ਜ਼ਿੰਦਗੀ ’ਚ ਇੰਝ ਸਿੱਖਿਆ ਪੱਤਰਕਾਰੀ ਦਾ ਪਹਿਲਾ ਵੱਡਾ ਸਬਕ

04/22/2021 4:22:13 PM

ਗੁਰ ਕ੍ਰਿਪਾਲ ਸਿੰਘ ਅਸ਼ਕ

ਆਪਣੇ ਪਿਤਾ ਜੀ ਨੂੰ ਅਸੀਂ ਸਾਰੇ ਭਰਾ ਪਹਿਲਾਂ ਬੀ ਜੀ ਕਹਿ ਕੇ ਬੁਲਾਉਂਦੇ ਸਾਂ ਪਰ ਫਿਰ ਘਰ ਵਿਚ ਭਤੀਜੇ ਦੀ ਤੋਤਲੀ ਜ਼ੁਬਾਨ ਦੀ ਨਕਲ ਕਰਦਿਆਂ ਹੋਏ ਬਾ ਜੀ ਆਖਣ ਲੱਗੇ। ਬਾਓ ਜੀ ਨੇ ਆਪਣੀ ਸਾਰੀ ਉਮਰ ਸੰਘਰਸ਼ ਕਰਦਿਆਂ ਹੋਏ ਕੱਟੀ ਸੀ। ਘਰ ‘ਚ ਬੇਪਨਾਹ ਗ਼ਰੀਬੀ ਸੀ। ਜਦੋਂ ਕਦੇ ਘਰ ‘ਚ ਇਹ ਗੱਲ ਹੁੰਦੀ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਲਕੱਤੇ ‘ਚ ਸਾਡੀਆਂ ਬੱਸਾਂ ਚਲਦੀਆਂ ਸਨ ਤਾਂ ਸਾਨੂੰ ਇਹ ਇੱਕ ਮਜ਼ਾਕ ਵਾਂਗ ਲੱਗਦਾ ਸੀ। ਘਰ ਵਿੱਚ ਤਾਂ ਕਿੱਲੋ ਆਟਾ ਵੀ ਕਾਗਜ਼ ਦੇ ਲਿਫ਼ਾਫ਼ੇ ‘ਚ ਆਉਂਦਾ ਸੀ, ਫ਼ਿਰ ਇਹ ਬੱਸਾਂ ਤੇ ਉਨ੍ਹਾਂ ਦੀ ਕਮਾਈ ਕਿਥੇ ਚਲੀ ਗਈ? ਕੁਝ ਵੀ ਸਮਝ ਨਹੀਂ ਸੀ ਆਉਂਦਾ।

ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)

