ਚੁਲ੍ਹੇ ਤੋਂ ਗੈਸ ਚੁੱਲ੍ਹੇ ਤੱਕ

04/21/2017 5:30:40 PM

 ਚੁਲ੍ਹੇ ਤੋਂ ਗੈਸ ਚੁੱਲ੍ਹੇ ਤੱਕ
          ਬੱਚਿਓ!  ਖੋਜ ਕਰ ਅੱਗ ਦੀ,
    ਮਨੁੱਖ ਇਕ ਚਮਤਕਾਰ ਦਿਖਾਇਆ।
  ਫਿਰ ਇਸ ਅੱਗ ਨੂੰ ਵਰਤ ਕੇ,
    ਭੋਜਨ ਆਪਣਾ, ਇਸ ਉਤੇ ਪਕਾਇਆ।
  ਪੂਰਾ ਲਾਹਾ ਲੈਣ ਲਈ ਅੱਗ ਤੋਂ,
    ਮਿੱਟੀ ਦਾ ਇੱਕ ਚੁਲ੍ਹਾ ਬਣਾਇਆ।
  ਇਸ ਚੁਲ੍ਹੇ ਨੇ ਸਦੀਆਂ ਤੀਕਰ,
    ਮਨੁੱਖ ਦਾ ਸੀ, ਸਾਥ ਨਿਭਾਇਆ।
  ਫਿਰ ਮਦਦ ਲੈ ਵਿਗਿਆਨ ਤੋਂ,
    ਇਸ ਚੁਲ੍ਹੇ ਨੂੰ ਤੇਲ ਸਟੋਵ ਬਣਾਇਆ।
  ਸੁੱਖ ਮਿਲਿਆ, ਛੇਤੀ ਭੋਜਨ ਬਣਿਆ,
    ਨਾਲ ਪੰਪ ਜਦੋਂ ਨਵਾਂ ਸਟੋਵ ਚਲਾਇਆ।
  ਨਾਲ ਵਿਗਿਆਨ ਤਰੱਕੀ ਕਰਕੇ,
    ਔਰਤ ਦਾ ਸਿਰਦਰਦ ਹਟਾਇਆ।
  ਮਾਰ ਮਾਰ ਫੂਕਾਂ ਅੱਕ ਚੁਕੀ ਜੋ,
    ''ਚ ਰਸੋਈ ਗੈਸ ਚੁਲ੍ਹਾ ਆਇਆ।
  ''ਗੋਸਲ'' ਕਿਉਂ ਨਾ ਗਾਵੇ, ਗੁਣ ਸਾਇੰਸ ਦੇ?
    ਖਾਣਾ ਹੁਣ ਮਿੰਟਾਂ ''ਚ ਬਣਾਇਆ।
   - ਬਹਾਦਰ ਸਿੰਘ ਗੋਸਲ
   - ਮਕਾਨ ਨੰਬਰ 3098, ਸੈਕਟਰ 37-ਡੀ,
   - ਚੰਡੀਗੜ੍ਹ। ਮੋਬਾਈਲ ਨੰ: 98764-52223


Related News