ਬਿਜਲੀ ਸੁਰੱਖਿਆ ਲੜੀ ਨੰਬਰ 4 : ਫਿਊਜ਼ ਦੇ ਸਬੰਧ ’ਚ ਜਾਣਕਾਰੀ

11/05/2020 5:36:36 PM

ਪਿਛਲੀ ਕਿਸ਼ਤ ਵਿਚ ਅਸੀਂ ਗੱਲ ਕਰ ਰਹੇ ਸੀ ELCB ਦੀ। ਇਹ ਤਾਂ ਕਿਸੇ ਘਰ ਲੱਗੀ ਹੋਊ ਜਾਂ ਨਹੀਂ, ਐੱਮ.ਸੀ.ਬੀ ਕਰੀਬ ਹਰੇਕ ਘਰ ਲੱਗ ਚੁੱਕੀ ਹੈ। ਇਸ ਤੋਂ ਪਹਿਲਾਂ ਜ਼ਿਆਦਾਤਰ ਘਰਾਂ ਵਿੱਚ ਚੀਨੀ ਮਿੱਟੀ ਦੇ ਕਿੱਟ ਕੈਟ ਹੀ ਲੱਗੇ ਹੁੰਦੇ ਸਨ ਪਰ ਫਿਊਜ਼ ਕਦੀ ਕਦਾਈਂ ਵੱਡੇ ਨੁਕਸ ਕਾਰਨ ਹੀ ਉੱਡਦਾ ਸੀ, ਕਿਉਂਕਿ ਲੋਕਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਸੀ ਹੁੰਦਾ ਕਿ ਫਿਊਜ਼ ਕਿਸ ਤਾਰ ਦਾ ਕਿੰਨਾ ਮੋਟਾ ਲਾਉਣਾ ਹੈ। ਬੱਸ ਇਹ ਹੁੰਦਾ ਸੀ ਕਿ ਫਿਊਜ਼ ਦੁਬਾਰਾ ਨਹੀਂ ਉਡਣਾ ਚਾਹੀਦਾ। ਇਹੀ ਕਾਰਨ ਹੁੰਦਾ ਸੀ ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ।

ਅੱਜ ਕੱਲ ਐੱਮ.ਸੀ.ਬੀ. ਲਾਉਣ ਦਾ ਰਿਵਾਜ਼ ਹੈ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸ਼ਾਇਦ ਹੀ ਕਿਸੇ ਘਰ ਸਹੀ ਐੱਮ.ਸੀ.ਬੀ. ਲੱਗੀ ਹੋਵੇ। 95 ਫ਼ੀਸਦੀ ਐੱਮ.ਸੀ.ਬੀ. ਮਕੈਨਿਕ ਆਪਣੇ ਹੀ ਅੰਦਾਜੇ ਨਾਲ ਲਗਾ ਦਿੰਦੇ ਹਨ ਕਿ ਏਨੇ ਕੁ ਦੀ ਲਗਾ ਦਿਓ। ਟ੍ਰਿਪਿੰਗ ਚਾਰਟ ਅਤੇ ਐਪਲੀਕੇਸ਼ਨ ਕੈਟਾਗਰੀ ਬਾਰੇ ਸਾਡੇ ਮਕੈਨਿਕਾਂ ਨੂੰ ਕੁਝ ਪਤਾ ਨਹੀਂ। ਇਥੇ ਵੀ ਸੋਚ ਇਹੀ ਹੁੰਦੀ ਹੈ ਕਿ ਐੱਮ.ਸੀ.ਬੀ. ਟਰਿੱਪ ਨਹੀਂ ਹੋਣੀ ਚਾਹੀਦੀ। ਇਸ ਕਾਰਨ ਇਨ੍ਹਾਂ ਨੂੰ ਲਗਾ ਕੇ ਫਿਊਜ਼ ਤਾਰ ਲਾਉਣ ਦਾ ਝੰਜਟ ਤਾਂ ਮੁੱਕ ਹੀ ਗਿਆ ਪਰ ਸੁਰੱਖਿਆ ਹਾਲੇ ਵੀ ਨਹੀਂ।

ਇਹ ਤਮਾਮ ਚੀਜਾਂ, ਫਿਊਜ਼ ਐੱਮ.ਸੀ.ਬੀ., ELCB, RCCB, RCBO ਵਗੈਰਾ ਸੇਫਟੀ ਲਈ ਹੁੰਦੀਆਂ ਹਨ ਪਰ ਜਦੋਂ ਕਿਸੇ ਕਿਸਮ ਦੀ ਦੁਰਘਟਨਾ ਹੋ ਜਾਂਦੀ ਹੈ ਤਾਂ ਅਸੀਂ ਸਾਰਾ ਦੋਸ਼ ਕਿਸਮਤ ਨੂੰ ਦੇ ਕੇ ਇੱਕ ਵਾਰੀ ਫ਼ਿਰ ਤੋਂ ਖ਼ਤਰਾ ਮੁੱਲ ਲੈਣ ਨੂੰ ਤਿਆਰ ਹੋ ਜਾਂਦੇ ਹਾਂ।

PunjabKesari

ਸੋ ਦੋਸਤੋ ਅੱਖਾਂ ਖ਼ੋਲ੍ਹੋ, ਬਿਜਲੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਪਰ ਐਵੇਂ ਬੋਕ ਦੇ ਸਿੰਗਾਂ ਨੂੰ ਹੱਥ ਲਾਉਣਾ ਵੀ ਮੂਰਖਤਾ ਤੋਂ ਘੱਟ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਹਰ ਕੋਈ ਮਕੈਨਿਕ ਬਣ ਜਾਵੇ ਪਰ ਇਸ ਸਬੰਧ ’ਚ ਜਾਣਕਾਰੀ ਹੋਣਾ ਅਤਿਅੰਤ ਜ਼ਰੂਰੀ ਹੈ।

ਬਾਕੀ ਅਗਲੇ ਵੀਰਵਾਰ ਨੂੰ...

ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 1 : ਜਾਣੋ ਕਿਵੇਂ ਲਗਾਈਏ ਸੁਰੱਖਿਅਤ 'ਅਰਥ'

ਇਹ ਵੀ ਪੜ੍ਹੋ:ਬਿਜਲੀ ਸੁਰੱਖਿਆ ਲੜੀ ਨੰਬਰ 2: ਜ਼ਰੂਰੀ ਸਾਵਧਾਨੀਆਂ ਵਿੱਚੋਂ ਇੱਕ 'ਅਰਥ' ਬਾਰੇ ਮੁੱਢਲੀ ਜਾਣਕਾਰੀ

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 3: ਕਰੰਟ ਤੋਂ ਬਚਣ ਲਈ ਅਰਥ ਲੀਕੇਜ ਬ੍ਰੇਕਰ ਦੀ ਵਰਤੋਂ ਕਿੰਨੀ ਕੁ ਜਾਇਜ਼!

ਜੈਸਿੰਘ ਕੱਕੜਵਾਲ, ਕਾਲਿੰਗ 
ਵ੍ਹਟਸਐਪ ਨੰਬਰ - 9815026985


rajwinder kaur

Content Editor

Related News