਥਰ ਸਾਬਤ ਹੋਏਗਾ।

PunjabKesari

ਕੋਰੋਨਾ ਦੇ ਦੌਰ ’ਚ ਹਰ ਸ਼ਖਸ ਲਈ ਸੈਨੇਟਾਈਜ਼ਰ ਵਰਤਣਾ ਕਿੰਨਾ ਕੁ ਸਹੀ, ਜਾਣੋਂ (ਵੀਡੀਓ) 


Rahul Singh

Content Editor

Related News