ਮਨ ਹੀ ਮਨ ਸੋਚ ਰਿਹਾ ਸੀ

04/20/2019 2:37:05 PM

ਮਨ ਹੀ ਮਨ ਸੋਚ ਰਿਹਾ ਸੀ ਆਪਣੇ ਬੇਲੀ ਬਾਰੇ ਜੋ ਅੱਜ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਮੈਨੂੰ ਮਿਲਿਆਂ ਸੀ। ਉਹ ਇੱਕ ਵਧੀਆਂ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਰਿਵਾਰ ਵਿੱਚ ਮਾਂ -ਬਾਪ ਤੇ ਇੱਕ ਭੈਣ ਸੀ ਘਰ ਦਾ ਗੁਜ਼ਾਰਾ ਤਾਂ ਠੀਕ-ਠਾਕ ਚੱਲਦਾ ਸੀ ਪਰ ਪਿਤਾ ਜੀ ਦੇ ਬਿਮਾਰ ਹੋਣ ਕਾਰਨ ਗੁਜ਼ਾਰਾ ਕਰਨਾ ਔਖਾ ਹੋ ਗਿਆ।ਹਰ ਹਫਤੇ ਪਿਤਾ ਦੇ ਇਲਾਜ ਲਈ 2000 ਰੁਪਏ ਦਾ ਖਰਚਾ ਆਉਂਦਾ ਸੀ ।ਉਸ ਸਮੇਂ ਉਸ ਦੀ ਤਨਖਾਹ ਇੱਕ ਮਹੀਨੇ ਦੀ ਤਕਰੀਬਨ 6000 ਸੀ। ਪੈਸੇ ਦੀ ਕਮੀ ਕਾਰਨ ਪਿਤਾ ਦੇ ਇਲਾਜ ਵੀ ਠੀਕ ਢੰਗ ਨਾਲ ਨਹੀ ਹੋ ਰਿਹਾ ਸੀ। ਖਰਚਾ ਇਲਾਜ ਕਾਰਨ ਦਿਨ-ਬ-ਦਿਨ ਵਧਣ ਲੱਗਾ। 
ਉਸ ਨੇ ਆਪਣੀ ਇਸ ਮੁਸ਼ਕਲ ਦਾ ਹੱਲ ਕੱਢਣ ਬਾਰੇ ਸੋਚਿਆ।ਉਸ ਨੇ ਇਸ ਬਾਰੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਤੇ ਉਹਨਾ ਨਾਲ ਕੰਮ ਕਰਨ ਲੱਗਾ (ਜਿਉਂ ਹੀ ਉਸ ਨੇ ਲੁੱਟਾਂ-ਖੋਹਾਂ ਦੇ ਕੰਮ ਲਈ ਸਹਿਮਤੀ ਪ੍ਰਗਟਾਈ) ਉਹ ਉਹਨਾਂ ਨਾਲ ਦਿਨ ਰਾਤ ਘਰ ਤੋਂ ਬਾਹਰ ਰਹਿਣ ਲੱਗਾ।ਉਸ ਨੂੰ ਪਿਤਾ ਦੇ ਇਲਾਜ ਲਈ ਪੈਸੇ ਬਾਰੇ ਸੋਚਣਾ ਨਾ ਪੈਂਦਾ।ਆਚਨਕ ਇੱਕ ਦਿਨ ਉਸਦੀ ਭੈਣ ਲਈ ਰਿਸ਼ਤਾ ਆਇਆ ਤੇ ਉਹ ਆਪਣੇ ਪਿਤਾ ਜੀ ਨਾਲ ਮੁੰਡੇ ਵਾਲਿਆ ਦਾ ਘਰ ਬਾਰ ਦੇਖਣ ਗਿਆ। ਕੁਝ ਹੀ ਦਿਨਾਂ ਵਿੱਚ ਵਿਆਹ ਰੱਖ ਲਿਆ ਤੇ ਹੁਣ ਉਹ ਮਨ ਹੀ ਮਨ ਪੈਸਾ ਇਕੱਠਾ ਕਰਨ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਆਪਣੇ ਲੁੱਟਾਂ-ਖੋਹਾ ਦੇ ਕੰਮ ਨੂੰ ਜਾਰੀ ਰੱਖਿਆ।