ਕਾਵਿ ਰੰਗ : ਹਾਏ ਮਹਿੰਗਾਈ ਹਾਏ ਮਹਿੰਗਾਈ

09/21/2020 3:13:28 PM

ਟਿੱਕ ਟੌਕ ਵਾਲਿਆਂ ਨੂੰ ਨੌਕਰੀਆਂ ਬੇਰੁਜ਼ਗਾਰਾਂ ਨੂੰ ਡੰਡੇ 
ਸਦਕੇ ਜਾਈਏ ਸਰਕਾਰੇ ਤੇਰੇ ਕਿਆ ਨੇ ਤੇਰੇ ਫੰਡੇ 
ਫਸਲ ਉਗਾਣ ਵਾਲਿਆਂ ਨੂੰ ਕੋਈ ਭਾਅ ਨਹੀਂ
ਉੰਝ ਸਭ ਤੋਂ ਮਹਿੰਗੇ ਭਾਅ ਮਿਲਦੇ ਨੇ ਗੰਡੇ 
ਸੰਡੇ ਹੋ ਜਾਂ ਫਿਰ ਮੰਡੇ 
ਹਾਏ ਮਹਿੰਗਾਈ ਹਾਏ ਮਹਿੰਗਾਈ 
ਲੋਕ ਨੇ ਹਾਉਂਕੇ ਭਰਦੇ ਠੰਡੇ...
ਵੇਖੋ ਲੋਕੋ ਦੇਸ਼ ਮੇਰੇ ਦਾ ਕੀ ਹਾਲ ਹੋ ਗਿਆ 
ਗਰੀਬ ਲਈ ਢਿੱਡ ਭਰਨ ਦਾ ਵੱਡਾ ਸਵਾਲ ਹੋ ਗਿਆ
ਸਿਸਟਮ ਦੇਸ਼ ਦਾ ਬੀਮਾਰ ਹੋ ਗਿਆ 
ਕਰੋੜਾਂ ਰੁਪਈਆਂ ਦੇਸ਼ ਦਾ ਹੜੱਪ ਇੱਕ ਮਾਲੀਆ ਫਰਾਰ ਹੋ ਗਿਆ 
ਲੋਕ ਵੇਹਲੇ ਪਾਰਟੀਆਂ ਦੇ ਚੁੱਕੀ ਫਿਰਦੇ ਨੇ ਝੰਡੇ। 
ਸੰਡੇ ਹੋ ਜਾ ਮੰਡੇ 
ਹਾਏ ਮਹਿੰਗਾਈ ਹਾਏ ਮਹਿੰਗਾਈ 
ਲੋਕ ਨੇ ਹਾਉਂਕੇ ਭਰਦੇ ਠੰਡੇ....
ਮੂਲ ਤੋਂ ਵਧਿਆ ਸਾਹੂਕਾਰ ਛੱਡ ਦਾ ਕਦੇ ਵਿਆਜ਼ ਨਹੀਂ 
ਹੱਟਦਾ ਕੋਈ ਵੀ ਨਹੀਂ ਉਂਝ ਕਹਿੰਦੇ ਲੈਣਾ ਅਸੀਂ ਦਾਜ ਨਹੀਂ 
ਮਹਾਰਾਜੇ ਰਣਜੀਤ ਸਿੰਘ ਜਿਹਾ ਆਉਣਾ ਕਦੇ ਰਾਜ ਨਹੀਂ 
ਭ੍ਰਿਸ਼ਟਾਚਾਰ ਨਾਲ ਸੁਧਰਿਆ ਕਦੇ ਸਮਾਜ ਨਹੀਂ 
ਬੱਸ ਧਰਮਾਂ ਵਿੱਚ ਲੋਕ ਜਾਂਦੇ ਨੇ ਵੰਡੇ। 
ਸੰਡੇ ਹੋ ਜਾ ਮੰਡੇ 
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ....
ਸਮੱਗਲਰ ਬੇਖੌਫ,ਠੇਕੇ ਖੁੱਲ੍ਹੇ ਤੇ ਸਕੂਲ ਬੰਦ ਨੇ 
ਨਕਲੀ ਸ਼ਰਾਬ ਨਾਲ ਮਰਦੇ ਮਾਵਾਂ ਦੇ ਫਰਜੰਦ ਨੇ 
ਕਹਿੰਦੇ ਕੁੱਝ ਹਸਪਤਾਲ ਕਰੋਨਾ ਦੀ ਆੜ ਵਿੱਚ
ਚੜਾਉਂਦੇ ਚੰਦ ਨੇ ਮਰੀਜ਼ ਹੈਰਾਨ ਅਤੇ ਦੰਗ ਨੇ 
ਮਹਿੰਗੀਆਂ ਦਵਾਈਆਂ ਲੋਕ ਜਾਂਦੇ ਨੇ ਛੰਡੇ। 
ਸੰਡੇ ਹੋ ਜਾ ਮੰਡੇ
ਹਾਏ ਮਹਿੰਗਾਈ ਹਾਏ ਮਹਿੰਗਾਈ
ਲੋਕ ਨੇ ਹਾਉਂਕੇ ਭਰਦੇ ਠੰਡੇ......

ਬਲਤੇਜ ਸੰਧੂ "ਬੁਰਜ ਲੱਧਾ"

ਜ਼ਿਲ੍ਹਾ ਬਠਿੰਡਾ 
9465818158 

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ


rajwinder kaur

Content Editor

Related News