ਚੀਨ ਦੀ ਵਾਪਸੀ : ‘ਨਵਨੀ ਨੀਚ ਕੈ ਅਤਿ ਦੁਖਦਾਈ’

07/12/2020 5:51:37 PM

ਦੇਸ਼ ਦੇ ਉੱਤਰੀ ਹਿੱਸੇ ਤੋਂ ਚੰਗੀ ਖ਼ਬਰ ਮਿਲ ਰਹੀ ਹੈ ਕਿ ਵਾਸਤਵਿਕ ਨਿਯੰਤਰਨ ਰੇਖਾ ਤੋਂ ਚੀਨ ਦੀ ਸੈਨਾ 2 ਕਿਲੋਮੀਟਰ ਪਿੱਛੇ ਹਟ ਗਈ ਹੈ। ਚੀਨ ਦੇ ਇਸ ਕਦਮ ਤੋਂ ਸਾਫ ਹੈ ਕਿ ਭਾਰਤ ਚੀਨ ਉੁੱਪਰ ਦਬਾਅ ਬਨਾਉਣ ਵਿਚ ਕੁਝ ਹੱਦ ਤਕ ਸਫਲ ਰਿਹਾ ਹੈ। ਕੇਵਲ ਸਾਮਰਿਕ, ਕੂਟਨੀਤਿਕ ਹੀ ਨਹੀਂ ਸਗੋਂ ਆਰਥਿਕ ਘੇਰਾਬੰਦੀ ਅਤੇ ਭਾਰਤੀ ਜਨਤਾ ਦੇ ਨਾਲ-ਨਾਲ ਦੁਨੀਆ ਭਰ 'ਚੋਂ ਉੱਠ ਰਹੇ ਗ਼ੁੱਸੇ ਨੇ ਚੀਨ ਨੂੰ ਲਚੀਲਾ ਰਵੱਈਆ ਅਪਨਾਉਣ ਲਈ ਮਜ਼ਬੂਰ ਕੀਤਾ ਹੈ। ਇਹ ਖੁਸ਼ੀ ਦੀ ਗੱਲ ਤਾਂ ਹੈ ਪਰ ਅਜੇ ਵੀ ਧੋਖੇਬਾਜ਼ ਚੀਨ ’ਤੇ ਪੂਰਾ ਵਿਸ਼ਵਾਸ਼ ਕਰਕੇ ਨਿਸ਼ਚਿੰਤ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਸ਼੍ਰੀ ਰਾਮ ਚਰਿਤਮਾਨਸ ਵਿਚ ਗੋਸਵਾਮੀ ਤੁਲਸੀਦਾਸ ਜੀ ਲਿਖਦੇ ਹਨ -

'ਨਵਨੀ ਨੀਚ ਕੈ ਅਤਿ ਦੁਖਦਾਈ, ਜਿਮਿ ਅੰਕੁਸ਼ ਧਨੁ ਉਰਗ ਬਿਲਾਈ।' 

