ਟੀਚੇ ''ਤੇ ਧਿਆਨ ਕੇਂਦਰਿਤ ਕਰੋ- ਸਵਾਮੀ ਵਿਵੇਕਾਨੰਦ

01/08/2020 12:19:52 PM


ਇਕ ਵਾਰ ਸਵਾਮੀ ਵਿਵੇਕਾਨੰਦ ਆਪਣੇ ਆਸ਼ਰਮ ਵਿਚ ਸੌਂ ਰਹੇ ਸਨ. ਉਦੋਂ  ਇਕ ਵਿਅਕਤੀ ਉਹਨਾ ਕੋਲ ਆਇਆ ਜੋ ਬਹੁਤ ਦੁਖੀ ਸੀ ਅਤੇ ਉਹ ਸਵਾਮੀ ਵਿਵੇਕਾਨੰਦ ਦੇ ਪੈਰਾਂ ਤੇ ਪੈ ਗਿਆ ਅਤੇ ਕਿਹਾ, “ਮਹਾਰਾਜ, ਮੈਂ ਸਖਤ ਮਿਹਨਤ ਕਰਦਾ ਹਾਂ ਅਤੇ ਸਭ ਕੁਝ ਬਹੁਤ ਦਿਲ ਨਾਲ ਕਰਦਾ ਹਾਂ, ਫਿਰ ਵੀ ਅੱਜ ਤੱਕ ਮੈਂ ਕਦੇ ਵੀ ਇੱਕ ਸਫਲ ਵਿਅਕਤੀ ਨਹੀਂ ਬਣਿਆ।“
ਸਵਾਮੀ ਵਿਵੇਕਾਨੰਦ ਨੇ ਉਸ ਵਿਅਕਤੀ ਦੀ ਗੱਲ ਸੁਣਦਿਆਂ ਹੀ ਕਿਹਾ, ਠੀਕ ਹੈ। ਤੁਸੀਂ ਇਸ ਪਾਲਤੂ ਕੁੱਤੇ ਨੂੰ ਥੋੜ੍ਹੀ ਦੇਰ ਤੱਕ ਘੁਮਾ ਕੇ ਲਿਆਓ, ਤਦ ਤੱਕ ਮੈਨੂੰ ਤੁਹਾਡੀ ਸਮੱਸਿਆ ਦਾ ਹੱਲ ਲੱਭਣ ਦਿਓ. ਇਹ ਕਹਿਣ ਤੋਂ ਬਾਅਦ ਉਹ ਵਿਅਕਤੀ ਕੁੱਤੇ ਨੂੰ ਘੁਮਾਉਣ ਲੈ ਗਿਆ. ਅਤੇ ਫਿਰ ਕੁਝ ਸਮੇਂ ਬਾਅਦ ਉਹ ਵਿਅਕਤੀ ਵਾਪਸ ਆਇਆ.  ਸਵਾਮੀ ਵਿਵੇਕਾਨੰਦ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਇਹ ਕੁੱਤਾ ਇੰਨਾ ਹਾਂਫ ਕਿਉਂ ਰਿਹਾ ਹੈ? ਜਦੋਂ ਕਿ ਤੁਸੀਂ ਥੋੜਾ ਜਿਹਾ ਵੀ ਥੱਕੇ ਹੋਏ ਨਹੀ ਦਿਖ ਰਹੇ ,ਆਖਿਰ ਏਦਾਂ ਦਾ ਹੋਇਆ ਕੀ ਹੈ ?
ਇਸ 'ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਸਿੱਧੇ ਆਪਣੇ ਰਸਤੇ ਚੱਲ ਰਿਹਾ ਸੀ ਜਦੋਂ ਕਿ ਇਹ ਕੁੱਤਾ ਇਥੇ-ਉਧੱਰ ਸਾਰਾ ਰਸਤਾ ਚਲਦਾ ਰਿਹਾ ਅਤੇ ਕਿਤੇ ਵੀ ਦੌੜਦਾ ਰਿਹਾ। ਜਿਸ ਕਰਕੇ ਇਹ ਬਹੁਤ ਥੱਕਿਆ ਹੋਇਆ ਹੈ।
ਇਸ 'ਤੇ ਸਵਾਮੀ ਵਿਵੇਕਾਨੰਦ ਨੇ ਮੁਸਕਰਾਉਂਦਿਆਂ ਕਿਹਾ ਕਿ ਇਹ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਹੈ। ਤੁਹਾਡੀ ਸਫਲਤਾ ਦਾ ਫਲੋਰ ਤੁਹਾਡੇ ਸਾਹਮਣੇ ਹੈ।ਜਦੋਂ ਤੁਸੀ ਆਪਣੀ ਮੰਜਲ ਦੀ ਬਜਾਏ, ਇੱਥੇ ਅਤੇ ਉਥੇ ਦੌੜਦੇ ਹੋ ਤਾਂ ਤੁਸੀਂ ਆਪਣੀ ਜਿੰਦਗੀ ਵਿਚ ਕਦੇ ਸਫਲ ਨਹੀ ਹੋ ਸਕਦੇ। ਵਿਅਕਤੀ  ਇਹ ਗੱਲ ਸੁਣਦਿਆਂ ਹੀ ਸਮਝ ਗਿਆ।ਜੇ ਅਸੀਂ ਸਫਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਮੰਜ਼ਲ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਸਵਾਮੀ ਵਿਵੇਕਾਨੰਦ ਦੀ ਇਹ ਕਹਾਣੀ ਸਾਨੂੰ ਇਹੀ ਸਿੱਖਿਆ ਪ੍ਰਦਾਨ ਕਰਦੀ ਹੈ ਕਿ  ਅਸੀਂ ਜੀਵਨ ਵਿੱਚ ਜੋ ਕਰਨਾ ਹੈ। ਜੋ ਵੀ ਬਣਨਾ ਹੈ। ਅਸੀਂ ਇਸ ਵੱਲ ਧਿਆਨ ਨਹੀਂ ਦਿੰਦੇ, ਅਤੇ ਅਸੀਂ ਦੂਜਿਆਂ ਨੂੰ ਦੇਖ ਕੇ ਕੰਮ ਕਰਨਾ ਸ਼ੁਰੂ ਕਰਦੇ ਹਾਂ. ਜਿਸਦੇ ਕਾਰਨ ਅਸੀਂ ਸਫਲਤਾ ਦੀ ਆਪਣੀ ਮੰਜ਼ਲ ਦੇ ਨੇੜੇ ਹੁੰਦੇ ਹੋਏ ਵੀ ਭਟਕਦੇ ਰਹਿੰਦੇ ਹਾਂ। ਇਸੇ ਲਈ ਜੇ ਤੁਸੀਂ ਜਿੰਦਗੀ ਵਿੱਚ ਸਫਲਤਾ ਚਾਹੁੰਦੇ ਹੋ! ਤਾਂ ਤੁਹਾਨੂੰ ਹਮੇਸ਼ਾਂ ਆਪਣੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ

(ਵਿਨੋਦ ਕੁਮਾਰ ਖੰਨਾ-

6239600623 )


Aarti dhillon

Content Editor

Related News