ਜਦੋਂ ਸਿਆਸੀ ਸਰਗਰਮੀਆਂ ਕਾਰਨ ਘਰ ‘ਚ ਪੁਲਸ ਦਾ ਆਉਣਾ ਸਮਝ ਆਉਣ ਲੱਗਿਆ ਤਾਂ ਕਹਾਣੀ ਵੀ ਸਮਝ ਆਉਣ ਲੱਗੀ। ਮੈਂ ਆਪਣੀ ਸੂਰਤ ਵਿੱਚ ਤਾਂ ਦਾਦਾ ਜੀ ਨੂੰ ਪੰਜਾਬੀ ਸੂਬਾ ਮੋਰਚੇ 'ਚ ਜੇਲ ਜਾਂਦੇ ਦੇਖਿਆ ਸੀ। ਕਦੇ ਬਾ ਜੀ ਨੇ ਦਾਦਾ ਜੀ ਨਾਲ ਜੇਲ੍ਹ ਵਿਚ ਮੁਲਾਕਾਤਾਂ ਕਰਨ ਚਲੇ ਜਾਣਾ ਅਤੇ ਕਦੇ ਆਪਣੇ ਕੰਮ ’ਤੇ। ਅਸਲ ਵਿੱਚ ਦਾਦਾ ਜੀ ਦੀ ਆਪਣੀ ਕਬੀਲਦਾਰੀ ਦਾ ਬੋਝ ਵੀ ਉਨ੍ਹਾਂ ਦੇ ਮੋਢਿਆਂ ’ਤੇ ਹੀ ਸੀ। ਆਮਦਨ ਦਾ ਸਾਧਨ ਨਾਂ ਮਾਤਰ ਸੀ ਅਤੇ ਕਬੀਲਦਾਰੀ ਦਾ ਬੋਝ ਕਾਫ਼ੀ ਡਾਢਾ ਸੀ। ਇਸ ਦੇ ਬਾਵਜੂਦ ਮੈਂ ਨਾ ਆਪਣੀ ਮਾਂ ਦੇ ਅਤੇ ਨਾ ਬਾਓ ਜੀ ਦੇ ਮੂੰਹ ’ਤੇ ਕਦੇ ਕੋਈ ਸ਼ਿਕਨ ਦੇਖਿਆ ਸੀ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਜਦੋਂ ਦੀ ਮੈਂ ਸੁਰਤ ਸੰਭਾਲੀ, ਉਦੋਂ ਤੋਂ ਮੈਂ ਉਨ੍ਹਾਂ ਨੂੰ ਅਕਸਰ ਮੁਸਕੁਰਾਉਂਦਿਆਂ ਹੋਏ ਹੀ ਦੇਖਿਆ ਸੀ। ਜਦੋਂ ਘਰ ਵਿੱਚ ਕੋਈ ਵੱਡੀ ਮੁਸੀਬਤ ਆਉਂਦੀ ਤਾਂ ਉਹ ਮੁਸਕੁਰਾਉਂਦੇ ਘੱਟ ਪਰ ਠਹਾਕੇ ਜ਼ਿਆਦਾ ਲਾਉਂਦੇ। ਇੱਕ ਵਾਰ ਤਕੜੀ ਮੁਸੀਬਤ ਸਮੇਂ ਮੈਂ ਉਨ੍ਹਾਂ ਨੂੰ ਠਹਾਕੇ ਲਾ ਕੇ ਗੱਲ ਕਰਦਿਆਂ ਨੂੰ ਪੁਛ ਹੀ ਲਿਆ, " ਬਾ ਜੀ, ਤੁਹਾਨੂੰ ਘਬਰਾਹਟ ਨਹੀਂ ਹੁੰਦੀ ? ਐਡੀ ਮੁਸੀਬਤ ’ਚ ਵੀ ਤੁਸੀਂ ਬੇਪ੍ਰਵਾਹੀ ਨਾਲ ਹੱਸ ਰਹੇ ਹੋ ?” ਉਨ੍ਹਾਂ ਨੇ ਰਤਾ ਗੰਭੀਰ ਹੁੰਦਿਆਂ ਇਸ ਦਾ ਜਵਾਬ ਦਿੱਤਾ, "ਬੇਟਾ, ਰੋ-ਰੋ ਕੇ ਕਿਸੇ ਮੁਸੀਬਤ ਦਾ ਟਾਕਰਾ ਨਹੀਂ ਕੀਤਾ ਜਾ ਸਕਦਾ। ਜਦੋਂ ਹੱਸ ਕੇ ਟੱਕਰੋਂਗੇ ਤਾਂ ਇਸ ਨਾਲ ਨਿਪਟਣਾ ਸੌਖਾ ਲੱਗੇਗਾ। ”