ਅਰਥਾਤ ਦੁਸ਼ਟਾਂ ਦਾ ਝੁਕਣਾ ਉਂਝ ਹੀ ਦੁਖਦਾਈ ਹੁੰਦਾ ਹੈ, ਜਿਸ ਤਰ੍ਹਾਂ ਅੰਕੁਸ਼, ਧਨੁਸ਼, ਸੱਪ ਅਤੇ ਬਿੱਲੀ ਝੁਕਦੀ ਹੈ। ਇਨ੍ਹਾਂ ਦੇ ਝੁਕਣ ਨਾਲ ਸਾਹਮਣੇ ਵਾਲੇ ਦਾ ਨੁਕਸਾਨ ਹੋਰ ਵੀ ਜ਼ਿਆਦਾ ਹੁੰਦਾ ਹੈ। ਚੀਨ ਦੇ ਪਿਛਾਂਹ ਹਟਣ ਵਿਚ ਸਭ ਤੋਂ ਵਧ ਯੋਗਦਾਨ ਸੈਨਿਕ ਸੰਘਰਸ਼ ਲਈ ਤਿਆਰ ਹੋਏ ਭਾਰਤ ਦੇ ਪੈਂਤਰੇ ਦਾ ਰਿਹਾ ਹੈ। ਭਾਰਤ ਨੇ ਸੀਮਾ ’ਤੇ ਨਾ ਕੇਵਲ ਪੂਰੀ ਸੰਖਿਆ 'ਚ ਫੌਜ ਤਾਇਨਾਤ ਕੀਤੀ ਸਗੋਂ ਹਰ ਤਰ੍ਹਾਂ ਦੇ ਮਾਰੂ ਹਥਿਆਰ ਵੀ ਤਾਇਨਾਤ ਕਰ ਦਿੱਤੇ। ਚੀਨ ਨੂੰ ਸਮਝਾ ਦਿੱਤਾ ਗਿਆ ਕਿ ਉਸਦੀ ਵਿਸਤਾਰਵਾਦੀ ਨੀਤੀ ਦਾ ਹੁਣ ਹੋਰ ਜ਼ਿਆਦਾ ਵਿਸਤਾਰ ਹੋਣ ਵਾਲਾ ਨਹੀਂ ਹੈ।

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ, ਦੇ ਸਕਦਾ ਹੈ ਪੰਜਾਬ ਵਿੱਚ ਦਸਤਕ

ਲਾਲ ਸੈਨਾ ਕੋਈ ਵੀ ਹਿਮਾਕਤ ਕਰੇਗੀ ਤਾਂ ਭਾਰਤ ਉਸਨੂੰ ਮੂੰਹ-ਭੰਨਵਾਂ ਜਵਾਬ ਦੇਣ ਲਈ ਤਿਆਰ ਹੈ। ਕੇਵਲ ਇੰਨਾ ਹੀ ਨਹੀਂ, ਭਾਰਤ ਨੇ ਆਪਣੀ ਨੌਸੈਨਾ ਨੂੰ ਵੀ ਪੂਰੀ ਤਰ੍ਹਾਂ ਤਿਆਰ ਕਰ ਲਿਆ ਅਤੇ ਸਾਫ ਕਰ ਦਿੱਤਾ ਕਿ ਜੇਕਰ ਸਾਨੂੰ ਦੋ ਮੋਰਚਿਆਂ (ਚੀਨ ਦੇ ਨਾਲ-ਨਾਲ ਉਸਦੇ ਪਿੱਠੂ ਪਾਕਿਸਤਾਨ) ਤੇ ਲੜਾਈ ਲੜਨੀ ਪਈ ਤਾਂ ਵੀ ਅਸੀ ਤਿਆਰ ਹਾਂ। ਭਾਰਤ ਨੂੰ ਅਜੇ ਜਿੱਤ ਦਾ ਜਸ਼ਨ ਮਨਾਉਣ ਤੋਂ ਬਚਨਾ ਚਾਹੀਦਾ ਹੈ, ਕਿਉਂਕਿ ਕੇਵਲ ਗਲਵਾਨ ਘਾਟੀ ਵਿਚੋਂ ਚੀਨੀ ਸੈਨਾ ਹਟਨ ਨਾਲ ਐੱਲ.ਏ.ਸੀ. ਤੇ ਪੂਰੀ ਤਰ੍ਹਾਂ ਸ਼ਾਂਤੀ ਨਹੀਂ ਹੋਵੇਗੀ। ਅਜੇ ਬਹੁਤ ਸਾਰੀਆਂ ਜਗ੍ਹਾਂ ’ਤੇ ਚੀਨ ਨੂੰ ਆਪਣੀ ਸੈਨਾ ਵਾਪਸ ਕਰਨੀ ਹੈ।

