ਕਹਿੰਦੀ! ਮੇਰਾ ਪਹਿਲਾਂ ਤੇ ਆਖਰੀ ਪਿਆਰ ਤੁਸੀਂ ਹੋ .....

06/11/2019 11:44:03 AM

ਕਹਿੰਦੀ! ਮੇਰਾ ਪਹਿਲਾਂ ਤੇ ਆਖਰੀ ਪਿਆਰ ਤੁਸੀਂ ਹੋ 
ਮੈਂ ਤਾਡਾ ਕਿੰਨਵਾਂ?
ਇੱਧਰ ਮੈਂ ਉਂਗਲਾਂ ਤੇ ਗਿਣਤੀ
ਕਰਨ ਲੱਗ ਗਿਆ, ਤੇ ਓਧਰ
ਓ ਨਖਰਿਆਂ ਤੇ ਰੁੱਸਣ )
ਮੈਂ ਕਿਹਾ !
ਮੈਨੂੰ ਪਹਿਲਾਂ ਪਿਆਰ ਉੱਦੋ ਹੋਇਆ,
ਜਦੋਂ ਮਾਂ ਦੇ ਪੇਟ 'ਚ ਸੀ |
ਦੂਜਾ ਉੱਦੋ ਹੋਇਆ,
ਜਦੋਂ ਪਿਓ ਦੀ ਗੋਦ 'ਚ ਆਇਆ |
ਤੀਜਾ ਚੋਥਾ ਉੱਦੋ ਹੋਇਆ,
ਜਦੋਂ ਦਾਦਾ ਦਾਦੀ ਨੇ ਮੈਨੂੰ
ਘੁੱਟ ਕੇ ਗਲ਼ ਨਾਲ ਲਾਇਆ |
ਪੰਜਵਾਂ ਛੇਵਾ ਓਦੋਂ ਹੋਇਆ,
ਜਦੋਂ ਭੈਣ-ਭਾਈਆਂ ਦੇ ਸੰਪਰਕ 'ਚ ਆਇਆ |
ਸੱਤਵਾਂ ਓਦੋਂ ਹੋਇਆ,
ਜਦੋਂ ਮੋਹੱਲੇ ਦੇ ਦੋਸਤਾਂ ਨਾਲ ਖੇਡਿਆ |
ਅੱਠਵਾਂ ਨੌਵਾਂ ਉੱਦੋ ਹੋਇਆ,
ਜਦੋਂ ਸਰਕਾਰੀ ਸਕੂਲ ਦੇ
ਭੈਣਜੀ-ਮਾਸਟਰਾਂ ਤੋਂ ਵਿਦਿਆਂ
ਗ੍ਰਹਿਣ ਕੀਤੀ |
ਗੁੱਸਾ ਨਾ ਕਰੀ
ਤੂੰ ਮੇਰਾ 10ਵਾਂ ਪਿਆਰ ਐ “ |
ਹੱਸ ਕੇ ਤੇ ਗੁੱਸੇ 'ਚ ਕਹਿੰਦੀ
“ਹੁਣ 10 ਤੇ ਹੀ ਬੱਸ ਹੋਣੀ ਚਾਹੀਦੀ
ਐ “ ਸਮਝ ਗਏ? ਮੈ ਕਿਹਾ, ਨਾਂਹ !.... 

ਕਵੀ-ਪਰਵਿੰਦਰ
ਪਿੰਡ-ਖ਼ਾਨਪੁਰ
ਗੰਡਿਆਂ,ਜਿਲ੍ਹਾ ਪਟਿਆਲਾ
ਮੋਬਾ. 99 1515 33 83


Aarti dhillon

Content Editor

Related News