ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ

Tuesday, Aug 14, 2018 - 04:59 PM (IST)

ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ

ਝੂਠੀਆਂ,ਮੱਕਾਰ, ਬੇਪਰਤੀਤੀਆਂ ਨੇ ਜਿੱਥੇ ਸਰਕਾਰਾਂ,
ਰਾਜ ਕਰਨ ਤੇ ਸੇਵਾ ਦੱਸਣ ਨਾ ਲੈਣ ਕਿਸੇ ਦੀਆਂ ਸਾਰਾਂ,
ਕਾਗਜ਼ਾਂ ਵਿਚ ਵਿਕਾਸ ਕਰਦੀਆਂ, ਬਦਲਣ ਕਲਪਨਾ ਵਿਚ ਨੁਹਾਰਾਂ,
ਪਰ ਭੁਲੇਖੇ ਫਿਰ ਵੀ ਜਿੱਥੋਂ ਕੈਲੀਫੋਰਨੀਆਂ ਦੇ ਪੈਂਦੇ ਆ
ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ,,,£

ਭ੍ਰਿਸ਼ਟਾਚਾਰੀ,ਬੇਰੁਜ਼ਗਾਰੀ ਸਿਆਸਤ ਦੇ ਸਭ ਸਿੱਟੇ ਆ,
ਚੋਰੀ,ਠੱਗੀ,ਡਕੈਤੀ ਜਿੱਥੋਂ ਦੇ ਲੋਕਾਂ ਦੇ ਮੁੱਖ ਕਿੱਤੇ ਆ,
ਭਾਈ-ਭਾਈ ਦਾ ਮਿੱਤ ਨਾ ਜਿੱਥੇ, ਲਹੂਆਂ ਰੰਗ ਵੀ ਚਿੱਟੇ ਆ,
ਬਜ਼ੁਰਗਾਂ ਦਾ ਸਤਿਕਾਰ ਨਾ ਕੋਈ,ਚਮਕਾਉਂਦੇ ਪਰ ਪਿੱਕੇ ਆ,
ਗੱਭਰੂ ਲੀਨ ਜਿੱਥੇ ਆਸ਼ਕੀ ਜਾਂ ਫਿਰ ਨਸ਼ਿਆਂ ਦੇ ਵਿਚ ਰਹਿੰਦੇ ਆ,,
ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ,,,£

ਧੀਆਂ ਪੁੱਤ ਮਾਪਿਆਂ ਦੇ ਕਹਿਣੇ ਤੋਂ ਅਕਸਰ ਬਾਹਰ ਆ ਜਿੱਥੇ,
ਬੇਦਖ਼ਲੀ ਦੇ ਨਾ ਜਾਣੇ ਕਿੰਨੇ ਹੀ ਛਪਦੇ ਇਸ਼ਤਿਹਾਰ ਆ ਜਿੱਥੇ,
ਗੋਲਕਾਂ ੳਉੱਪਰ ਅਧਿਕਾਰ ਜਮਾਉਂਦੇ ਧਰਮ ਦੇ ਠੇਕੇਦਾਰ ਆ ਜਿੱਥੇ,
ਸਿਸਟਮ ਖਿਲਾਫ ਆਵਾਜ਼ ਚੁੱਕਣਾ ਬੇਕਾਰ ਆ ਜਿੱਥੇ,
ਪੜ੍ਹਿਆਂ ਲਿਖਿਆ ਵਰਗ ਵੀ ਬੇਰੁਜ਼ਗਾਰ ਆ ਜਿੱਥੇ,
ਹੱਕਾਂ ਲਈ ਭੁੱਖ ਹੜਤਾਲਾਂ, ਮਰਨ ਵਰਤਾਂ ਤੇ ਬਹਿੰਦੇ ਆ,,
ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ,,,£

ਸਮੱਗਲਰ ਬਣਨ ਲਈ ਡਿਗਰੀਆਂ ਕਰੀਆਂ ਜਾਣ ਜਿੱਥੇ,
ਪੈਦਾ ਹੀ ਹੁੰਦਾ ਬੰਦਾ ਘਮੰਡੀ,ਪਾਖੰਡੀ,ਬੇਈਮਾਨ ਜਿੱਥੇ,
ਮਹਿਫੂਜ਼ ਨਹੀਂ ਗੁਰੂ ਗ੍ਰੰਥ ਸਾਹਿਬ,ਬਾਈਬਲ,ਕੁਰਾਨ ਜਿੱਥੇ,
ਆਪਸ ਵਿਚ ਈਰਖਾ ਕਰਦੇ ਸਿੱਖ,ਹਿੰਦੂ,ਮੁਸਲਮਾਨ ਜਿੱਥੇ,
ਆਏ ਦਿਨ ਅੰਜਾਮ ਜਿੱਥੇ ਨਵੀਆਂ ਵਾਰਦਾਤਾਂ ਨੂੰ ਦਿੰਦੇ ਆ,,
ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ,,,£

ਸਿਲਵਰ ਪੰਨੀ ਲੈਟਰਾਂ ਦੇ ਰਹੱਸ ਨਾ ਜਿੱਥੇ ਸਮਝ 'ਚ ਆਉਂਦੇ ਆ,
ਕਿ ਨੌਜਵਾਨ ਇਹਨਾਂ ਕਰਕੇ ਮਰਦੇ ਜਾਂ ਜਿਹਨਾਂ ਨਾਲ ਹੀ ਜਿਉਂਦੇ ਆ,
ਦਾਜ,ਰੇਪਾਂ,ਨਸ਼ਿਆਂ ਵਾਲੇ ਬੇਲਗ਼ਾਮ ਘੋੜੇ ਨੂੰ ਨੱਥ ਨਾ ਪਾਉਂਦੇ ਆ,
ਪਰ ਸਮਾਜ ਦਾ ਦੋਸ਼ੀ 'ਸੁੱਖੀਆ ਓਏੇ ਗੀਤਕਾਰਾਂ ਤੇ ਗਾਇਕਾਂ ਨੂੰ ਠਹਿਰਾਉਂਦੇ ਆ,
ਗੁਰਬਾਣੀ,ਲਾਇਬ੍ਰੇਰੀਆਂ ਤੋਂ 'ਲੰਬਵਾਲੀ' ਵਾਲਿਆ ਜਿੱਥੇ ਕੋਈ ਸੇਧ ਨਾ ਲੈਂਦੇ ਆ,,
ਅਸਰ ਜਿੱਥੋਂ ਦੀ ਪੀੜ੍ਹੀ ਤੇ ਬੱਸ ਕੁੜੀਆਂ,ਚਿੜੀਆਂ,ਅਸਲੇ,ਹਥਿਆਰਾਂ,ਦਾਰੂਆਂ ਤੇ
ਗਾਣਿਆਂ ਦੇ ਹੀ ਪੈਂਦੇ ਆ,,
ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ,,,£
ਓਸ ਦੇਸ਼ ਨੂੰ ਲੋਕੋ ਪੰਜਾਬ ਕਹਿੰਦੇ ਆ,,,£
ਸੁੱਖੀ ਲੰਬਵਾਲੀ


Related News