ਪੈਰ-ਪੈਰ ''ਤੇ ਧੋਖਾ ਹੁੰਦਾ

Saturday, Jun 16, 2018 - 04:56 PM (IST)

ਪੈਰ-ਪੈਰ ''ਤੇ ਧੋਖਾ ਹੁੰਦਾ

ਪੈਰ-ਪੈਰ ਤੇ ਧੋਖਾ ਇੱਥੇ,
ਜਿਉਣਾ ਨਹੀਂ ਕੋਈ ਸੌਖਾ ਇੱਥੇ।
ਸੌਖਾ ਇੱਥੇ ਰੱਬ ਦਾ ਨਾਂ ਹੈ,
ਗੂੜੀ ਸੰਘਣੀ ਇਹ ਹੀ ਛਾਂ ਹੈ,
ਬਾਕੀ ਧੁੱਪ ਦਾ ਝੋਕਾ ਇੱਥੇ,
ਪੈਰ-ਪੈਰ ਤੇ ਧੋਖਾ ਇੱਥੇ।
ਜਿਉਣਾ ਨਹੀਂ ਕੋਈ ਸੌਖਾ ਇੱਥੇ।
ਗੋਦ 'ਸੁਰਿੰਦਰ' ਰੱਬ ਦੀ ਨਿਆਰੀ,
ਹਰ ਸ਼ੈਅ ਲੱਗਦੀ ਬਹੁਤ ਪਿਆਰੀ,
ਇਹ ਹੀ ਤਾਰੇ ਨੋਕਾ ਇੱਥੇ,
ਪੈਰ-ਪੈਰ ਤੇ ਧੋਖਾ ਇੱਥੇ,
ਜਿਉਣਾ ਨਹੀਂ ਕੋਈ ਸੌਖਾ ਇੱਥੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000


Related News