ਟੈਟੂ ਆਰਟ ਦਾ ਸਮਰਾਟ ਪਰਮਿੰਦਰ ਸਿੰਘ ਬਿੱਕੂ

Wednesday, Jun 27, 2018 - 02:29 PM (IST)

ਟੈਟੂ ਆਰਟ ਦਾ ਸਮਰਾਟ ਪਰਮਿੰਦਰ ਸਿੰਘ ਬਿੱਕੂ

ਪਰਮਿੰਦਰ ਸਿੰਘ ਬਿੱਕੂ ਉਹ ਨਾਮ ਹੈ ਜਿਸ ਦੀ ਕਲਾ ਦੇ ਚਰਚੇ ਦੇਸਾਂ ਵਿਦੇਸਾ ਵਿਚ ਹਨ। ਕਿਉਂਕਿ ਜੋ ਕਲਾ(ਆਰਟ) ਨੂੰ ਪਿਆਰ ਕਰਦੇ ਹਨ ਉਹ ਉਸ ਤੋਂ ਹੀ ਆਪਣੇ ਸਰੀਰ ਉੱਪਰ ਟੈਟੂ ਬਣਵਾਉਦੇ ਹਨ ਜਿਨੀ ਸਫਾਈ ਉਸ ਦੀ ਕਲਾ ਵਿਚ ਹੈ ਬਹੁਤ ਘੱਟ ਗਿਣਤੀ ਵਾਲੇ ਇਨਸਾਨਾਂ ਕੋਲ ਹੋਵੇਗੀ। ਉਹ ਆਪਣੀ ਟੈਟੂ ਆਰਟ, ਪੇਟਿੰਗ,ਦੀਵਾਰ ਪੇਟਿੰਗ ਨਾਲ ਦੇਸ-ਵਿਦੇਸਾਂ ਵਿਚ ਆਪਣੀ ਕਲਾਂ ਦਾ ਲੋਹਾ ਮਨਾ ਚੁੱਕਾ ਹੈ। ਪਰਮਿੰਦਰ ਸਿੰਘ ਬਿੱਕੂ ਦਾ ਜਨਮ 13 ਅਕਤੂਬਰ 1969 ਵਿਚ ਹੋਇਆ ਚੰਦਰ ਵਿਹਾਰ (ਦਿੱਲੀ) ਵਿਖੇ ਪਿਤਾ ਸਨਮੁੱਖ ਸਿੰਘ ਮਾਤਾ ਮਨਡੀਰ ਕੌਰ ਦੀ ਕੁੱਖੋ ਹੋਈਆ।ਬਿੱਕੂ ਨੂੰ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਆਪਣੀ ਕਲਾ ਨੂੰ ਸਮਰਪਿਤ ਸੀ।

