ਮਨੁੱਖੀ ਸਿਹਤ ਦੇ ਬਚਾਅ ਲਈ ਘਾਹ ਨਦੀਨ ਦੀ ਸੁਚੱਜੀ ਰੋਕਥਾਮ

06/22/2018 3:03:37 PM

ਘਾਹ ਮਨੁੱਖੀ ਸਿਹਤ ਅਤੇ ਪਸ਼ੂਆਂ ਲਈ ਇਕ ਬਹੁਤ ਹੀ ਹਾਨੀਕਾਰਕ ਨਦੀਨ ਹੈ। ਇਸ ਘਾਹ ਨੂੰ ਸੜਕਾਂ, ਰੇਲ-ਪਟੜੀਆਂ ਦੇ ਆਲੇ-ਦੁਆਲੇ, ਅਣ-ਵਾਹੀਆਂ ਜਮੀਨਾਂ, ਬਾਗਾਂ ਅਤੇ ਹੋਰ ਖਾਲੀ ਥਾਵਾਂ ਤੇ ਆਮ ਵੇਖਿਆ ਜਾ ਸਕਦਾ ਹੈ। ਅੱਜਕਲ੍ਹ ਇਸ ਨਦੀਨ ਨੂੰ ਫਸਲਾਂ ਜਿਵੇਂ ਕਿ ਮੱਕੀ, ਆਲੂ, ਸਰ੍ਹੋਂ, ਬਰਸੀਮ ਆਦਿ ਵਿਚ ਵੀ ਉੱਗਣ ਲੱਗ ਗਿਆ ਹੈ। 
ਇਸ ਘਾਹ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਕਿ ਐਲਰਜੀ, ਚਮੜੀ ਅਤੇ ਦਮੇ ਦੀ ਬੀਮਾਰੀ ਆਦਿ ਲੱਗਦੀਆਂ ਹਨ। ਇਹ ਫ਼ਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਹੁੰਦਾ ਹੈ ਅਤੇ ਬਰਸਾਤ ਦੇ ਮੌਸਮ ਵਿਚ ਖੂਬ ਉੱਗਦਾ ਹੈ ਅਤੇ ਸਰਦੀਆਂ ਵਿਚ ਇਸ ਦੇ ਪੌਦੇ ਸੁੱਕ ਜਾਂਦੇ ਹਨ। ਹੇਠ ਲਿਖੇ ਢੰਗਾਂ ਨਾਲ ਇਸ ਘਾਹ ਦੀ ਰੋਕਥਾਮ ਕੀਤੀ ਜਾ ਸਕਦੀ ਹੈ:
ਇਸ ਨੂੰ ਵਾਰ-ਵਾਰ ਕੱਟ ਕੇ ਜਾਂ ਜੜ੍ਹੋ ਪੁੱਟ ਕੇ ਇਸ ਦਾ ਨਾਸ਼ ਕੀਤਾ ਜਾ ਸਕਦਾ ਹੈ। 
ਰਸਾਇਣਿਕ ਨਦੀਨ ਨਾਸ਼ਕ ਐਟਰਾਟਾਫ਼ 50 ਘੁਲਣਸ਼ੀਲ (ਐਟਰਾਜ਼ੀਨ) 1.0-1.5 ਲਿਟਰ 200-250 ਲਿਟਰ ਪਾਣੀ ਵਿਚ ਪ੍ਰਤੀ ਏਕੜ ਘੋਲ ਕੇ ਇਸ ਦੀ ਸਪਰੇਅ ਨਦੀਨ ਉੱਗਣ ਤੋ ਪਹਿਲਾਂ ਜਾਂ ਬਾਅਦ ਵਿਚ ਕਰਨ ਨਾਲ ਵੀ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। 
— ਇਸ ਤੋਂ ਇਲਾਵਾ ਇਸ ਨਦੀਨ ਦੀ ਰੋਕਥਾਮ ਲਈ ਰਾਊਂਡ-ਅੱਪ 1.0 ਲਿਟਰ ਪ੍ਰਤੀ ਏਕੜ ਜਾਂ ਐਕਸਲ ਮੈਰਾ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਕੇ ਵੀ ਕੀਤੀ ਜਾ ਸਕਦੀ ਹੈ। 
ਇਸ ਰਸਾਇਣਿਕ ਨਦੀਨ ਨਾਸ਼ਕ ਦਾ ਅਸਰ ਉਸ ਵਕਤ ਵਧੇਰੇ ਹੁੰਦਾ ਹੈ ਜਦਂੋ ਬੂਟਾ ਵਧਣ ਫੁੱਲਣ ਭਾਵ   ਫੁੱਲ ਆਉਣ ਤਂੋ ਪਹਿਲਾਂ ਦੀ ਅਵਸਥਾ ਵਿਚ ਹੁੰਦਾ ਹੈ। 
ਇਸ ਨਦੀਨ ਦਾ ਇਕ ਬੂਟਾ 5000-25000 ਬੀਜ ਪੈਦਾ ਕਰਦਾ ਹੈ। ਇਸ ਲਈ ਬੀਜ ਬਣਨ ਤੋਂ ਪਹਿਲਾ ਹੀ ਇਸ ਨਦੀਨ ਦੀ ਰੋਕਥਾਮ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਪੰਜਾਬ ਵਿਚ ਵੱਖ-ਵੱਖ ਪਿੰਡਾਂ ਦੀ ਪੰਚਾਇਤ ਨੂੰ ਚਾਹੀਦਾ ਹੈ ਕਿ ਮਨਰੇਗਾ ਜਾਂ ਪਿੰਡ ਦੇ ਮਜਦੂਰਾਂ ਦੁਆਰਾ ਇਸ ਵਿਨਾਸਕ ਨਦੀਨ ਨੂੰ ਮੁਕੰਮਲ ਤੋਰ ਤੇ ਜੜ੍ਹੋ ਪੁਟਿਆ ਜਾਵੇ। 
ਡਾ. ਬਲਵਿੰਦਰ ਸਿੰਘ ਢਿੱਲੋਂ (94654-20097)


Related News