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਲਿਖਣਾ ਪੜ੍ਹਨਾ ਮੇਰਾ ਸ਼ੌਂਕ ਸੀ ਤੇ ਮੈਂ ਹਮੇਸ਼ਾਂ ਪੱਤਰਕਾਰ ਹੀ ਬਣਨਾ ਚਾਹੁੰਦਾ ਸੀ। ਹਾਇਰ ਸੈਕੰਡਰੀ ਕਰਨ ਤੋਂ ਬਾਅਦ ਮੈਂ ਇੱਕ ਛੋਟੇ ਜਿਹੇ ਸਪਤਾਹਿਕ ਅਖਬਾਰ ਵਿੱਚ ਨੌਕਰੀ ਕਰ ਲਈ। ਕਹਿਣ ਨੂੰ ਤਾਂ ਨੌਕਰੀ ਉੱਪ ਸੰਪਾਦਕ ਦੀ ਸੀ ਪਰ ਦਫ਼ਤਰ ਵਿੱਚ ਝਾੜੂ ਲਾਉਣ ਤੋਂ ਲੈ ਕੇ ਲੇਖ ਲਿਖਣ ਅਤੇ ਫਿਰ ਅਖ਼ਬਾਰ ਨੂੰ ਛਪਵਾ ਕੇ ਲਿਆਉਣ ਦੀ ਜ਼ਿੰਮੇਵਾਰੀ ਵੀ ਮੇਰੀ ਹੀ ਸੀ। ਤਨਖ਼ਾਹ ਸਿਰਫ਼ ਸੌ ਰੁਪਏ ਮਹੀਨਾ। ਫ਼ਿਰ ਇੱਕ ਹੋਰ ਸਪਤਾਹਿਕ ਅਖ਼ਬਾਰ ਨੇ ਸੱਦਾ ਭੇਜਿਆ - ਤਨਖ਼ਾਹ ਸਵਾ ਸੌ ਰੁਪਏ। ਦਫ਼ਤਰ ਚੰਗਾ ਸੀ। ਕੁਰਸੀ ਮੇਜ਼ ਮਿਲ ਗਿਆ ਅਤੇ ਚਪੜਾਸੀ ਵੀ। ਭਾਵੇਂ ਚਪੜਾਸੀ ਦੀ ਤਨਖ਼ਾਹ ਮੇਰੇ ਤੋਂ 15 ਰੁਪਏ ਤੋਂ ਜ਼ਿਆਦਾ ਸੀ।

ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)

ਘਰ ਪੈਸੇ ਦੀ ਲੋੜ ਸੀ ਤਾਂ ਕੰਮ ਤੇ ਜਾਣਾ ਜਰੂਰੀ ਸੀ। ਦੋ ਪੈਸੇ ਹੋਰ ਕਮਾਉਣ ਲਈ ਮੈਂ ਇੱਕ ਰੋਜ਼ਾਨਾ ਅਖ਼ਬਾਰ ਲਈ ਪੱਤਰਕਾਰੀ ਕਰਨ ਦੇ ਨਾਲ-ਨਾਲ ਇਸ਼ਤਿਹਾਰ ਵੀ ਇੱਕਠੇ ਕਰਨ ਲੱਗਾ। ਇੱਕ ਦਿਨ ਅਖ਼ਬਾਰ ਦੇ ਮਾਲਿਕ ਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਮੇਰੀ ਛੁੱਟੀ ਦੀਆਂ ਤਿਆਰੀਆਂ ਹੋਣ ਲੱਗੀਆਂ। ਮਾਹੌਲ ਨੂੰ ਦੇਖਦਿਆਂ ਮੈਂ ਘਰ ਵਿੱਚ ਆਪਣਾ ਫ਼ੈਸਲਾ ਸੁਣਾ ਦਿੱਤਾ ਕਿ, “ਮੈਂ ਹੁਣ ਨੌਕਰੀ ਨਹੀਂ ਕਰਾਂਗਾ, ਆਪਣਾ ਅਖ਼ਬਾਰ ਕਢਾਂਗਾ। ” ਇਸ ’ਤੇ ਬਾ ਜੀ ਵੱਲੋਂ ਜ਼ਿੰਦਗੀ 'ਚ ਪਹਿਲੀ ਵਾਰ ਤਿਖਾ ਨਕਾਰਾਤਮਕ ਪ੍ਰਤੀਕਰਮ ਮਿਲਿਆ, ”ਇਹ ਪੰਗਾ ਨਾ ਲੈ। ਭੁਖਾ ਮਰੇਂਗਾ। ” ਉਹ ਮੇਰੀ ਪੱਤਰਕਾਰੀ ਦੇ ਵਿਰੁੱਧ ਨਹੀਂ ਸਨ ਪਰ ਓਹ ਦਾਦਾ ਜੀ ਦੇ ਇੱਕ ਕਲਕੱਤੇ ਵਾਲੇ ਅਖ਼ਬਾਰ ਦਾ ਹਸ਼ਰ ਜਾਣਦੇ ਸਨ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਉਦਯੋਗਿਕ ਨਗਰ ਦਾ ਵਾਸੀ ਹੋਣ ਕਾਰਨ ਅਤੇ ਸ਼ਹਿਰ ਵਿੱਚ ਹੁਣ ਤੱਕ ਚੰਗੀ ਜਾਣ ਪਹਿਚਾਣ ਹੋ ਜਾਣ ਕਾਰਨ ਮੈਨੂੰ ਆਪਣੇ ਆਪ ’ਤੇ ਪੂਰਾ ਭਰੋਸਾ ਸੀ। ਇਹ ਤਜ਼ਰਬਾ ਉਸ ਸਮੇਂ ਕਾਫ਼ੀ ਸਫ਼ਲ ਰਿਹਾ। ਇੱਕ ਦਿਨ ਇੱਕ ਵੱਡੇ ਉਦਯੋਗਪਤੀ ਨਾਲ ਜੁੜਿਆ ਵੱਡਾ ਮਾਮਲਾ ਸਾਹਮਣੇ ਆਇਆ। ਉਦ੍ਯੋਗਪਤੀ ਚਾਹੁੰਦਾ ਸੀ ਕਿ ਖ਼ਬਰ ਨਾ ਛਪੇ ਅਤੇ ਇਸ ਲਈ ਉਹ 20 ਹਜ਼ਾਰ ਰੁਪਏ ਦੀ ਰਕਮ ਦੇਣ ਲਈ ਤਿਆਰ ਸੀ। ਇਹ ਰਕਮ ਸਮੇਂ ਦੇ ਹਿਸਾਬ ਨਾਲ ਮੇਰੇ ਲਈ ਕਾਫ਼ੀ ਵੱਡੀ ਸੀ। ਮਨ ਲਲਚਾ ਰਿਹਾ ਸੀ। 

ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਮੈਂ ਘਰ ਆ ਕੇ ਵੈਸੇ ਹੀ ਬਾ ਜੀ ਨਾਲ ਗੱਲ ਕਰ ਲਈ, ਉਹ ਆਪਣੇ ਕੰਮ ‘ਚ ਮਸਤ ਸਨ। ਮੇਰੀ ਗੱਲ ਸੁਣ ਕੇ ਉਹ ਚੁੱਪ ਰਹੇ ਅਤੇ ਆਪਣਾ ਕੰਮ ਕਰਦੇ ਰਹੇ। ਉਨ੍ਹਾਂ ਦਾ ਪ੍ਰਤੀਕਰਮ ਦੇਖਣ ਲਈ ਮੈਂ ਉਤਾਵਲਾ ਹੋ ਰਿਹਾ ਸਾਂ। ਕੁਝ ਪਲਾਂ ਬਾਅਦ ਉਨ੍ਹਾਂ ਨੇ ਸਿਰ ਉਠਾਇਆ ਅਤੇ ਮੈਨੂੰ ਇਸ ਵਿਸ਼ੇ ਤੋਂ ਜਰਾ ਹਟਵਾਂ ਸਵਾਲ ਪੁਛਿਆ, “ਬੇਟਾ, ਇਸ ਸਮੇਂ ਤੂੰ ਇੱਕ ਡੰਗ ਕਿੰਨੀਆਂ ਰੋਟੀਆਂ ਖਾਂਦਾ ਏਂ ?” ਉਲਝਨ ਜਿਹੀ ‘ਚ ਮੈਂ ਜਵਾਬ ਦਿੱਤਾ,” ਜੀ, ਢਾਈ।
” ਉਨ੍ਹਾਂ ਨੇ ਅਗਲਾ ਸਵਾਲ ਕੀਤਾ, ”ਜਦੋਂ ਤੇਰੇ ਕੋਲ ਹੋਰ ਕਾਫ਼ੀ ਪੈਸੇ ਆ ਜਾਣਗੇ ਤਾਂ ਫਿਰ ਕਿੰਨੀਆਂ ਖਾਇਆ ਕਰੇਂਗਾ ?” ਮੇਰੀ ਉਲਝਣ ਵਧਦੀ ਜਾ ਰਹੀ ਸੀ ਪਰ ਮੈਂ ਜਵਾਬ ਦਿੱਤਾ,” ਜੀ ਇਸ ਦਾ ਪੈਸਿਆਂ ਨਾਲ ਕੀ ਸਬੰਧ ? ਰੋਟੀਆਂ ਤਾ ਢਾਈ ਹੀ ਖਾਵਾਂਗਾ। ”ਬਾ ਜੀ ਨੇ ਮੇਰੀ ਉਲਝਣ ਦਾ ਹੱਲ ਕਰਦਿਆਂ ਆਖਿਆ,” ਬੇਟਾ, ਜਦੋਂ ਰੋਟੀਆਂ ਤਾਂ ਓਨੀਆਂ ਹੀ ਖਾਣੀਆਂ ਨੇ, ਫਿਰ ਆਪਣੀ ਆਤਮਾ ਤੇ ਇਹ ਵਾਧੂ ਬੋਝ ਕਿਓਂ ਤੇ ਕਿਵੇਂ ਢੋਏਗਾ?”

