ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ’ਚ ਲੈ ਕੇ ਜਾ ਸਕਦੇ ਹੋ, ਇੰਨਾ ਮਸ਼ਹੂਰ ਥਾਵਾਂ ’ਤੇ

Saturday, May 14, 2022 - 04:58 PM (IST)

ਜਲੰਧਰ: ਬੱਚਿਆਂ ਦੇ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ। ਇਨ੍ਹਾਂ ਦਿਨਾਂ ’ਚ ਬੱਚੇ ਆਪਣੇ ਮਾਪਿਆਂ ਨਾਲ ਸੈਰ-ਸਪਾਟੇ ’ਤੇ ਜਾਂਦੇ ਹਨ ਅਤੇ ਗਰਮੀ ਦੀਆਂ ਛੁੱਟੀਆਂ ਦਾ ਆਨੰਦ ਲੈਂਦੇ ਹਨ। ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਲੋਕ ਗਰਮੀ  ਤੋਂ ਰਾਹਤ ਲੈਣ ਲਈ ਛੁੱਟੀਆਂ ਕੱਟਣ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਉਹ ਕਿਹੜੀਆਂ ਥਾਵਾਂ ਹਨ ਜਿੱਥੇ ਤੁਸੀਂ  ਵੀ ਆਪਣੇ ਬੱਚਿਆਂ ਨਾਲ ਗਰਮੀ ਦੀਆਂ ਛੁੱਟੀਆਂ ਕੱਟਣ ਜਾ ਸਕਦੇ ਹੋ।

ਭਾਖੜਾ ਨੰਗਲ ਡੈਮ ਦਾ ਨਾਂ ਦੁਨੀਆ ਭਰ ’ਚ ਮਸ਼ਹੂਰ ਹੈ। ਇਹ ਦੁਨੀਆਂ ਭਰ ਦੇ ਸਭ ਤੋਂ ਭੈਮਾਂ ’ਚੋਂ ਇਕ ਹੈ। ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਸੁਫ਼ਨਿਆਂ ਦਾ ਪ੍ਰੋਜੈਕਟ ਸੀ। ਇਹ ਸਤਲੁਜ ਦਰਿਆ ’ਤੇ ਬਣਿਆ ਹੋਇਆ ਹੈ। ਇਸ ਦੀ ਉਚਾਈ ਲਗਭਗ 226 ਫੁੱਟ ਦੇ ਕਰੀਬ ਹੈ। ਨੰਗਲ ਡੈਮ ਜਲੰਧਰ ਤੋਂ ਲਗਭਗ 100 ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੇ ਤੁਸੀਂ ਗਰਮੀਆਂ ਦਾ ਨਜ਼ਾਰਾ ਲੈਣ ਲਈ ਜਾਂ ਫ਼ਿਰ ਪਿਕਨਿਕ ਮਨਾਉਣ ਜਾ ਸਕਦੇ ਹੋ। ਸਤਲੁਜ ਪਾਰਕ, ਵਿਰਾਸਤ-ਏ-ਖਾਲਸਾ, ਸ਼ੀਤਲਾ ਦੇਵੀ ਮੰਦਰ, ਨੰਗਲ ਵੈਟਲੈਂਡ ਵੀ ਖਿੱਚ ਜਾ ਕੇਂਦਰ ਹਨ।

ਇਹ ਵੀ ਪੜ੍ਹੋ: ਜਨਮਦਿਨ ਮੌਕੇ ਪਤੀ ਵੀਬਰ ਨਾਲ ਨਜ਼ਰ ਆਈ ਸੰਨੀ ਲਿਓਨ, ਪ੍ਰਸ਼ੰਸਕਾਂ 'ਚ ਸ਼ਾਮਲ ਹੋ ਕੱਟਿਆ ਕੇਕ

ਬਠਿੰਡਾ ਸ਼ਹਿਰ ਵੀ ਗਰਮੀਆਂ ਦੀਆਂ ਛੁੱਟੀਆਂ ਲਈ ਖ਼ਾਸ ਸਥਾਨ ਮੰਨਿਆ ਗਿਆ ਹੈ। ਬਠਿੰਡਾ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਆਲ ਇੰਡੀਆ ਇੰਸਟੀਚਿਊਟ  ਤੋਂ ਇਲਾਵਾ ਇੱਥੇ ਥਰਮਲ ਪਾਵਰ ਪਲਾਂਟ ਵੀ ਸਥਿਤ ਹੈ। ਇੱਥੋਂ ਦਾ ਕਿਲਾ ਮੁਬਾਰਕ ਸੈਲਾਨੀਆਂ ਦੀ ਖਿੱਚ ਦਾ ਵੱਡਾ ਕੇਂਦਰ ਹੈ।ਇਹ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਜਗ੍ਹਾ ਦਾ ਗਵਾਹ ਰਿਹਾ ਹੈ। ਇਹ ਮਹਿਮੂਦ ਗਜ਼ਰੀ ,ਮੁਹੰਮਦ ਗੌਰੀ ਅਤੇ ਪ੍ਰਿਥਵੀਰਾਜ ਚੌਹਾਨ ਦੀਆਂ ਲੜਾਈਆਂ ਦਾ ਕੇਂਦਰ ਸਥਾਨ ਹੈ। ਤੁਸੀਂ ਇੱਥੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਸਕਦੇ ਹੋ। ਬਠਿੰਡਾ ਜਲੰਧਰ ਤੋਂ ਲਗਭਗ 160 ਕਿਲੋਮੀਟਰ ਦੀ ਦੂਰੀ ’ਤੇ ਹੈ। 