PunjabKesari

ਉਹ ਵਿਹਲੇ ਸਮੇਂ ਕਾਗਜ ਉਪਰ ਨਵੇਂ-ਨਵੇਂ ਡਿਜ਼ਾਇਨ ਉਲੀਕਦਾ ਰਹਿੰਦਾ।ਬਿੱਕੂ ਨੇ ਆਪਣੀ ਬੀ.ਏ.ਦੀ ਸਿੱਖਿਆਂ ਖਾਲਸਾ ਕਾਲਜ ਦਿੱਲੀ ਤੋਂ ਹੀ ਪੂਰੀ ਕੀਤੀ। ਸ਼ੁਰੂਆਤ ਵਿਚ ਬਿੱਕੂ ਦੇ ਜੀਵਨ ਵਿਚ ਕਈ ਉਤਾਰ-ਚੜਾਅ ਆਏ ਇਹਨਾ ਦੁੱਖ ਦੇ ਪਲਾਂ ਨੂੰ ਪਿੱਛੇ ਲਤਾੜਦਾ ਹੋਇਆ ਉਹ ਆਪਣੀ ਮੰਜਿਲ ਵੱਲ ਚੱਲਦਾ ਗਿਆ। ਅੱਜ ਦੇ ਸਮੇਂ ਵਿਚ ਜਿੱਧਰ ਵੀ ਜਾਓ ਬਿੱਕੂ ਟੈਟੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਬਿੱਕੂ ਨੇ ਹੁਣ ਤਕ ਤਕਰੀਬਨ ਅਣਗਿਣਤੀ ਦੇ ਟੈਟੂ ਆਰਟ, ਪੇਟਿੰਗ,ਦੀਵਾਰ ਪੇਟਿੰਗ ਬਣਾ ਚੁੱਕਾ ਹੈ। ਉਸ ਕੋਲ ਹਰ ਸਟੇਟ ਤੇ ਐਨ.ਆਰ.ਆਈ ਵੀਰਾ ਵੱਲੋ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹ ਆਪਣੀ ਕਲਾਂ ਨਾਲ ਬਾਹਰਲੇ ਵਿਦੇਸ਼ਾਂ ਵਿਚ ਬੈਠੇ ਕਲਾ ਦੇ ਪ੍ਰੇਮੀ ਉਸ ਕੋਲ ਆਉਂਦੇ ਹਨ।

PunjabKesari

ਜੋ ਕਿ ਆਸਟ੍ਰੇਲੀਆ, ਨਿਊਜੀਲੈਡ,ਕਨੇਡਾ ਤੋਂ ਉਸ ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਦਾ ਆ ਰਿਹਾ ਹੈ। ਬਿੱਕੂ ਨੇ ਦੱਸਿਆ ਕਿ ਉਸ ਨੂੰ ਇਕ ਟੈਟੂ ਆਰਟ, ਪੇਟਿੰਗ,ਦੀਵਾਰ ਪੇਟਿੰਗ ਬਣਾਉਣ ਤੇ ਤਕਰੀਬਨ 4 ਤੋ 8 ਘੰਟੇ ਲਗਦੇ ਹਨ। ਤਾਂ ਕਿਤੇ ਜਾ ਕੇ ਇਕ ਤਸਵੀਰ ਨੂੰ ਪੂਰਾ ਰੂਪ ਮਿਲਦਾ ਹੈ। ਅਜਿਹੇ ਇਨਸਾਨ ਵਿਰਲੇ ਹੀ ਹੁੰਦੇ ਹਨ, ਜੋ ਟੈਟੂ ਆਰਟ ਨੂੰ ਸਮਰਪਿਤ ਹੁੰਦੇ ਹਨ। ਉਹ 2011,2012,2013,2015 ਵਿਚ ਆਲ ਇੰਡੀਆ ਟੈਟੂ ਸੋਸਾਇਟੀ ਅਤੇ ਕਈ ਪ੍ਰੋਗਰਾਮਾਂ,ਦਿੱਲੀ,ਗੁੜਗਾਉ ਅਤੇ ਬਾਹਰ ਬਤੋਰ ਜੱਜ  ਵਜੋ ਜੱਜਮੈਟ ਕਰ ਚੁੱਕੇ ਹਨ,ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਅਜਿਹੇ ਆਰਟ ਦੇ ਪ੍ਰੇਮੀ ਨੂੰ ਰੱਬ ਤਰੱਕੀਆਂ ਪ੍ਰਦਾਨ ਕਰੇ।ਰੱਬ ਬਿੱਕੂ ਨੂੰ ਤਰੱਕੀਆਂ ਦੀ ਰਾਹ ਤੇ ਖੁਸ਼ਿਆਂ ਹੀ ਖੁਸ਼ਿਆਂ ਪ੍ਰਦਾਨ ਕਰੇ।
ਹਰਵਿੰਦਰ ਰਿਸ਼ੀ
ਪਿੰਡ-ਸਤੌਜ,ਸੰਗਰੂਰ।
ਮੋਬਾਇਲ ਨੰਬਰ-94178-97759


Related News