ਕਵਿਤਾ ਹੀ ਹੂੰਦੀ ਹੈ ਜੀ-ਕਾਰਪੋਰੇਸ਼ਨ ਵਾਸਤੇ
Wednesday, Aug 01, 2018 - 06:00 PM (IST)

ਕਵਿਤਾ ਹੀ ਹੂੰਦੀ ਹੈ ਜੀ-ਕਾਰਪੋਰੇਸ਼ਨ ਵਾਸਤੇ....
ਮੈ ਸੁਣਿਆਂ ਪੰਜਾਬੀ ,ਐੱਨ. ਆਰ. ਆਈ. ਨੂੰ,
ਪੰਜਾਬ ਸਰਕਾਰ ਸਬਜ਼ ਬਾਗ ਦਿਖਾ ਰਹੀ ਏ,
ਪਰਵਾਸੀ ਪੰਜਾਬੀ ਜਾਲ ਵਿਚ ਫਸ ਜਾਵਣ,
ਸਮੇਲਨ ਵਡੇ-ਵਡੇ ਹਰ ਸਾਲ ਕਰਾ ਰਹੀ ਏ?
ਆਖੇ ਕਾਰੋਬਾਰ ਪੰਜਾਬ ਵਿਚ ਲਾਓ ਆ ਕੇ,
ਬਣਦਾ ਮਾਣ ਪਰਵਾਸੀਆਂ ਨੂੰ ਦਿਆਂ ਗੇ,
ਕਾਰਪੋਰੇਸ਼ਨ ਦੇ ਗੇੜੇ ਘਡਾ ਘਡਾ ਕੇ,
ਤੇ ਸੀਲਾਂ ਬਿਲਡਗਾਂ ਨੂੰ ਲਵਾ ਦਿਆ ਗੇ?
ਭੁਖੇ ਨੰਗੇ (ਕਮਿਸ਼ਨਰ ਤੇ ਮੇਅਰ )ਸਾਡੇ,
ਤੂਸੀਂ ਇਨਾਂ ਨੂੰ ਮਾਲਾ ਮਾਲ ਕਰਨਾਂ ?
ਰਿਸ਼ਵਤ ਮੰਗਦੇ ਏ ਟੀ ਪੀ ਮੁਅ ਅਡ ਕੇ,
ਤੂਸੀਂ ਆਕੇ ਇਨਾਂ ਦੇ ਘਰ -ਬਾਹਰ ਭਰਨਾਂ ?
(ਕੁੱਕੜ ਪਿੰਡੀਆਂ) ਬੜਾ ਹੀ ਦੂਖੀ ਹੋਇਆਂ,
ਵਿਚ ਪੰਜਾਬ ਦੇ ਪੈਸਾ- ਇੰਵੈਸਟ ਕਰਕੇ,
ਪੰਜਾਬ ਨਾਲੋਂ ਤਾਂ ਸੀ ਜਰਮਨ ਲੱਖ ਚੰਗਾਂ,
ਮੰਨ ਤੜਫਦਾ ਭਰਸਿਟਾਂ ਦੇ ਦਰਸ਼ਨ ਕਰਕੇ????
ਮੇਰਾ ਫੂਨ ਨੰਬਰ:-0049 178 610833701
ਦਿੰਨ ਰਾਤ ਸੱਖਤ ਮਿਹਨਤ ਕਰਕੇ,ਖਬਰ ਕੋਈ ਲਿਆਈ ਦੀ,
ਜੁਰਮ 'ਚ ਭਿਜੇ ਹੋਏ ਲੋਕਾਂ ਦੀ,ਗੱਲ ਦੂਨੀਆਂ ਨੂੰ ਸੁਣਾਈ ਦੀ?
ਚੋਰ ਉਚਕੇ ਇਸ ਦੁਨੀਆਂ ਤੇ,ਪਰੈੱਸ ਕੋਲੋਂ ਸਭ ਚਲਦੇ ਨੇ,
ਕਾਨੂੰਨ ਦੇ ਰਾਖਵਾਲੇ ਦੇਖੋ, ਇਨਾਂ ਨਾਲ ਜਾ ਰਲਦੇ ਨੇ?
ਦਲਬੀਰ ਸਿੰਘ ਡੱਬ