ਡੀ.ਡੀ. ਪੰਜਾਬੀ ਪ੍ਰੋਗਰਾਮ ਦੀ ਹੱਥ ਲਿਖਤ ਸਕ੍ਰਿਪਟ ਤੋਂ ਲੱਖਾਂ ਬੱਚਿਆਂ ਨੂੰ ਹੋ ਰਿਹਾ ਫ਼ਾਇਦਾ

09/14/2020 3:51:33 PM

ਗੁਰਵਿੰਦਰ ਉੱਪਲ

ਕੋਰੋਨਾ ਮਹਾਂਮਾਰੀ ਦਾ ਕਹਿਰ ਅੱਜ ਵੀ ਜਾਰੀ ਹੈ। ਇਸ ਕਹਿਰ ਦੇ ਚੱਲਦਿਆਂ ਸਿੱਖਿਆ ਵਿਭਾਗ ਪੰਜਾਬ ਵੱਲੋ ਬੱਚਿਆਂ ਦੀ ਪੜ੍ਹਾਈ ਨੂੰ ਬੇਰੋਕ ਤੋਰਦਿਆਂ ਜਲੰਧਰ ਦੂਰਦਰਸ਼ਨ ਉੱਪਰ ਰੋਜ਼ਾਨਾ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸੇ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਂ ਮੈਂਬਰੀ ਪ੍ਰਾਇਮਰੀ ਅਧਿਆਪਕਾਂ ਦੀ ਟੀਮ ਵੱਲੋ ਦੂਰਦਰਸ਼ਨ ਦੇ ਪ੍ਰੋਗਰਾਮ ਦੀ ਹੱਥ ਲਿਖਤ ਸਕ੍ਰਿਪਟ ਤਿਆਰ ਕਰਕੇ ਪੂਰੇ ਪੰਜਾਬ ਵਿੱਚ ਭੇਜੀ ਜਾਂਦੀ ਹੈ। 

ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਇਸ ਟੀਮ ਦੇ ਮੈਂਬਰ ਅਧਿਆਪਕ ਸ਼੍ਰੀ ਗੁਰਵਿੰਦਰ ਸਿੰਘ ਉੱਪਲ ਜੋ ਕਿ ਸ. ਪ੍ਰਾ. ਸ. ਦੌਲੋਵਾਲ (ਸੰਗਰੂਰ) ਵਿਖੇ ਸੇਵਾ ਨਿਭਾ ਰਹੇ ਹਨ, ਨੇ ਪੱਤਰਕਾਰਾਂ ਨਾਲ਼ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਨਵਰਤਨ ਸਕ੍ਰਿਪਟ ਰਾਈਟਰਜ਼ ਟੀਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁੱਲ 9 ਅਧਿਆਪਕ ਸ਼ਾਮਲ ਹਨ। ਉਨ੍ਹਾਂ ਦੱਸਿਆ ਉਨ੍ਹਾਂ ਦੀ ਟੀਮ ਵੱਲੋਂ 19 ਮਈ 2020 ਤੋਂ ਲਗਾਤਾਰ ਦਿਨ ਰਾਤ ਇੱਕ ਕਰਦੇ ਹੋਏ ਰੋਜ਼ਾਨਾ ਦੂਰਦਰਸ਼ਨ ਪ੍ਰੋਗਰਾਮ ਦੀ ਹੱਥ ਲਿਖਤ ਸਕ੍ਰਿਪਟ ਬੜੇ ਹੀ ਰੌਚਕ ਢੰਗ ਨਾਲ਼ ਡਿਜ਼ਾਈਨ ਕਰਕੇ ਬੱਚਿਆਂ ਤੱਕ ਪੁੱਜਦਾ ਕੀਤੀ ਜਾਂਦੀ ਹੈ, ਜਿਸਤੋਂ ਲੱਖਾਂ ਬੱਚੇ ਫਾਇਦਾ ਲੈ ਰਹੇ ਹਨ। ਆਪਣੇ ਅਧਿਆਪਕਾਂ ਨੂੰ ਰੋਜ਼ਾਨਾ ਵਟਸਐਪ ਰਾਹੀਂ ਕੰਮ ਕਰਕੇ ਭੇਜਦੇ ਹਨ।

ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਪ੍ਰਾਇਮਰੀ ਅਧਿਆਪਕ ਸ਼੍ਰੀ ਗੁਰਵਿੰਦਰ ਸਿੰਘ ਉੱਪਲ (ਦੌਲੋਵਾਲ), ਸ਼੍ਰੀ ਹਿਮਾਂਸ਼ੂ ਸਿੰਗਲਾ (ਬੰਗਾ), ਸ਼੍ਰੀਮਤੀ ਗੁਰਪ੍ਰੀਤ ਕੌਰ (ਨਿਹਾਲਗੜ੍ਹ), ਜ਼ਿਲ੍ਹਾ ਪਟਿਆਲਾ ਤੋਂ ਸ਼੍ਰੀ ਵਿਸ਼ਾਲ ਗੋਇਲ (ਕਛਵੀ), ਸ਼੍ਰੀਮਤੀ ਨਵਨੀਤ ਕੌਰ (ਈਸ਼ਰਹੇੜੀ), ਸ਼੍ਰੀਮਤੀ ਬੰਦਨਾ ਸਿੰਗਲਾ (ਕਛਵਾ), ਸ਼੍ਰੀਮਤੀ ਸੁਖਦਾ ਸ਼ਰਮਾ (ਅਕਬਰਪੁਰ ਅਫਗਾਨਾ), ਮੈਡਮ ਸਤਨਾਮ ਕੌਰ (ਜਲਬੇੜਾ) ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸ਼੍ਰੀਮਤੀ ਕਿਰਨ ਰਾਣਾ (ਪਾਹਲੇਵਾਲ) ਸ਼ਾਮਲ ਹਨ। ਇੰਨ੍ਹਾਂ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਇਸ ਨਿਵੇਕਲੇ ਕਾਰਜ  ਦੀ ਉੱਚ ਅਧਿਕਾਰੀਆਂ, ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਵੱਲੋਂ ਖ਼ੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

PunjabKesari


rajwinder kaur

Content Editor

Related News