ਹਰ ਕੋਈ ਸੋਚਦਾ ਨਵੇਂ ਢੰਗ ਤੋਂ

04/21/2019 3:19:58 PM

ਪਹਿਲਾਂ ਜ਼ਮਾਨਾ ਹੁੰਦਾ ਸੀ ਚੰਗਿਆਂਂ,
ਅੱਜ ਦਾ ਸਮਾਂ ਲੰਘਦਾ 'ਚ ਦੰਗਿਆਂ ।
ਹਰ ਕੋਈ ਲੜ੍ਦਾ ਫਿਰਦਾ ਬਿਨ੍ਹਾਂ ਗੱਲ ਤੋਂ,
ਹਰ ਕੋਈ ਸੋਚਦਾ ਨਵੇਂ ਢੰਗ ਤੋਂ।
“ਚੱਲ ਛੱਡੋ ਮੈਂ ਕੀ ਲੈਣਾ“ ਹਰ ਕੋਈ ਕਹਿੰਦਾ ,
ਗੁਲਾਮੀ ਤੇ ਦੁੱਖ ਗਰੀਬ ਬੰਦਾ ਸਹਿੰਦਾ ।
ਵੱਡਾ ਬੰਦਾ ਟੋਹਰ ਨਾਲ ਜੀਅ ਕੇ ਰਹਿੰਦਾ ,
ਉਚੇ ਹੋ ਕੇ ਗਰੀਬ ਨੂੰ “ ਤੂੰ ਮੇਰਾ ਨੌਕਰ “ ਆਹੀ ਕਹਿੰਦਾ।
ਗਰੀਬ ਬੰਦਾ ਚੁੱਪ ਚਾਪ ਸਹਿੰਦਾ ,
ਮੂੰਹੋਂ ਕੁਝ ਨਾ ਕਹਿੰਦਾ , ਤਾਂ ਹੀ ਰਹਿੰਦਾ ।
ਰਾਜਨੀਤੀਆਂ ਵਾਲਿਆਂ ਨੇ ਤਾਂ ਹੱਦ ਹੀ ਕਰਤੀ ,
ਉਨ੍ਹਾਂ ਨੂੰ ਕੇਵਲ ਆਪਣਾ ਪਿਆ ਰਹਿੰਦਾ ।
ਉਮੀਦਵਾਰ ਉਪਰ ਉੱਠ ਕੇ , “ਮੈਨੂੰ ਵੋਟ ਪਾਓ “ ਆਹੀ ਕਹਿੰਦਾ।
ਆ ਕੰਮ ਕਿਸੇ ਦੇ ਨੀ ਆਉਂਦਾ,
ਆ ਤਾਂ ਲੋੜ ਪੈਣ ਤੇ ਸਭ ਨੂੰ ਪੈਰੀ ਪਾਉਂਦਾ।
ਇਕ ਸੱਚਾ ਮਨੁੱਖ ਉਸ ਰੱਬ ਨੂੰ ਧਿਆਉਂਦਾ ,
ਲੋਕਾਂ ਨੂੰ ਸਹੀ ਰਸਤੇ ਪਾਉਂਦਾ।

ਮਨਦੀਪ ਕੌਰ 
ਬਲਖੰਡੀ (ਮੋਗਾ )
6284928139


Aarti dhillon

Content Editor

Related News