ਸੱਚ ਨਾ ਲਿਖ
Tuesday, May 26, 2020 - 12:27 PM (IST)

ਕਾਵਿ ਵਿਅੰਗ
ਲੀਡਰ ਓਹੀ ਜਿੱਤਣ ਚੋਣਾਂ ਵੇਲੇ ਮਾਰਦੇ ਜੋ ਵੱਡੇ-ਵੱਡੇ ਗੱਪ ਮੀਆਂ
ਜੁਮਲੇ ਹੋਣ ਉਹਨਾਂ ਦੇ ਮਸ਼ਹੂਰ ਜੋ ਕੱਢਦੇ ਨਿੱਤ ਨਵਾਂ ਹੀ ਸੱਪ ਮੀਆਂ
ਠੇਕਿਆਂ ਤੇ ਲੱਗੀ ਭੀੜ ਰਹਿੰਦੀ ਉਂਝ ਦੂਜੇ ਕਾਰੋਬਾਰ ਨੇ ਠੱਪ ਮੀਆਂ
ਰੇਤਾ ਬੱਜਰੀ ਖਾਣ ਵਾਲਿਆਂ ਨੂੰ ਠੇਕੇ ਖਾਣ ਵਾਲੇ ਗਏ ਨੇ ਟੱਪ ਮੀਆਂ
ਉਨਾਂ ਚ ਭ੍ਰਿਸ਼ਟਾਚਾਰ ਦੀ ਝਲਕ ਪੈਂਦੀ ਪਹਿਲਾਂ ਪਾਉਂਦੇ ਸੀ ਜੋ ਖੱਪ ਮੀਆਂ
ਬਹੁਤਾ ਲਿਖ ਨਾ ਸੱਚ ਸੰਧੂ ਜੋਰਾਵਰ ਕਲਮਾਂ ਵਾਲਿਆਂ ਨੂੰ ਲੈਣਗੇ ਨੱਪ ਮੀਆਂ।
ਬਲਤੇਜ ਸੰਧੂ ਬੁਰਜ