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਮੇਰੇ ਪਿਤਾ ਜੀ ਵੱਲੋਂ ਬੜੇ ਸਾਦੇ ਸ਼ਬਦਾਂ ਵਿੱਚ ਪੱਤਰਕਾਰੀ ਦਾ ਇਹ ਸਬਕ ਮੈਨੂੰ ਸਦਾ ਲਈ ਸਮਝ ਆ ਗਿਆ। ਇੱਕ ਸਪਤਾਹਿਕ ਅਖ਼ਬਾਰ ਤੋਂ ਆਪਣਾ ਪੱਤਰਕਾਰੀ ਦਾ ਸਫ਼ਰ ਸ਼ੁਰੂ ਕਰ ਕੇ ਮੈਂ ਪੰਜਾਬੀ ਤੋਂ ਬਾਅਦ ਹਿੰਦੀ ਅਤੇ ਫਿਰ ਅੰਗਰੇਜ਼ੀ ਦੇ ਪ੍ਰਮੁੱਖ ਰਾਸ਼ਟਰੀ ਸਮਾਚਾਰ ਪੱਤਰਾਂ ਲਈ ਕੰਮ ਕੀਤਾ ਹੈ। ਟੈਲੀਵੀਜਨ ਚੈਨਲਾਂ ਦੇ ਮੁਖੀ ਵਜੋਂ ਜ਼ਿੰਮੇਵਾਰੀਆਂ ਨਿਭਾਈਆਂ ਹਨ ਅਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਇਆ ਹੈ। ਜ਼ਿੰਦਗੀ ਦੇ ਹਰ ਮੋੜ ’ਤੇ ਬਾਓ ਜੀ ਦਾ ਸਬਕ ਮੇਰਾ ਰਸਤਾ ਰੌਸ਼ਨ ਕਰਦਾ ਹੈ। ਅੱਜ ਮੇਰੇ ਦੋਵੋਂ ਬੇਟੇ ਪੱਤਰਕਾਰੀ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਇਸੇ ਖੇਤਰ ‘ਚ ਹਨ। ਬਾ ਜੀ ਵਾਲੀ ਗੱਲ ਸੁਨਾਉਣ ਮਗਰੋਂ ਮੈਨੂੰ ਕਦੇ ਵੀ ਉਨ੍ਹਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ।

ਪੜ੍ਹੋ ਇਹ ਵੀ ਖਬਰ - ਅਡਾਨੀ ਦਾ ਸਾਇਲੋ ਬੰਦ ਕਰਨ ਨਾਲ ਆਖ਼ਰ ਕਿਸਦਾ ਹੋ ਰਿਹਾ ਹੈ ਨੁਕਸਾਨ?

ਫੋਨ : 98780 19889


rajwinder kaur

Content Editor

Related News