ਇਨਸਾਨੀਅਤ ਦੇ ਨਾਂ ਤੇ ਮਨਾਈਏ ਲੋਹੜੀ...

Friday, Jan 17, 2020 - 05:10 PM (IST)

ਇਨਸਾਨੀਅਤ ਦੇ ਨਾਂ ਤੇ ਮਨਾਈਏ ਲੋਹੜੀ...

ਆਉ ਸਭ ਰਲ ਮਿਲ ਕੇ ਮਨਾਈਏ ਲੋਹੜੀ
ਇੱਕ ਨਵੀ ਸੁਰੂਆਤ ਦੇ ਨਾਲ ਮਨਾਈਏ ਲੋਹੜੀ
ਭੁੱਲ ਕੇ ਸਭ ਧਰਮ ਜਾਤਾ ਨੂੰ
ਇਨਸਾਨੀਅਤ ਦੇ ਨਾਂ ਤੇ ਮਨਾਈਏ ਲੋਹੜੀ
ਛੱਡ ਕੇ ਸਾਰੀਆ ਪਾਖੰਡ ਬਾਜੀਆ ਨੂੰ
ਮਾਨਵਤਾ ਦੀ ਸੇਵਾ ਦੇ ਨਾਂ ਲਾਈਏ ਲੋਹੜੀ
ਹੱਕ ਸੱਚ ਦੀ ਲੜ ਲੜਾਈ
ਆਪਣਿਆ ਦਾ ਸਾਥ ਨਿਭਾਈਏ ਏਸ ਲੋਹੜੀ
ਪੁੱਤਾ ਦੇ ਨਾਂ ਤੇ ਤਾਂ ਹਰ ਕੋਈ ਲੋਹੜੀ ਬਾਲਦਾ ਏ
ਆਉ ਨਾਂ ਧੀਆ ਦੇ ਏਸ ਵਾਰ ਮਨਾਈਏ ਲੋਹੜੀ

ਲਿਖਤ✍️ਰਜਨੀਸ਼ ਗਰਗ

(90412-50087)


author

Aarti dhillon

Content Editor

Related News