ਪਰ ਕਿਸੇ ਨੇ ਸੱਚ ਹੀ ਕਿਹਾ “ਮਾੜੇ ਕੀਤੇ ਕੰਮਾਂ ਦਾ ਨਤੀਜਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ“ਇੱਕ ਦਿਨ ਉਹ ਕਿਸੇ ਦਾ ਪਰਸ ਚੋਰੀ ਕਰਦਾ ਰੰਗੇ ਹੱਥੀ ਫੜਿਆ ਗਿਆ ਕੁਝ ਹੀ ਦਿਨਾਂ ਵਿੱਚ ਵਿਆਹ ਰੱਖ ਲਿਆ ਤੇ ਹੁਣ ਉਹ ਮਨ ਹੀ ਮਨ ਪੈਸਾ ਇਕੱਠਾ ਕਰਨ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਆਪਣੇ ਲੁੱਟਾਂ-ਖੋਹਾ ਦੇ ਕੰਮ ਨੂੰ ਜਾਰੀ ਰੱਖਿਆ।ਪਰ ਕਿਸੇ ਨੇ ਸੱਚ ਹੀ ਕਿਹਾ “ਮਾੜੇ ਕੀਤੇ ਕੰਮਾਂ ਦਾ ਨਤੀਜਾ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ“ਇੱਕ ਦਿਨ ਉਹ ਕਿਸੇ ਦਾ ਪਰਸ ਚੋਰੀ ਕਰਦਾ ਰੰਗੇ ਹੱਥੀ ਫੜਿਆ ਗਿਆ ਹੁਣ ਉਸਨੂੰ ਮਹਿਸੂਸ ਹੋਣ ਲੱਗਾ ਕਿ ਜਦੋ ਇਸ ਗੱਲ ਦਾ ਪਤਾ ਉਸ ਦੇ ਪਰਿਵਾਰਿਕ ਮੈਬਰਾਂ ਨੂੰ ਪਤਾ ਚੱਲੀ ਤਾਂ ਉਹ ਅੰਦਰੋ ਹੀ ਅੰਦਰੋ ਟੁੱਟ ਜਾਣਗੇ। ਤੇ ਸ਼ਾਇਦ ਭੈਣ ਦੇ ਵਿਆਹ ਵਿੱਚ ਵੀ ਮੁਸ਼ਕਲ ਆ ਸਕਦੀ ।ਕਿਸੇ ਤਰਾ ਪੁਲਿਸ ਨੂੰ ਪੈਸੇ ਦੇ ਕੇ ਮਾਮਲਾ ਰਫਾ ਦਫਾ ਕੀਤਾ ।ਪਰ ਇੰਝ ਕਰਨ ਨਾਲ ਉਸ ਦਾ ਕਾਫੀ ਨੁਕਸਾਨ ਹੋ ਗਿਆ।
ਤੇ ਹੁਣ ਭੈਣ ਦੇ ਵਿਆਹ ਦੀ ਤਰੀਕ ਨੇੜੇ ਆ ਰਹੀ ਤਿਵੇਂ ਹੀ ਉਸ ਦੀ ਟੈਸ਼ਨ ਵੱਧ ਰਹੀ ਉਸ ਦੇ ਮਨ ਵਿੱਚ ਕਈ ਵਾਰ ਆਇਆ ਕਿ ਪੈਸੇ ਦਾ ਪ੍ਰਬੰਧ ਹੁਣ ਕਿਵੇਂ ਕਰੇ ਇਸ ਮਾੜੇ ਸਮੇਂ ਵਿਚ ਉਹ ਸੁਸਾਇਡ ਕਰਨ ਬਾਰੇ ਸੋਚਦਾ ਰਹਿੰਦਾ ।