ਪਰ ਚੀਨ ਦੇ ਪਿਛਾਂਹ ਹਟਣ ਦੀ ਕਾਰਵਾਈ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਗਲਵਾਨ ਉਹ ਜਗ੍ਹਾਂ ਹੈ, ਜਿੱਥੇ 15-16 ਜੂਨ ਦੀ ਰਾਤ ਨੂੰ ਦੋਨਾਂ ਦੇਸ਼ਾਂ ਦਰਮਿਆਨ ਟਕਰਾਅ ਹੋਇਆ ਸੀ, ਜਿਸ ਵਿਚ ਭਾਰਤ ਦੇ 20 ਸੈਨਿਕ ਸ਼ਹੀਦ ਹੋਏ ਅਤੇ ਚੀਨ ਦੇ ਵੀ ਸੈਨਿਕ ਮਾਰੇ ਗਏ। ਚਾਹੇ ਉਸਨੇ ਅਜੇ ਤਕ ਅਧਿਕਾਰਿਕ ਤੌਰ ’ਤੇ ਇਹ ਗੱਲ ਸਵੀਕਾਰ ਨਹੀਂ ਕੀਤੀ ਹੈ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

ਚੀਨ ਦੇ ਪੈਰ ਪਿਛਾਂਹ ਪੁੱਟਣ ਨੂੰ ਪੈਂਤਰੇ ਦੇ ਰੂਪ ਵਿਚ ਦੇਖਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਇਸਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਉਪਮਹਾਂਦੀਪ ਅੰਦਰ ਮੌਜੂਦਾ ਸਮੇਂ ਅੰਦਰ ਮਾਨਸੂਨ ਸਕ੍ਰਿਅ ਹੋ ਚੁੱਕਾ ਹੈ। ਪਹਾੜੀ ਇਲਾਕਾ ਹੋਨ ਕਾਰਨ, ਇੱਥੇ ਬਰਸਾਤ ਬਹੁਤ ਜ਼ਿਆਦਾ ਹੁੰਦੀ ਹੈ। ਇੱਥੇ ਸਾਰਾ ਸਾਲ ਸਰਦੀ ਪੈਂਦੀ ਹੈ ਅਤੇ ਸਤੰਬਰ ਮਹੀਨੇ ਵਿਚ ਹੀ ਠੰਡ ਜ਼ੋਰ ਫੜ ਲੈਂਦੀ ਹੈ। ਇਹੋ-ਜਿਹੇ ਹਾਲਾਤਾਂ ਵਿਚ ਲੜਾਈ ਬਹੁਤ ਅੋਖੀ ਹੋ ਜਾਂਦੀ ਹੈ। ਇਸ ਮਾਹੌਲ ਵਿਚ ਗੱਲ-ਬਾਤ ਰਾਹੀਂ ਗਤੀਰੋਧ ਦੂਰ ਕਰਨਾ ਹੀ ਇਕ ਸੰਨਮਾਨਯੋਗ ਰਾਹ ਹੈ ਅਤੇ ਸੰਭਵ ਹੈ ਕਿ ਚੀਨ ਨੇ ਇਹ ਸੋਚ ਕੇ ਹੀ ਆਪਣੇ ਪੈਰ ਪਿਛਾਂਹ ਪੁੱਟੇ ਹੋਣ।

