ਨੈਚਰੋਂ ਵੀ ਬੰਦਾ ਹੀਰਾ, ਅੰਨ੍ਹੀ ਜਾਣ ਰੱਖੀ ਏ...

09/19/2019 3:18:46 PM

ਨੈਚਰੋਂ ਵੀ ਬੰਦਾ ਹੀਰਾ, ਅੰਨ੍ਹੀ ਜਾਣ ਰੱਖੀ ਏ,,
ਪਰਿੰਸ ਆੱਫ ਐ ਕਬੱਡੀ, ਪਹਿਚਾਣ ਰੱਖੀ ਏ,,
ਓ ਜਿੱਥੇ ਵੀ ਜਾਂਦਾ ਭੰਗੜੇ, ਪਵਾ ਹੀ ਜਾਂਦਾ ਏ,,
ਖੁਸ਼ੀ ਦੁੱਗਾਂ ਦੁੱਗ-ਦੁੱਗ, ਕਰਵਾ ਹੀ ਜਾਂਦਾ ਏ...
ਸੁਭਾਅ ਦਾ ਵੀ ਬੜਾ ਸੋਹਣਾ, ਮਿਲੇ ਹੱਸ ਸਭ ਨੂੰ,,
ਕਹਿੰਦਾ ਕਰੀਦਾ ਨਹੀਂ ਮਾਣ, ਸਿਰ ਝੁਕੇ ਰੱਬ ਨੂੰ,,
ਦਿਲਾਂ ਨੂੰ ਇਹ ਸਾਰਿਆਂ ਦੇ, ਭਾਅ ਹੀ ਜਾਂਦਾ ਏ,,
ਖੁਸ਼ੀ ਦੁੱਗਾਂ ਦੁੱਗ-ਦੁੱਗ...
ਵੜੇ ਗਰਾਉਂਡਾ ਵਿੱਚ ਜਦੋਂ, ਨੇ ਸਾਰੇ ਕੂਕਾਂ ਮਾਰਦੇ,,
ਬਈ ਲੋਕੀਂ ਹੱਦੋਂ ਵੱਧ ਫੈਨ, ਓ ਦੁੱਗ-ਦੁੱਗ ਯਾਰ ਦੇ,,
ਬੈਸਟਾਂ 'ਚ ਤਾਂ ਨਾਮ ਆਪਣਾ, ਲਿਖਾ ਹੀ ਜਾਂਦਾ ਏ,,
ਖੁਸ਼ੀ ਦੁੱਗਾਂ ਦੁੱਗ-ਦੁੱਗ...
ਵਿਦੇਸ਼ਾਂ ਵਿੱਚ ਜਾ ਕੇ ਵੀ ਨੇ, ਝੰਡੇ ਗੱਡੇ ਖੁਸ਼ੀ ਨੇ,,
ਬਈ ਰੇਡਰ ਰੋਕੇ ਨੇ ਤੂਫ਼ਾਨ, ਵੱਡੇ ਵੱਡੇ ਖੁਸ਼ੀ ਨੇ,,
ਤਿੰਨ ਸੈਕਿੰਡ ਦੇ ਰਿਕਾਰਡ, ਵੀ ਬਣਾ ਹੀ ਜਾਂਦਾ ਏ,,
ਖੁਸ਼ੀ ਦੁੱਗਾਂ ਦੁੱਗ-ਦੁੱਗ...
ਓ ਐਕਸ਼ਨ ਵੀ ਵੱਖਰੇ ਜਿਹੇ, ਦਿਖਾਵੇ ਕਰ ਕਰ ਕੇ,,
ਬਈ ਲੋਕੀਂ ਲੈਂਦੇ ਨੇ ਨਜ਼ਾਰੇ, ਕਿ ਬਸ ਐਸੇ ਕਰ ਕੇ,,
ਓ ਫੜੇ ਰੇਡਰ ਨੂੰ ਗੁੱਟ ਤੋਂ, ਤਾਂ ਮਨਾ ਹੀ ਜਾਂਦਾ ਏ,,
ਖੁਸ਼ੀ ਦੁੱਗਾਂ ਦੁੱਗ-ਦੁੱਗ...
“ਗੁਰੀ“ ਉੱਚਾ ਲੰਬਾ ਕੱਦ ਤੇ, ਕਿਰਦਾਰ ਵੀ ਵਧੀਆ,,
ਕਣਕਵਾਲੀਆ' ਨਸ਼ੇ ਨੂੰ ਤਾਂ, ਇਨਕਾਰ ਹੀ ਵਧੀਆ,,
ਮੁੰਡਾ ਗਿੱਲਾਂ ਦਾ ਐ ਧੱਕ ਪੂਰੀ, ਮੈਂਖਾਂ ਪਾ ਹੀ ਜਾਂਦਾ ਏ,,
ਖੁਸ਼ੀ ਦੁੱਗਾਂ ਦੁੱਗ-ਦੁੱਗ,
ਕਰਵਾ ਹੀ ਜਾਂਦਾ ਏ...

ਗੁਰਵਿੰਦਰ “ਗੁਰੀ“
98154-56177

 


Aarti dhillon

Content Editor

Related News