ਰੁੱਖ ਲਗਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੁੰਦੀ...

07/09/2020 3:20:21 PM

ਤਕਰੀਬਨ ਹਰ ਇੱਕ ਬੰਦਾ ਕੁਦਰਤ ਨਾਲ ਬਹੁਤ ਪਿਆਰ ਕਰਦਾ ਹੈ। ਸਵੇਰੇ ਸਵੇਰੇ ਹਰੇ ਭਰੇ ਰੁੱਖ ਦੇਖ ਕੇ ਹਰੇਕ ਮਨੁੱਖ ਦਾ ਚਿਹਰਾ ਗੁਲਾਬ ਵਾਂਗੂੰ ਖਿੱਲ ਪੈਂਦਾ ਹੈ। ਹਰ ਬੰਦਾ ਕੁਦਰਤ ਦਾ ਆਨੰਦ ਮਾਣਦਾ ਚਾਹੁੰਦਾ ਹੈ। ਕੋਰੋਨਾ ਕਾਰਨ ਹੋਈ ਤਾਲਾਬੰਦੀ ਦੇ ਸਮੇਂ ਸਭ ਨੇ ਦੇਖਿਆ ਕਿ ਕੁਦਰਤ ਨਵਵਿਆਹੀ ਵਹੁਟੀ ਦੀ ਤਰ੍ਹਾਂ ਸੱਜ ਗਈ ਸੀ।

ਅਕਸਰ ਦੇਖਿਆ ਜਾਂਦਾ ਹੈ ਕਿ ਬਰਸਾਤਾਂ ਦੇ ਮੌਸਮ ਦੌਰਾਨ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਰੁੱਖ ਲਗਾਏ ਜਾਂਦੇ ਹਨ, ਜੋ ਇਕ ਬਹੁਤ ਹੀ ਚੰਗਾ ਉਪਰਾਲਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਆਪਣੇ ਖਾਸ ਮੌਕਿਆਂ ਜਿਵੇਂ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਆਦਿ ਨੂੰ ਯਾਦਗਾਰ ਬਣਾਉਣ ਲਈ ਰੁੱਖ ਲਗਾਉਂਦੇ ਹਨ, ਜੋ ਇਕ ਸ਼ਲਾਘਾਯੋਗ ਕਦਮ ਹੈ।

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

ਬਹੁਤ ਚੰਗਾ ਸ਼ੌਕ ਹੈ ਰੁੱਖ ਲਗਾਉਣਾ ! ਪਰ ਰੁੱਖ ਲਗਾਉਣਾ ਹੀ ਸਾਡੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਨਹੀਂ ਹੁੰਦੀ। ਸਮੇਂ-ਸਮੇਂ ’ਤੇ ਲਗਾਏ ਗਏ ਉਸ ਦੀ ਦੇਖਭਾਲ ਕਰਨਾ ਵੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਕਸਰ ਕਈ ਵਾਰ ਦੇਖਿਆ ਜਾਂਦਾ ਹੈ ਕਿ ਸਕੂਲਾਂ ਜਾਂ ਖੁੱਲ੍ਹੇ ਵਿੱਚ ਰੁੱਖ ਲਗਾ ਦਿੱਤੇ ਜਾਂਦੇ ਹਨ। ਕਈ ਵਾਰ ਉੱਥੇ ਡੰਗਰ, ਵੱਛੇ ਜਾਂ ਸ਼ਰਾਰਤੀਆਂ ਵੱਲੋਂ ਬੂਟਿਆਂ ਨੂੰ ਉਖੇੜ ਦਿੱਤਾ ਜਾਂਦਾ ਹੈ। ਬੂਟੇ ਅਜਿਹੀ ਜਗ੍ਹਾ ’ਤੇ ਲਗਾਣੇ ਚਾਹੀਦੇ ਹਨ, ਜਿੱਥੇ ਉਨ੍ਹਾਂ ਦੀ ਦੇਖ ਭਾਲ ਵੀ ਹੁੰਦੀ ਰਹੇ।

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

ਲਗਾਏ ਹੋਏ ਬੂਟੇ ਦੀ ਵਧੀਆ ਬਾੜ ਕਰਨੀ ਚਾਹੀਦੀ ਹੈ, ਤਾਂ ਜੋ ਉਸ ਨੂੰ ਕੋਈ ਆਵਾਰਾ ਡੰਗਰ ਜਾਂ ਸ਼ਰਾਰਤੀ ਬੰਦਾ ਨੁਕਸਾਨ ਨਾ ਪਹੁੰਚਾ ਸਕੇ। ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਹਰ ਪੰਚਾਇਤ ਨੇ 550 ਬੂਟੇ  ਲਗਾਉਣ ਦਾ ਟਿੱਚਾ ਮਿੱਥਿਆ ਸੀ। ਬਹੁਤ ਹੀ ਵਧੀਆ ਗੱਲ ਹੈ। ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਉਹ ਲਗਾਏ ਹੋਏ ਬੂਟੇ ਕਿੰਨੇ ਕੁ ਹਰੇ ਹੋਏ ਜਾਂ ਉਨ੍ਹਾਂ ਨੂੰ ਅਵਾਰਾ ਪਸ਼ੂ ਖਾ ਗਏ।

ਸੋ ਜਿੱਥੇ ਵੀ ਅਸੀਂ ਕੋਈ ਵੀ ਪ੍ਰੋਗਰਾਮ ’ਤੇ ਬੂਟਾ ਲਗਾਉਂਦੇ ਹਨ, ਉਸ ਬੁੱਟੇ ਦੀ ਸਮੇਂ-ਸਮੇਂ ’ਤੇ ਦੇਖਭਾਲ ਕਰਦੇ ਰਹੀਏ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਉਸ ਬੂਟੇ ਬਾਰੇ ਲੋਕਾਂ ਨੂੰ ਦੱਸਣ ਕਿ ਇਹ ਬੁੱਟਾ ਸਾਡੇ ਬਜ਼ੁਰਗਾਂ ਨੇ ਲਗਾਇਆ ਸੀ ।

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

PunjabKesari

ਸੰਜੀਵ ਸਿੰਘ ਸੈਣੀ, ਮੁਹਾਲੀ 


rajwinder kaur

Content Editor

Related News