ਸਸਤੇ ਭਾਅ ਦੀ ਸ਼ਰਾਬ 31 ਮਾਰਚ ਤੇ ਵਿਸ਼ੇਸ਼
Saturday, Mar 30, 2019 - 04:49 PM (IST)

ਜਦੋਂ ਵੀ ਇਕੱਤੀ ਮਾਰਚ ਆਉਂਦੀ ਤਾਂ ਸਰਕਾਰ ਸ਼ਰਾਬ ਭਾਵ ਜ਼ਹਿਰ ਸਸਤੀ ਕਰਦੀ ਹੈ, ਤੇ ਪੀਣ ਵਾਲੇ ਲੋਕ ਵੀ ਪੱਬਾਂ ਭਾਰ ਹੋ ਕੇ ਇਸ ਦਿਨ ਦਾ ਇੰਤਜ਼ਾਰ ਕਰਦੇ ਆ, ਇਹਨਾਂ ਵਿੱਚ ਜ਼ਿਆਦਾਤਰ ਲੋਕ ਗਰੀਬੀ ਰੇਖਾ ਵਾਲੇ ਅਤੇ ਕੁੱਝ ਕੁ ਸ਼ਾਹੂਕਾਰ ਵੀ ਸ਼ਾਮਲ ਹੁੰਦੇ ਹਨ।ਅੱਜ ਕੱਲ੍ਹਮਹਿੰਗਾਈ ਏਨੀ ਵਧ ਗਈ ਹੈ ਕੇ ਹਰ ਆਮ ਤੇ ਖਾਸ ਬੰਦੇ ਦਾ ਲੱਕ ਭੰਨਿਆ ਪਿਆ, ਪਰ ਸਾਡੇ ਲੋਕ ਮਹਿੰਗਾਈ ਨੂੰ ਘੱਟ ਕਰਵਾਉਣ ਲਈ ਬਹੁਤ ਸਾਰੇ ਧਰਨੇ ਲਾ ਕੇ ਹੜਤਾਲਾਂ ਵੀ ਕਰਦੇ ਹਨ, ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ। ਪਰ ਜਦ ਜ਼ਹਿਰ ਭਾਵ ਸ਼ਰਾਬ ਸਸਤੀ ਹੁੰਦੀ ਏ ਤਾਂ ਪੀਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ, ਉਦੋਂ ਕੋਈ ਨਹੀਂ ਸਰਕਾਰ ਵਿਰੁੱਧ ਬੋਲਦਾ ਕੇ ਭਾਈ ਜ਼ਹਿਰ ਸਸਤੀ ਕਰਨ ਦੀ ਥਾਂ ਆਮ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਸਸਤੀਆਂ ਕੀਤੀਆਂ ਜਾਣ। ਸਸਤੇ ਭਾਅ ਦੀ ਸ਼ਰਾਬ ਪੀ ਕੇ ਲੋਕਾਂ ਦੇ ਘਰਾਂ ਵਿੱਚ ਬਹੁਤ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ, ਕਿਉਂ ਕੇ ਸ਼ਰਾਬ ਪੀਣ ਵਾਲੇ ਨੂੰ ਕੋਈ ਹੋਸ਼ ਨਹੀਂ ਰਹਿੰਦੀ ਤੇ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਅਵਾ ਤਵਾ ਬੋਲਦਾ ਹੈ, ਕਈ ਵਾਰੀ ਮਾਹੌਲ ਏਨਾਂ ਵਿਗੜ ਜਾਂਦਾ ਹੈ ਕੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਬਹੁਤ ਸਾਰੀਆਂ ਦੂਰੀਆਂ ਪੈ ਜਾਂਦੀਆਂ ਹਨ, ਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਤੇ ਸਮਝ ਲਵੋਂ ਕੇ ਦੋ ਪਰਿਵਾਰ ਬਰਬਾਦ ਹੋ ਜਾਂਦੇ ਹਨ, ਨਾਲੇ ਧੰਨ ਬਰਬਾਦ, ਤਨ ਬਰਬਾਦ ਤੇ ਮਨ ਬਰਬਾਦੀ ਵਾਲੀ ਗੱਲ ਹੋ ਜਾਂਦੀ ਹੈ। ਏਸ ਸਸਤੀ ਸ਼ਰਾਬ ਦਾ ਫਾਇਦਾ ਸਰਕਾਰ, ਸ਼ਾਹੂਕਾਰ ਤੇ ਕੋਟ ਕਚਿਹਰੀ ਵਾਲਿਆਂ ਨੂੰ ਹੁੰਦਾ ਹੈ ਕਿਉਂਕਿ ਸਸਤੀ ਸ਼ਰਾਬ ਪੀਣ ਤੋਂ ਬਾਅਦ ਵਿੱਚ ਜੋ ਲੜਾਈ ਝਗੜਿਆਂ ਦੇ ਕੇਸ ਚੱਲਦੇ ਹਨ ਉਨ੍ਹਾਂ ਵਿੱਚ ਕੁਝ ਕੁ ਪੈਸਾ ਸਰਕਾਰ ਤੱਕ ਵੀ ਪਹੁੰਚਦਾ ਹੈ। ਆਮ ਲੋਕਾਂ ਦਾ ਸਸਤੀ ਸ਼ਰਾਬ ਪੀ ਕੇ ਜੋ ਜਲੂਸ ਨਿਕਲਦਾ, ਉਹ ਵੱਖਰਾ ਤੇ ਇੱਜ਼ਤ ਤੇ ਪੈਸਾ ਆਦਿ ਵੀ ਬਰਬਾਦ ਹੁੰਦਾ ਹੈ। ਸੋ ਆਓ ਮੇਰੇ ਦੇਸ਼ ਦੇ ਵੀਰ ਭਰਾਵੋਂ ਤੇ ਬਜੁਰਗੌ ਇਸ ਸਸਤੀ ਸ਼ਰਾਬ ਨੂੰ ਨਾ ਖਰੀਦ ਕੇ ਆਪਣੀ ਸਿਆਣਪ ਦਾ ਪ੍ਰਗਟਾਵਾ ਕਰੀਏ, ਏਸ ਤਰ੍ਹਾਂ ਕਰਨ ਨਾਲ ਸਾਡੇ ਦੇਸ਼ ਵਿੱਚੋਂ ਨਸ਼ਾ ਵੀ ਘਟੇਗਾ ਤੇ ਸਾਡੇ ਪਰਿਵਾਰ ਖੁਸ਼ ਰਹਿਣਗੇ ਤੇ ਨਾਲੇ ਸਾਡਾ ਸਮਾਜ ਆਲਾ ਦੁਆਲਾ ਤੇ ਦੇਸ਼ ਖੁਸ਼ਹਾਲ ਹੋਵੇਗਾ ਤੇ ਇਹ ਗ਼ਲਤ ਪਾਸੇ ਲਾਉਣ ਵਾਲਾ ਪੈਸਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਵਸਤਾਂ ਲਈ ਬਚਿਆ ਰਹੇਗਾ। ਜੇ ਸਾਰੇ ਜਾਣੇ ਰਲ ਕੇ ਹੰਭਲਾ ਮਾਰੀਏ ਤਾਂ ਸਰਕਾਰ ਆਪੇ ਮਜ਼ਬੂਰ ਹੋ ਕੇ ਇਹ ਸਸਤੇ ਭਾਅ ਦੀ ਗੰਦੀ ਸ਼ਰਾਬ ਨੂੰ ਜ਼ਰੂਰ ਬੰਦ ਕਰੇਗੀ।
ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
00971527632924