PunjabKesari

ਤਰਨਤਾਰਨ ਜ਼ਿਲ੍ਹੇ ’ਚ ਸਥਿਤ ਝੀਲ ਅਤੇ ਪੰਛੀਆਂ ਦੀ ਸੁਰੱਖਿਆ ਵਾਲੀ ਥਾਂ ਸਤਲੁਜ ਅਤੇ ਬਿਆਸ ਦੇ ਸੰਗਮ ’ਤੇ ਬਣੀ ਹੈ। ਜੇਕਰ ਤੁਸੀਂ ਵਾਤਾਵਰਨ ਅਤੇ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਇਹ ਥਾਂ ਬਹੁਤ ਵਧੀਆ ਹੈ। ਤੁਸੀਂ ਕਈ ਤਰ੍ਹਾਂ ਦੇ ਪੰਛੀ ਇੱਥੇ ਦੇਖ ਸਕਦੇ ਹੋ। ਇਹ ਜਲੰਧਰ ਤੋਂ ਲਗਭਗ 75 ਕਿਲੋਮੀਟਰ ਦੀ ਦੂਰੀ ’ਤੇ ਹੈ।

ਇਹ ਵੀ ਪੜ੍ਹੋ: ਹੂ-ਬ-ਹੂ ਆਲੀਆ ਭੱਟ ਵਰਗੀ ਦਿਖਦੀ ਹੈ ਬੈਰਾਗੀ, ਵੀਡੀਓ ਵੇਖ ਤੁਹਾਡੀਆਂ ਅੱਖਾਂ ਨੂੰ ਨਹੀਂ ਆਵੇਗਾ ਯਕੀਨ

ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ।ਹਰਿਆਲੀ ਅਤੇ ਚੌੜੀਆਂ ਸੜਕਾਂ ਵਾਲਾ ਚੰਡੀਗੜ੍ਹ ਨੂੰ ਕੁਝ ਸਾਫ਼-ਸੁਥਰੇ ਸ਼ਹਿਰਾਂ ’ਚ ਗਿਣਿਆ ਜਾਂਦਾ ਹੈ। ਇੱਥੋਂ ਦੀ ਸੁਖਨਾ ਝੀਲ ਦੇਖਣ ਯੋਗ ਹਨ। ਸੁਖਨਾ ਝੀਲ ਦੇਸ਼ ਭਰ ’ਚ ਮਸ਼ਹੂਰ ਝੀਲ ਹੈ । ਜਿਸ ਨੂੰ ਦੇਖਣ ਲਈ ਦੂਰ ਦਰਾਡੇ ਤੋਂ ਲੋਕ ਦੇਖਣ ਆਉਂਦੇ ਹਨ। ਇੱਥੇ ਬੱਚੇ ਬੋਟਿੰਗ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ ਰੌਕ ਗਾਰਡਨ, ਰੋਜ ਗਾਰਡਨ, ਇੰਟਰਨੈਸ਼ਨਲ ਡਾਲਜ਼, ਮਿਊਜ਼ੀਅਮ, ਪਿੰਜੌਰ ਗਾਰਡਨ ਆਦਿ ਕਈ ਦੇਖਣ ਯੋਗ ਸਥਾਨ ਹਨ। ਇਨ੍ਹਾਂ ਥਾਵਾਂ ’ਤੇ ਜਾ ਕੇ ਤੁਸੀਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਸਕਦੇ ਹੋ।

PunjabKesari

ਇਹ ਵੀ ਪੜ੍ਹੋ: ਰਿਸ਼ਤਿਆਂ 'ਚ ਆਈ ਦਰਾੜ, ਵਿਆਹ ਤੋਂ 24 ਸਾਲ ਮਗਰੋਂ ਵੱਖ ਹੋਣਗੇ ਸੋਹੇਲ-ਸੀਮਾ

PunjabKesari

 


Anuradha

Content Editor

Related News