ਡਰ ਲੱਗਦਾ ਆ ਦੁੱਖੀਆਂ ਤੋਂ
Thursday, Jul 05, 2018 - 05:26 PM (IST)
ਡਰ ਲੱਗਦਾ ਆ ਦੁੱਖੀਆਂ ਤੋਂ
ਅੱਧ ਮੋਏ ਜਹੇ ਮੁੱਖ ਉਹਨਾ ਦੇ
ਰੁੱਸ ਕੇ ਭੱਜ ਗਏ ਸੁੱਖ ਜਿਹਨਾ ਦੇ
ਇਕੋ ਸਾਹੜੇ ਤੱਕਦੇ
ਬੇਬੱਸੇ ਨੈਣਾਂ ਨਾਲ
ਦਰਦ ਦੁੱਖਾਂ ਦੇ ਸਹਿ ਨਹੀ ਹੁੰਦੇ
ਅਫਸੋਸ ਲਈ ਸ਼ਬਦ ਕਿਹ ਨਹੀ ਹੁੰਦੇ
ਇਹ ਅਲ੍ਹੇ੍ਜਖਮ ਕੁਰੇਦਣ ਨੂੰ
ਕਿੰਝ ਕਰਾਂ ਮੈਂ ਜੇਰਾ
ਨਾ ਹੀ ਬੋਲਾਂ ਬਸ ਚੁੱਪ ਹੀ ਰਹਾਂ
ਦਿਲ ਡਰਦਾ ਆ ਮੇਰਾ
ਚੁੱਪੀ ਨਹੀਓ ਟੁੱਟਦੀ
ਸੁੱਕ ਕੇ ਕਾਂਕਰ ਹੋਏ ਬੁੱਲ੍ਹਾਂ 'ਤੋਂ
ਪੱਥਰ ਹੋ ਗਏ ਇਹਸਾਸ ਇਹਨਾਂ ਦੇ
ਕੋਈ ਹੋਰ ਈ ਦੁਨੀਆਂ ਦੇ ਜਾਪਦੇ
ਮੈ ਬੁਝਦਿਲਾ ਜਿਹਾ
ਇਹ ਦਰਦਨਾਕ ਦ੍ਰਿਸ਼ ਦੇਖਣ ਦੀ
ਹਿੰਮਤ ਨਹੀਂ ਕਰ ਪਾਉਂਦਾ ਹਾਂ
ਹਰਵਿੰਦਰ ਸਿੰਘ