ਉਂਝ ਪੂਰੇ ਘਟਨਾਕ੍ਰਮ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਸਾਹਮਣੇ ਆਵੇਗਾ ਕਿ ਇਹ ਪੂਰਾ ਵਾਕਿਆ ਚੀਨ ਲਈ ਘਾਟੇ ਦਾ ਸੌਦਾ ਸਾਬਤ ਹੋਇਆ ਹੈ। ਡੋਕਲਾਮ ਤੋਂ ਬਾਅਦ ਗਲਵਾਨ ਵਿਚ ਇੰਝ ਪਿੱਛੇ ਹਟਣ ਨਾਲ ਪੂਰੀ ਦੁਨੀਆ ਅੰਦਰ ਇਹ ਸੁਨੇਹਾ ਗਿਆ ਹੈ ਕਿ ਡ੍ਰੈਗਨ ਦੇ ਫੈਲਦੇ ਖੰਭਾਂ ਨੂੰ ਵੀ ਕੁਤਰਿਆ ਜਾ ਸਕਦਾ ਹੈ। ਇਸਦੇ ਉਲਟ ਭਾਰਤ ਦੀ ਛਵੀ ਇਕ ਇਹੋ-ਜਿਹੇ ਦੇਸ਼ ਵੱਜੋਂ ਉਭਰੀ ਹੈ ਜੋ ਚੀਨ ਨੂੰ ਉਸਦੀ ਹੀ ਭਾਸ਼ਾ ਵਿਚ ਜਵਾਬ ਦੇ ਸਕਣ ਦੀ ਹਿੰਮਤ ਰਖਦਾ ਹੈ। ਇਹ ਉਹ ਹੀ ਚੀਨ ਹੈ, ਜੋ ਕੁਝ ਦਿਨ ਪਹਿਲਾਂ ਅਮਰੀਕਾ ਦੇ ਡਰਾਏ ਵੀ ਨਹੀਂ ਡਰ ਰਿਹਾ ਸੀ ਪਰ ਅੱਜ ਭਾਰਤ ਸਾਹਮਣੇ ਗੋਡਿਆਂ ਦੇ ਭਾਰ ਝੁਕਦਾ ਦਿਸ ਰਿਹਾ ਹੈ।

ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ

ਚੀਨ ਤੋਂ ਪਰੇਸ਼ਾਨ ਜੋ ਦੇਸ਼ ਅੰਦਰੋਂ ਅੰਦਰੀ ਸੜ ਰਹੇ ਸਨ। ਅੱਜ ਉਹ ਖੁੱਲ੍ਹ ਕੇ ਬੋਲਣ ਲੱਗੇ ਹਨ। ਅਮਰੀਕੀ ਪ੍ਰਤੀਨਿਧੀ ਸਭਾ ਹਾਂਗਕਾਂਗ ਸਵਾਇਤ ਕਾਨੂੰਨ ਕਰ ਚੁਕੀ ਹੈ। ਜਪਾਨ ਅਤੇ ਫ੍ਰਾਂਸ ਨੇ ਖੁਲ੍ਹ ਕੇ ਗਲਵਾਨ ਘਾਟੀ ਉੱਤੇ ਭਾਰਤ ਦਾ ਸਮਰਥਨ ਕੀਤਾ ਹੈ। ਬ੍ਰਿਟੇਨ ਨੇ ਲੋਕਤੰਤਰ ਲਈ ਸੰਘਰਸ਼ ਕਰ ਰਹੇ ਹਾਂਗਕਾਂਗ ਨਿਵਾਸੀਆਂ ਨੂੰ ਆਪਣੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਹੈ। ਆਸਟ੍ਰੇਲੀਆ, ਜੋ ਦੁਨੀਆਵੀ ਰਾਜਨੀਤੀ ਤੋਂ ਦੂਰ ਹੀ ਰਹਿੰਦਾ ਰਿਹ ਹੈ, ਅੱਜ ਉਹ ਵੀ ਚੀਨ ਨੂੰ ਲੈ ਕੇ ਖਦਸ਼ੇ ਜਤਾ ਰਿਹਾ ਹੈ।

ਅਮੀਰੀ ਦੀਆਂ ਡੀਂਗਾਂ ਮਾਰਨ ਵਾਲਾ ਚੀਨ ਅੱਜ ਵੀ ਆਪਣੇ ਪੂਰੇ ਨਾਗਰਿਕਾਂ ਨੂੰ ਨਾਗਰਿਕ ਸੁਵਿਧਾਵਾਂ ