ਭਗਤ ਕਬੀਰ ਜੀ ਦਾ ਬਾਲਪਨ ਅਤੇ ਮਨੁੱਖਤਾ ਨੂੰ ਦੇਣ

06/15/2019 12:44:18 PM

ਧੰਨ ਧੰਨ ਭਗਤ ਕਬੀਰ ਜੀ ਦਾ ਬਚਪਨ ਵੀ ਆਚੰਭਤ ਰਿਹਾ ਹੈ ਅਤੇ ਇਤਿਹਾਸ ਅਨੁਸਾਰ ਬਨਾਰਸ ਦੇ ਨੇੜੇ ਗਰੀਬ ਜੁਲਾਹਿਆ ਦੀ ਇੱਕ ਬਸਤੀ ਸੀ ਅਤੇ ਇਸ ਬਸਤੀ ਵਿੱਚ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ। ਪਤੀ ਪਤਨੀ ਦੇ ਨਾਂ ਨੀਰੂ ਅਤੇ ਨੀਮਾ ਸੀ। ਉਹ ਮੁਸਲਮਾਨ ਸਨ ਪਰ ਕਿਰਤ ਕਰਕੇ ਖੱਡੀ ਪਰ ਕੱਪੜਾ ਬੁਣ ਕੇ ਅਸ਼ਪਣਾ ਨਿਰਭਾਹ ਕਰਦੇ ਸਨ। ਨੀਰੂ ਕੱਪੜਾ ਬੁਣਦਾ ਅਤੇ ਨੀਮਾ ਤਾਣਾ ਤਣਿਆ ਕਰਦੀ। ਪਰ ਘਰ ਵਿੱਚ ਦੋਂ ਹੀ ਜੀਅ ਸਨ ਪਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕਿ ਸੰਮਤ 1455 ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਉਹਨਾ ਦੇ ਘਰ ਇੱਕ ਬਾਲਕ ਨੇ ਜਨਮ ਲਿਅਸ਼ ਅਤੇ ਉਹ ਬੱਚੇ ਨੂੰ ਦੇਖ ਬਹੁਤ ਖੁਸ਼ ਹੋਏ। ਥੋੜਾ ਵੱਡਾ ਹੋਣ ਤੇ ਬੱਚੇ ਦਾ ਨਾਂ ''ਕਬੀਰ'' ਰੱਖਿਅਸ਼ ਗਿਅਸ਼ । ਇਸ ਬੱਚੇ ਦੇ ਦੋਨੋ ਮਾਤਾ ਪਿਤਾ ਚਾਹੁੰਦੇ ਸੀ ਕਿ ਜੀਵਨ ਵਿੱਚ ਬੱਚਾ ਵੱਡਾ ਵਿਅਕਤੀ ਬਣੇ ਅਤੇ ਇਸ ਲਈ ਬੱਚੇ ਦਾ ਨਾਂ ''ਕਬੀਰ'' ਜਿਸ ਦਾ ਮਤਲਬ ''ਵੱਡਾ'' ਰੱਖ ਦਿੱਤਾ।ਬੱਚਾ ਕਬੀਰ ਘਰ ਵਿੱਚ ਹੱਸਦਾ ਖੇਡਦਾ ਅਸ਼ਪਣੇ ਮਾਤਾ ਪਿਤਾ ਦੇ ਕੰਮ ਵਿੱਚ ਉਨ੍ਹਾਂ ਦੀ ਮੱਦਦ ਕਰਦਾ ਪਰ ਪ੍ਰਮਾਤਮਾ ਦੀ ਉਸ ਪਰ ਬਾਲਪਨ ਤੋਂ ਹੀ ਮਿਹਰ ਸੀ ਅਤੇ ਬਾਲਪਨ ਵਿੱਚ ਹੀ ਭਗਤ ਪ੍ਰਹਿਲਾਦ ਅਤੇ ਧਰੂਅ ਦੀ ਤਰ੍ਹਾਂ ਪ੍ਰਭੂ ਪ੍ਰੇਮ ਵਿੱਚ ਲੱਗ ਗਿਆ। ਉਹ ਲੰਬਾ ਲੰਬਾ ਸਮਾਂ ਹੱਥ ਜੋੜ ਅਤੇ ਅੱਖਾਂ ਮੀਟ ਪ੍ਰਮਾਤਮਾ ਦਾ ਧਿਆਨ ਧਰ ਬੈਂਠਾ ਰਹਿੰਦਾ। ਉਸ ਦੇ ਮਾਤਾ ਪਿਤਾ ਉਸਦੀ ਇਸ ਭਗਤੀ ਨੂੰ ਸਮਝ ਨਾ ਸਕੇ ਸਗੋਂ ਉਸਨੂੰ ਰੋਗੀ ਸਮਝ ਲੈਂਦਾ, ਪੀਰਾਂ ਨੂੰ ਦਿਖਾਉਣ ਲੱਗੇ ਪਰ ਕਬੀਰ ਜੀ ਸਾਂਤ ਰਹਿੰਦੇ।
ਉਹਨਾਂ ਦੇ ਜੀਵਨ ਵਿੱਚ ਇਹ ਵੀ ਬਚਿੱਤਰ ਸੀ ਕਿ ਉਹ ਅਸ਼ਪ ਮੁਸਲਮਾਨਾਂ ਦੇ ਘਰ ਵਿੱਚ ਪੈਂਦਾ ਹੋਣ ਕਰਕੇ ਅਤੇ ਮੁਸਲਮਾਨ ਪਰਿਵਾਰ ਵਿੱਚ ਹੀ ਰਹਿੰਦੇ ਹੋਏ ''ਰਾਮ '' ਨਾਮ ਜਪਦੇ ਸੀ। ਬੱਚਿਆਂ ਵਿੱਚ ਖੇਡਦੇ ਹੋਏ ਵੀ ਉਹ ਸਦਾ ਆਪਣਾ ਧਿਆਨ ਆਪਣੇ ਪ੍ਰਭੂ ''ਰਾਮ'' ਵੱਲ ਲਗਾਈ ਰੱਖਦੇ ਉਹ ਆਪਣੇ ਮਿੱਤਰਾਂ ਦੋਸਤਾਂ ਨਾਲ ਖੇਡਦੇ ਹੋਏ ਵੱਡਾ ਹੋ ਗਏ ਸੀ। 
ਉੱਧਰ ਕਬੀਰ ਦਾ ਪ੍ਰਭੂ ਪ੍ਰੇਮ ਵਧਦਾ ਗਿਆ। ਬਚਪਨ ਵਿੱਚ ਕਬੀਰ ਜੀ ਬਹੁਤ ਮਸੂਮ ਬੱਚੇ ਸਨ। ਪਰ ਉਸ ਦੇ ਮੂੰਹੋ ''ਰਾਮ'' ਸ਼ਬਦ ਸੁਣ 
ਮੁਸਲਮਾਨ ਲੋਕ ਉਸਦੇ ਵਿਰੁੱਧ ਹੋ ਗਏ ਅਤੇ ਪੰਡਿਤ ਲੋਕ ਉਸ ਦੀ ਜਾਤੀ ਦੇ ਕਾਰਨ ਉਸਦੇ ਵਿਰੁੱਧ ਹੋ ਗਏ ਕਿਉਂਕਿ ਉਹ ਆਪਣੀ ਉੱਚ ਜਾਤੀ ਦੇ ਕਾਰਨ ਹੰਕਾਰ ਵਿੱਚ ਸਨ। ਉਨ੍ਹਾਂ ਨੂੰ ਕਬੀਰ ਜੀ ਦੇ ਪ੍ਰੰਭੂ ਪ੍ਰੇਮ ਦਾ ਗਿਆਨ ਨਹੀਂ ਸੀ। ਪਰ ਕਬੀਰ ਜੀ ਨੇ ਕਦੇ ਵੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕੀਤਾ। ਜਦੋਂ ਕਬੀਰ ਜੀ ਅੱਠ ਸਾਲ ਦੇ ਹੀ ਸਨ ਤਾਂ ਉਹਨਾਂ ਨੂੰ ਰਾਮ ਦਾ ਨਾਮ ਜਪਣ ਕਰਕੇ ਧਰਮ ਦੇ ਠੇਕੇਦਾਰਾਂ ਦਾ ਵਿਰੋਧ ਕਰਨਾ ਪਿਆ ਪਰ ਉਹ ਬੜੇ ਤਰਕ ਨਾਲ ਬਾਣੀ ਰਾਹੀਂ ਹੀ ਸਭ ਨੂੰ ਉਪਦੇਸ਼ ਦੇ ਕੇ ਚੁੱਪ ਕਰਵਾ ਦਿੰਦੇ ਸਨ। 8 ਸਾਲ ਦੀ ਛੋਟੀ ਉਮਰ ਵਿੱਚ ਹੀ ਭਗਤ ਕਬੀਰ ਜੀ ਵੱਡੇ ਰਿਸ਼ੀ ਮੁਨੀਆਂ ਦੀ ਤਰ੍ਹਾਂ ਬਾਣੀ ਦਾ ਪ੍ਰਚਾਰ ਕਰਦੇ ਸਨ ।
ਅਸੀਂ ਜਾਣਦੇ ਹਾਂ ਕਿ ਭਗਤ ਜੀ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਰਖ ਕਸਵੱਟੀ ਪਰ ਸਹੀ ਉਤਰੀ ਅਤੇ ਇਸੇ ਕਰਕੇ ਉਨ੍ਹਾਂ ਨੇ ਭਗਤ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਕਾਰਯੋਗ ਸਥਾਨ ਦਿੱਤਾ। ਕਬੀਰ ਜੀ ਨੇ ਆਪਣੇ 229 ਪਦਾਂ ਬਾਵਨ ਅੱਖਰੀ ਤੇ ਸਤਵਾਰੇ ਲਈ 17 ਮੁੱਖ ਅਤੇ 8 ਉਪ ਰਾਗਾਂ ਦਾ ਪ੍ਰਯੋਗ ਕੀਤਾ। ਉਨ੍ਹਾਂ ਦੀ ਬਾਣੀ ਜਾਤ-ਪਾਤ ਧਰਮ ਤੋਂ ਉਪਰ ਉਠ ਕੇ ਨੈਤਿਕਤਾ ਦੇ ਸਿਧਾਂਤ ਪਰ ਪ੍ਰਭੂ ਦੇ ਗੁਣ ਗਾਉਣ ਵਾਲੀ ਹੈ। ਆਪਣੀ ਬਾਣੀ ਵਿੱਚ ਭਗਤ ਜੀ ਨੇ ਦੱਸਿਆ ਕਿ ਪ੍ਰਭੂ ਹਰ ਇਕ ਇਨਸਾਨ ਵਿੱਚ ਬਿਰਾਜਮਾਨ ਹੈ ਅਤੇ ਚੱਪੇ-ਚੱਪੇ ਦਾ ਮਾਲਕ ਹੈ ਅਤੇ ਉਹ ਹੀ ਸਭ ਕੁਝ ਕਰਨ-ਕਰਾਉਣ ਵਾਲਾ ਹੈ ਅਤੇ ਉਹ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਵਸਿਆ ਹੋਇਆ ਹੈ। ਇਸ ਲਈ ਉਹ ਲਿਖਦੇ ਹਨ-
ਅਵਲਿ ਅਲਹ ਨੂਰ ਉਪਾਇਆ ਕੁਦਰਤਿ ਦੇ ਸਭ ਬੰਦੇ
ਏਕ ਨੂਰ ਤੇ ਸਭੁ-ਜਗੁ ਉਪਜਿਆ ਕਉਨ ਭਲੇ ਕੋ ਮੰਦੇ ।
ਭਗਤ ਕਬੀਰ ਜੀ ਵਹਿਮਾਂ-ਭਰਮਾਂ ਦੇ ਬਹੁਤ ਵਿਰੁੱਧ ਸਨ। ਮਗਹਰ ਵਿੱਚ ਮਰਨ ਵਾਲਿਆਂ ਨੂੰ ਨਰਕਾਂ ਦੇ ਭਾਗੀ ਦੱਸਣ ਵਾਲਿਆਂ ਲਈ ਉਹ ਆਪ ਆਖਰੀ ਸਮੇਂ ਮਗਹਰ ਵਿੱਚ ਚਲੇ ਗਏ ਅਤੇ ਆਪਣੀ ਬਾਣੀ ਵਿੱਚ ਸਪੱਸ਼ਟ ਕੀਤਾ ਕਿ:-
ਤੇਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ।।
ਜਾਤ-ਪਾਤ ਦੇ ਤਾਂ ਕਬੀਰ ਜੀ ਬਹੁਤ ਵਿਰੁੱਧ ਸਨ ਕਿਉਂਕਿ ਉਨ੍ਹਾਂ ਦੀ ਆਪਣੀ ਜਾਤੀ ਨੂੰ ਮਾੜਾ ਸਮਝਿਆ ਜਾਂਦਾ ਸੀ ਇਸ ਲਈ ਉਨ੍ਹਾਂ ਕਿਹਾ-
ਕਬੀਰ ਮੇਰੀ ਜਾਤਿ ਕਉ, ਸਭ ਕੋ ਹਸਨੇਹਾਰ।।
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰ ।।ਉ।।
ਕਬੀਰ ਜੀ ਦੀ ਬਾਣੀ ਵਿੱਚ ਕਥਨੀ ਅਤੇ ਕਰਨੀ ਦੀ ਸਮਾਨਤਾ ਨਜ਼ਰ ਆਉਂਦੀ ਹੈ। ਜਿਨ੍ਹਾਂ ਉਪਦੇਸ਼ਾਂ ਦੀ ਉਨ੍ਹਾਂ ਨੇ ਪ੍ਰੇਰਣਾ ਦਿੱਤੀ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਆਪਣੀ ਸੱਚੀ ਗੱਲ ਕਹਿਣ ਬਦਲੇ, ਉਹ ਯੋਧੇ ਵਾਂਗ ਮੈਦਾਨ ਵਿੱਚ ਉਤਰੇ ਅਤੇ ਉਨ੍ਹਾਂ ਲਿਖਿਆ -
ਸੂਰਾ ਸੋ ਪਹਿਚਾਨੀਐ ਜੁ ਲੜੇ ਦੀਨ ਕੇ ਹੇਤ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ।। ਉ।।
ਕਬੀਰ ਜੀ ਦੀ ਬਾਣੀ ਕਿਤੇ ਵੀ  ਘਰੇਲੂ ਜ਼ੁੰਮੇਵਾਰੀਆਂ ਤੋਂ ਦੂਰ ਭੱਜਣ ਦੀ ਕਦੇ ਵੀ ਸਿੱਖਿਆ ਨਹੀਂ ਦੇਂਦੀ ਅਤੇ ਉਨ੍ਹਾਂ ਆਪਣੀ ਬਾਣੀ ਵਿੱਚ ਲਿਖਿਆ ਹੈ:-
ਨਾ ਮੈਂ ਜੋਗ ਧਿਆਨ ਚਿਤੁ ਲਾਇਆ।।
ਬਿਨ ਬੈਰਗਾ ਨ ਛੂਟਸਿ ਮਾਇਆ।
ਕਬੀਰ ਜੀ ਦਾ ਕਹਿਣਾ ਸੀ ਜੇ ਉਹ ਰਾਮ ਦਾ ਨਾਮ ਜਪਦਾ ਹੈ ਤਾਂ ਪ੍ਰਮਾਤਮਾ ਨੂੰ ਉਸਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਇੱਕ ਵਾਰ ਜਦੋਂ ਉਨ੍ਹਾਂ ਦੇ ਘਰ ਅੰਤਾਂ ਦੀ ਗਰੀਬੀ ਆ ਗਈ ਤਾਂ ਉਨ੍ਹਾਂ ਦੇ ਪ੍ਰਮਾਤਮਾ ਨੂੰ ਸੰਬੋਧਿਤ ਹੁੰਦੇ ਕਿਹਾ ਸੀ''-
ਭੂਖੇ ਭਗਤ ਨਾ ਕੀਜੈ।। ਯਹ ਮਾਲਾ ਆਪਣੀ ਲੀਜੈ।।
ਹਉ ਮਾਂਗਉ ਸੰਤਨ ਰੇਨਾ।। ਮੈਂ ਨਾਹੀ ਕਿਸੇ ਕਾ ਦੇਨੇਂ।
ਕਬੀਰ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਦੀ ਸੇਧ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਸੀ ਮਨੁੱਖ ਨੂੰ ਪ੍ਰਭੂ ਦੇ ਨਾਮ ਨਾਲ ਜੁੜ ਕੇ ਸਭ 
ਕੁਝ ਉਸਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਦੀ ਬਾਣੀ ਅਨੁਸਾਰ - 
ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੇ ਕਿਛੁ ਹੈ ਸੋ ਤੇਰਾ।।
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।। 203 ।।
ਇਹ ਮਹਾਨ ਰਾਮ ਭਗਤ ਕਬੀਰ ਜੀ 120 ਵਰ੍ਹਿਆ ਦੀ ਉਮਰ ਭੋਗ ਕੇ 1518 ਈ: ਨੂੰ ਮਗਹਰ ਵਿਖੇ ਅਕਾਲ ਚਲਾਣਾ ਕਰ ਗਏ। ਮਨੁੱਖਤਾ ਉਨ੍ਹਾਂ ਦੀ ਦੇਣ ਨੂੰ ਸਦਾ ਯਾਦ ਰੱਖੇਗੀ।


ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ.ਨੰ: 98764-52223


Aarti dhillon

Content Editor

Related News