ਰੱਬ ਤਾਂ ਵੰਡੇ ਸਭ ਨੂੰ ਖੁਸ਼ੀਆਂ

Wednesday, Jul 25, 2018 - 02:41 PM (IST)

ਰੱਬ ਤਾਂ ਵੰਡੇ ਸਭ ਨੂੰ ਖੁਸ਼ੀਆਂ

ਰੱਬ ਤਾਂ ਵੰਡੇ ਸਭ ਨੂੰ ਖੁਸ਼ੀਆਂ
ਪਰ ਲੋਕੀ ਰਹਿਣ ਨਾ ਦਿੰਦੇ।
ਦਰਦ ਪੂੰਝਾਂ ਬੁੱਲ੍ਹਾਂ ਤਕ ਲਿਆ ਕੇ
ਮੂੰਹੋਂ ਕੁਝ ਕਹਿਣ ਨਾ ਦਿੰਦੇ।

ਸੁੱਕੀਆਂ ਬੁੱਲੀਆਂ, ਦੁੱਖਦੇ ਹਾਸੇ
ਜਾਵਾਂ ਹੁਣ ਮੈਂ ਕਿਹੜੇ ਪਾਸੇ ,
ਹੱਸ-ਹੱਸ ਕੇ ਪੁੱਤ ਆਖੇ ਸਭ ਨੂੰ
ਅਸੀਂ ਤਾਂ ਦੁੱਖ ਸਹਿਣ ਨਾ ਦਿੰਦੇ।

ਖਾ ਗਈ ਮੈਨੂੰ ਅੰਦਰੋ ਅੰਦਰੀ
ਲੱਗੀ ਕਿਹੀ ਬੀਮਾਰੀ ਚੰਦਰੀ,
ਹੱਸ-ਹੱਸ ਲੋਕਾਂ ਨੂੰ ਆਖਣ
ਪੱਬ ਧਰਤੀ ਲਹਿਣ ਨਾ ਦਿੰਦੇ।

ਲੋਕ ਲਾਜ ਦਾ ਪਰਦਾ ਢੱਕ ਕੇ
ਬੈਠੀ ਰਹਾਂ ਮੈ ਅੰਦਰੋ ਭੱਖ ਕੇ,
ਹੰਝੂ ਵੀ ਜੰਮ ਜਾਣ ਅੱਖਾਂ 'ਚ
ਪਲਕਾਂ 'ਚੋਂ ਵਹਿਣ ਨਾ ਦਿੰਦੇ।

ਨਾ ਮੈਂ ਰੋਵਾਂ, ਨਾ ਮੈਂ ਸੋਵਾਂ
ਸਭ ਕੁਝ ਅੰਦਰ ਹੀ ਸਮੋਵਾਂ
ਸੁਪਨੇ ਸਵਾਹ ਹੋਏ ਨੇ ਅੰਦਰ
ਮਹਿਲ ਬਾਹਰੋਂ ਢਹਿਣ ਨਾ ਦਿੰਦੇ।
ਧੰਨਵਾਦ ਜੀ
ਸੁਰਿੰਦਰ ਕੋਰ


Related News