ਭਾਰਤ ਮਾਂ ਦੇ ਸਪੂਤ

02/11/2020 11:28:06 AM

ਸਿਪਾਹੀ ਗੁਰਦਿਆਲ ਸਿੰਘ ਦਾ ਜਨਮ ਪਿੰਡ ਠੱਠੀ ਭਾਈ 1937 ਵਿੱਚ ਸਰਦਾਰ ਕਰਤਾਰ ਸਿੰਘ ਕਿੰਗਰਾ ਦੇ ਘਰ ਮਾਤਾ ਧੰਨ ਕੌਰ ਦੇ ਘਰ ਹੋਇਆ । ਗੁਰਦੁਆਰੇ ਵਿੱਚੋ ਪੰਜਾਬੀ ਲਿਖਣੀ ਪੜ੍ਹਨੀ ਸਿੱਖੀ। ਸਿੱਖ ਗੁਰੂਆਂ ਅਤੇ ਸ੍ਰੀ ਰਾਮ ਚੰਦਰ ਜੀ ਦੀਆਂ ਕਹਾਣੀਆਂ ਪੜ੍ਹੀਆਂ ਅਤੇ 1948ਵਿੱਚ ਰੁੜਕੀ ਸਫ਼ਰ ਸੈਨਾ ਵਿੱਚ ਭਰਤੀ ਹੋ ਗਿਆ। ਦੋ ਸਾਲ ਰੁੜਕੀ ਰਿਹਾ। ਕੁਝ ਘਰ ਦੀਆਂ ਮਜ਼ਬੂਰੀਆਂ ਕਾਰਨ ਥੋੜ੍ਹਾ ਸਮਾਂ ਨੌਕਰੀ ਛੱਡਣੀ ਪਈ। ਕੁਝ ਚਿਰ ਆਕੇ ਪਿੰਡ ਠੱਠੀ ਭਾਈ ਰਿਹਾ, ਫਿਰ ਜਵਾਨੀ ਦੇ ਖੂਨ ਨੇ ਉਬਾਲਾ ਖਾਧਾ‌।
ਇੱਕ ਦਿਨ ਅਪ੍ਰੈਲ 1960 ਵਿੱਚ ਜਦੋਂ ਕੇ ਇੱਕੋ ਇੱਕ ਭੈਣ ਬਲਵੀਰ ਕੌਰ ਦੀ ਸ਼ਾਦੀ ਵਿੱਚ ਪੰਜ ਦਿਨ ਹੀ ਰਹਿੰਦੇ ਸਨ ਤਾਂ ਪਿੰਡੋਂ ਰਾਤ ਨੂੰ 11ਵਜੇ ਗੁਰਦਿਆਲ ਸਿੰਘ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਪੁਲਿਸ ਨੇ ਇਸ ਨੂੰ ਫ਼ੜ ਲਿਆ ਕੇ ਐਸ ਵੇਲੇ ਕਿਧਰ ਜਾ ਰਿਹਾ ਹੈਂ ਤਦ ਸੂਰਮੇ ਗੁਰਦਿਆਲ ਸਿੰਘ ਨੇ ਬੜੀ ਦਲੇਰੀ ਨਾਲ ਜਵਾਬ ਦਿੱਤਾ ਕੇ ਮੈਂ ਚੋਰ ਨਹੀਂ ਮੈਂ ਤਾਂ ਭਾਰਤ ਮਾਂ ਦੀ ਰੱਖਿਆ ਕਰਨ ਜਾ ਰਿਹਾ ਹਾਂ।ਪੁਲਿਸ ਅਧਿਕਾਰੀਆਂ ਨੇ ਬੜੇ ਪ੍ਰੇਮ ਨਾਲ ਆਪਣੇ ਪਾਸ ਜਗਾ ਦਿੱਤੀ ਤੇ ਦੂਸਰੇ ਦਿਨ ਫਿਰੋਜ਼ਪੁਰ ਜਾ ਕੇ 4ਸਿੱਖ ਰਜਮੈਂਟ ਵਿੱਚ ਭਰਤੀ ਹੋ ਗਿਆ।1960ਵਿੱਚ ਟ੍ਰੇਨਿੰਗ ਕਰਨ ਤੋਂ ਬਾਅਦ ਪਲਟਨ ਨੇਫਾ ਚਲੀ ਗਈ। ਜਦੋਂ ਚੀਨ ਨੇ ਸਾਡੇ ਤੇ ਹਮਲਾ ਕੀਤਾ ਤਾਂ ਸਰਹੱਦ ਦੇ ਪਹਿਰੇਦਾਰ ਸੂਰਮੇਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਨਵੰਬਰ 1962ਨੂੰ ਆਪਣੀ ਜਾਨ ਪਿਆਰੀ ਮਾਤ ਭੂਮੀ ਤੋਂ ਕੁਰਬਾਨ ਹੋ ਗਿਆ। ਉਹਨਾਂ ਦਾ ਪਰਿਵਾਰ ਪਿੰਡ, ਠੱਠੀ ਭਾਈ, ਜ਼ਿਲ੍ਹਾ ਮੋਗਾ ਵਿੱਚ ਮੌਜੂਦ ਹੈ ਉਹਨਾਂ ਦੇ ਭਤੀਜੇ ਅਜਮੇਰ ਸਿੰਘ,ਭਾਨ ਸਿੰਘ ਪੀ ਆਰ ਟੀ ਸੀ ਰਿਟਾਇਰ ਇੰਸਪੈਕਟਰ ਹਨ। ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਵਿੱਚ ਸ਼ਹੀਦ ਗੁਰਦਿਆਲ ਸਿੰਘ ਫ਼ੌਜੀ ਦੀ ਢੁੱਕਵੀਂ ਯਾਦਗਾਰ ਬਣਾਈ ਜਾਵੇ, ਸਾਨੂੰ ਮਾਲੀ ਮਦਦ ਦੀ ਕੋਈ ਜ਼ਰੂਰਤ ਨਹੀਂ।

ਸੁਖਚੈਨ ਸਿੰਘ,ਠੱਠੀ ਭਾਈ ,ਯੂ ਏ ਈ)
00971527632924


Aarti dhillon

Content Editor

Related News