ਕਿਸਮਤ ਦੇ ਫੁੱਲ...
Friday, Feb 14, 2020 - 12:16 PM (IST)

ਕਿਉਂ ਆਕੜ ਕਰਦੀ ਕੁੜੀਏ ਤੂੰ ਬਾਹਲੀ ਨੀ,
ਨਵੇਂ ਡਰਾਮਿਆਂ ਮੱਤ ਹੀ ਤੇਰੀ ਖਾ ਲੀ ਨੀ,
ਕਦੇ ਸੋਚੀਂ ਨਾ ਹੰਕਾਰ ਤੇਰੇ ਥੱਲੇ ਦੱਬ ਜਾ ਗੇ,
ਮਰਦੇ ਮਰਦੇ ਅੱਕ ਹੀ ਇੱਕ ਦਿਨ ਚੱਬ ਜਾ ਗੇ,
ਏ ਨਾ ਸੋਚੀਂ ਫੇਰ ਕਦੇ ਤੈਨੂੰ ਲੱਭ ਜਾ ਗੇ।
ਕਾਹਦਾ ਕਰੇ ਗੁਮਾਨ ਤੂੰ ਜਿੰਦੜੀ ਨਿੱਕੀ ਦਾ,
ਸਾਰੀ ਉਮਰ ਹੀ ਗੁਣ ਤਾਂ ਕਹਿੰਦੇ ਸਿੱਖੀ ਦਾ,
ਕਦੀ ਤੇਰੇ ਵਾਂਗੂ ਅਸੀਂ ਨਾ ਦੁਨੀਆ ਠੱਗ ਜਾ ਗੇ,
ਮਰਦੇ ਮਰਦੇ ਅੱਕ ਹੀ ਇੱਕ ਦਿਨ ਚੱਬ ਜਾ ਗੇ,
ਏ ਨਾ ਸੋਚੀਂ ਫੇਰ ਕਦੇ ਤੈਨੂੰ ਲੱਭ ਜਾ ਗੇ।
ਹੁਸਨਾਂ ਦੀ ਬਣਦੀ ਏ ਕਿਉਂ ਪਰੀ ਸੋਹਣੀਏ ਨੀ,
ਸਿਵੀਆ ਵੀ ਗੱਲ ਕਰਦਾ ਹੈ ਖਰੀ ਸੋਹਣੀਏ ਨੀ,
ਤੇਰੇ ਵਰਗੇ ਚਿਹਰੇ ਤਾਂ ਮਿੱਟੀ ਵਿੱਚ ਦੱਬ ਜਾ ਗੇ,
ਮਰਦੇ ਮਰਦੇ ਅੱਕ ਹੀ ਇੱਕ ਦਿਨ ਚੱਬ ਜਾ ਗੇ,
ਏ ਨਾ ਸੋਚੀਂ ਫੇਰ ਕਦੇ ਤੈਨੂੰ ਲੱਭ ਜਾ ਗੇ।
ਪਰਮਿੰਦਰ ਵਰਗੇ ਯਾਰ ਕਦੇ ਹੀ ਮਿਲਦੇ ਨੇ,
ਕਿਸਮਤ ਦੇ ਸੁਣਿਆ ਫੁੱਲ ਘੱਟ ਹੀ ਖਿਲਦੇ ਨੇ,
ਵਹਿਮ ਨਾ ਰੱਖੀਂ ਹੱਕ ਕਿਸੇ ਦਾ ਦੱਬ ਜਾ ਗੇ,
ਮਰਦੇ ਮਰਦੇ ਅੱਕ ਹੀ ਇੱਕ ਦਿਨ ਚੱਬ ਜਾ ਗੇ,
ਏ ਨਾ ਸੋਚੀਂ ਫੇਰ ਕਦੇ ਤੈਨੂੰ ਲੱਭ ਜਾ ਗੇ।
ਪਰਮਿੰਦਰ ਸਿੰਘ ਸਿਵੀਆ
ਪਿੰਡ ਤੇ ਡਾਕਖਾਨਾ:- ਨੰਦਗੜ੍ਹ
ਮੋਬਾ. ਨੰ.- 81468-22522