ਬਾਪ ਦਾ ਰਿਸ਼ਤਾ
Wednesday, Jun 20, 2018 - 01:45 PM (IST)

ਦਹੀਂ ਅਤੇ ਲੱਸੀ ਡਾਲਡਾ
ਜਗਾ ਘਿਓ ਦੀ ਨੀ ਲੈ ਸਕਦੇ
ਚਾਚੇ ਤਾਏ ਚੰਗੇ ਹੁੰਦੇ ਆ
ਜਗਾ ਪਿਓਂ ਦੀ ਨੀ ਲੈ ਸਕਦੇ
ਅੱਜ ਘੁੱਟ ਕੇ ਕਲਾਵਾ ਭਰਿਓ
ਬਾਪੂ ਜੀ ਦੀ ਨਾਲ ਬੈਠ ਕੇ
ਤੁਸੀਂ ਡਿਨਰ ਜ਼ਰੂਰ ਕਰਿਓ
ਗੱਲ ਸੋਲਾਂ ਆਨੇ ਸੱਚੀ ਆ
ਜਿਹਨਾਂ ਦੇ ਜਿਓਂਦੇ ਬਾਪ ਨੇ
ਉਹ ਧੀਆਂ ਪੁੱਤ ਲੱਕੀ ਆ
ਕੈਸਾ ਕਲਜੁਗ ਆਇਆ ਏ
ਓਹਨੂੰ ਆਖੇਂ ਬੇਅਕਲਾ
ਜਿਹਨੇ ਪੜ੍ਹਨਾ ਸਿਖਾਇਆ ਏ
ਸੁੰਨੇ ਪੈਂਡਿਆਂ ਦੀ ਵਾਟ ਰੜਕੇ
ਪੂਰੀਆਂ ਚੜਾਈਆਂ ਜੱਗ 'ਤੇ
ਇੱਕ ਬਾਪੂ ਤੇਰੀ ਘਾਟ ਰੜਕੇ
ਮੁੱਛਾਂ ਖੜ੍ਹੀਆਂ ਹੁੰਦੀਆਂ ਸੀ
ਜਦੋਂ ਬਾਪੂ, ਤੂੰ ਜਿਓਂਦਾ ਸੀ
ਜੇਬਾਂ ਭਰੀਆਂ ਹੁੰਦੀਆਂ ਸੀ
ਚੇਤੇ ਆਪਣਾ ਪੰਜਾਬ ਰੱਖਿਓ
ਜੀਹਨੇ ਵਾਰੇ ਪੁੱਤ ਕੌਮ ਲਈ
ਉਸ ਬਾਪੂ ਨੂੰ ਵੀ ਯਾਦ ਰੱਖਿਓ
ਕੱਖ ਮੰਗਿਆ ਨੀ ਪੁੱਤ ਵਾਰ ਕੇ
ਮੰਗਦਾ ਏ ਕਾਰਾਂ ਕੋਠੀਆਂ
ਕੁਲਵੀਰ ਤੂੰ ਰੁਪਈਆ ਚਾੜ ਕੇ
ਕੁਲਵੀਰ ਸਿੰਘ ਡਾਨਸੀਵਾਲ
7788632472