ਪਰ ਫਿਰ ਕਿਸੇ ਨ ਕਿਸੇ ਤਰਾ ਕਰੀਬੀ ਯਾਰ ਕੋਲੋ ਉਧਾਰ ਫਰਨੀਚਰ ਤੇ ਹੋਰ ਚੀਜ਼ਾ ਦਾ ਇੰਤਜਾਮ ਕੀਤਾ। ਭੈਣ ਦੇ ਵਿਆਹ ਲਈ ਜੋ ਫਰਨੀਚਰ ਖਰੀਦਿਆ ਉਹ ਕਿਸੇ ਦੀ ਖਾਲੀ ਕੋਠੀ ਵਿਚ ਰੱਖ ਦਿੱਤਾ। ਜਿਵੇਂ ਰੱਬਨੂੰ ਕੁਝ ਹੋਰ ਹੀ ਮਨਜ਼ੂਰ ਹੋਵੇ। ਉਸ ਦਿਨ ਕੋਠੀ ਵਿੱਚ ਚੋਰੀ ਹੋ ਗਈ ਤੇ ਭੈਣ ਦੇ ਵਿਆਹ ਲਈ ਉਧਾਰ ਲਿਆ ਫਰਨੀਚਰ ਤੇ ਸਮਾਨ ਵੀ ਚੋਰੀ ਹੋ ਗਿਆ ਤੇ ਇਸ ਸਮੇਂ ਉਸ ਨੂੰ ਆਪਣੇ ਕੀਤੇ ਮਾੜੇ ਕੰਮ ਯਾਦ ਆਉਣ ਲੱਗੇ ਉਸ ਨੂੰ ਸਮਝ ਆਉਣ ਲੱਗਾ ਕਿ ਜ਼ਿੰਦਗੀ ਵਿੱਚ ਕਿੰਨਾ ਵੀ ਔਖਾ ਸਮਾਂ ਕਿਉਂ ਨਾ ਹੋਵੇ ।ਪਰ ਚੋਰੀ ਡਕੈਤੀ ਨਹੀ ਕਰਨੀ ਚਾਹੀਦੀ। ਹੁਣ ਦੌ ਦਿਨ ਬਾਅਦ ਉਸ ਦੀ ਭੈਣ ਦਾ ਵਿਆਹ ਸੀ ਤੇ ਉਸ ਨੇ ਇੱਕ ਨੇੜਲੇ ਮਿੱਤਰ ਨਾਲ ਸੰਪਰਕ ਕੀਤਾ ਤੇ ਉਹ ਅੰਦਰੋ ਹੀ ਅੰਦਰੋਂ ਟੁੱਟਿਆ ਪਿਆ ਸੀ ।ਉਸਦੀ ਇਹ ਹਾਲਤ ਦੇਖ ਕੇ ਉਸ ਦੇ ਮਿੱਤਰ ਨੇ ਉਸ ਦੀ ਮਦਦ ਕੀਤੀ ।ਰੱਬ ਦੀ ਮੇਹਰ ਨਾਲ ਸਭ ਕੁਝ ਠੀਕ ਢੰਗ ਨਾਲ ਸਿਰੇ ਚੜ੍ਹ ਗਿਆ। ਤੇ ਉਸ ਨੇ ਪ੍ਰਣ ਕਰ ਲਿਆ ਕੇ ਹੁਣ ਉਹ ਗ਼ਲਤ ਰਾਹ ਨਹੀਂ ਚੱਲੇਗਾ। ਉਸ ਨੇ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਤੇ ਅੰਮ੍ਰਿਤ੍ਛੱਕ ਲਿਆ ਤੇ ਇੱਕ ਚੰਗਾ ਇਨਸਾਨ ਬਣ ਗਿਆ। ਅੱਜ ਉਸ ਦੇ ਦੋ ਬੱਚੇ ਵੀ ਹੈ ਤੇ ਉਹ ਆਪਣੇ ਹੱਥੀ ਮਿਹਨਤ ਕਰ ਕੇ ਘਰ ਚਲਾਉਂਦਾ ਹੈ। ਪਰ ਜੇ ਇਹ ਇਨਸਾਨ ਉਸ ਸਮੇਂ ਹਾਰ ਮੰਨ ਲੈਂਦਾ ਤੇ ਸੁਸਾਇਡ ਕਰ ਲੈਂਦਾ ਤੇ ਸ਼ਾਇਦ ਉਸ ਦਾ ਘਰ ਪਰਿਵਾਰ ਉਜੱੜ ਜਾਣਾ ਸੀ।

(ਦੀਪਕ ਵਰਮਾ)
ਮੋਬਾਇਲ-98147-56051


Aarti dhillon

Content Editor

Related News