ਈਦ ਦਾ ਚੰਦ/ ਬੋਲੀਆਂ

Sunday, Jun 16, 2019 - 03:21 PM (IST)

ਈਦ ਦਾ ਚੰਦ/ ਬੋਲੀਆਂ

ਮੁੰਡਾ : ਨੀ ਇਹ ਗੋਭੀ ਬੰਦ ਕੁੜੇ,
ਨੀ ਇਹ ਗੋਭੀ ਬੰਦ ਕੁੜੇ..ਅ।
ਮੱਸਿਆ 'ਤੇ ਨਾਉਣ ਵਾਲੀਏ,
ਤੀਰਥਾਂ 'ਤੇ ਨਾਉਣ ਵਾਲੀਏ,
ਨੀ ਤੂੰ ਈਦ ਦਾ ਚੰਦ ਕੁੜੇ, ਨੀ
ਤੂੰ ਈਦ ਦਾ ਚੰਦ ਕੁੜੇ…।
ਕੁੜੀ :- ਵੇ ਮੈਂ ਝੂਠ ਨਾ ਬੋਲਾਂ
ਵੇ, ਚੰਨਾ ਝੂਠ ਨਾ ਬੋਲਾਂ ਵੇ-ਅ।
ਵੇ ਚਾਨਣੇ ਦੀ ਲੈਟ ਵਰਗਾ, ਤੂੰ
ਤਾਂ ਲੈਟ ਵਰਗਾ,
ਗੱਲ ਸੁਣ ਲੈ ਢੋਲਾ ਵੇ, ਤੂੰ ਗੱਲ
ਸੁਣ ਲੈ ਢੋਲਾ ਵੇ …।
ਮੁੰਡਾ:- ਸੁਣ ਬਾਂਕੀਏ ਨਾਰੇ ਨੀ,
ਮੈ ਕਿਹਾ ਬਾਂਕੀਏ ਨਾਰੇ ਨੀ.. ਅ।
ਸੁਲਫ਼ੇ ਦੀ ਲਾਟ ਵਾਲੀਏ, ਨੀ!
ਸੁਲਫ਼ੇ ਦੀ ਲਾਟ ਵਾਲੀਏ।
ਪੱਟੇ ਗੱਭਰੂ ਕੁਆਰੇ ਨੀ, ਤੂੰ
ਪੱਟੇ ਗੱਭਰੂ ਕੁਆਰੇ ਨੀ…।
ਕੁੜੀ:- ਤੇਰੇ ਸਦਕੇ ਮੈਂ ਜਾਵਾਂ
ਚੰਨਾ ਸਦਕੇ ਮੈਂ ਜਾਵਾਂ
ਵੇ…ਅ।
ਜੇ ਨਜ਼ਰ ਨਾ ਆਵੇਂ ਸੋਹਣਿਆਂ, ਨਜ਼ਰ
ਨਾ ਆਵੇ ਸੋਹਣਿਆਂ,
ਲੱਭਾਂ ਤੇਰਾ ਪਰਛਾਵਾਂ ਵੇ, ਮੈਂ
ਲੱਭਾਂ ਤੇਰਾ ਪਰਛਾਵਾਂ ਵੇ…।
ਮੁੰਡਾ:- ਤੂੰ ਮੇਰੇ ਲਈ ਫੁੱਲ ਦਾ
ਬੂਟਾ, ਸਾਹ ਦੀ ਹਵਾ ਜਿੱਥੋਂ ਆਵੇ,
(ਫੁੱਲ ਦਾ ਬੂਟਾ= ਰੁੱਖ)
ਤੇਰੇ ਬਾਝੋਂ ਚੰਨ ਮੱਖਣੇ, ਮੇਰੀ
ਜਿੰਦ ਨਿੱਕਲਦੀ ਜਾਵੇ..ਅ। (ਸਾਹ ਦੀ
ਹਵਾ = ਆਕਸੀਜਨ)
ਨੀ ਮੈਂ ਝੂਠ ਨਾ ਬੋਲਾਂ ਨੀ, ਕਦੇ
ਝੂਠ ਨਾ ਬੋਲਾਂ ਨੀ…ਅ।
ਜੇ ਅੱਖੀਆਂ ਤੋਂ ਦੂਰ ਹੋ ਜਾਂਦੀ,
ਦੂਰ ਹੋ ਜਾਂਦੀ,
ਉਦੋਂ, ਤੈਨੂੰ ਟੋਲਾਂ ਨੀ, ਮੈਂ
ਤਾਂ ਤੈਨੂੰ ਈ ਟੋਲਾਂ ਨੀ…।
ਕੁੜੀ:- ਵੱਜੀ ਸ਼ੀਨੇ ਆਰੀ ਏ, ਵੇ
ਵੱਜੀ ਸੀਨੇ ਆਰੀ ਏ..ਅ।
ਪਰਸ਼ੋਤਮ ਵੇ ਸੋਹਲ ਜੀ ਕੁੜੀ, ਇਹ
ਸੋਹਲ ਜੀ ਕੁੜੀ,
ਦਿਲ ਤੇਰੇ ਕੋ' ਹਾਰੀ ਏ, ਵੇ ਜਿੰਦ
ਤੇਰੇ ਉੱਤੇ ਵਾਰੀ ਏ…।
ਮੁੰਡਾ:- ਤੂੰ ਮੇਰੇ ਵਿੱਚ ਸਾਹ
ਚੰਨ ਮੱਖਣੇ, ਮੈਂ ਤੇਰਾ ਕਲਬੂਤ
ਕੁੜੇ,
ਤੈਨੂੰ ਕਿਧਰੇ ਲੈ ਨਾ ਜਾਵੇ, ਮੌਤ
ਦਾ ਆ ਜਮਦੂਤ ਕੁੜੇ… ਅ।
ਨੀ ਨਾ ਲਾਸ਼ ਬਣਾ ਜਾਵੀਂ ਨੀ, ਨਾ
ਲਾਸ਼ ਬਣਾ ਜਾਵੀਂ.. ਅ,
ਸਰੋਏ ਕੋਲੋਂ ਰੁੱਸ ਸੋਹਣੀਏ, ਨੀ!
ਰੁੱਸ ਸੋਹਣੀਆਂ,
ਨਾ ਵਿਛੋੜਾ ਪਾ ਜਾਵੀਂ, ਨੀ ਨਾ
ਵਿਛੋੜਾ ਪਾ ਜਾਵੀਂ…।
ਕੁੜੀ:- ਤੂੰ-ਮੈਂ ਵਿੱਚ ਫ਼ਰਕ
ਨਹੀਂ, ਵੇ ਤੂੰ-ਮੈਂ ਵਿੱਚ ਫ਼ਰਕ
ਨਹੀ.. ਅ
'ਕੱਠੇ ਜੀਣਾ 'ਕੱਠੇ ਮਰਨਾ, ਕੋਈ
ਰੱਖਣੀ ਰੜਕ ਨਹੀਂ,
ਵੇ ਮੈਥੋਂ ਹੋਰ ਕੋਈ ਤਰਕ, ਸਾਡੇ
ਵਿੱਚ ਕੋਈ ਫ਼ਰਕ ਨਹੀਂ…।

ਪਰਸ਼ੋਤਮ ਲਾਲ ਸਰੋਏ, ਮੋਬਾ :
91-92175-44348


author

Aarti dhillon

Content Editor

Related News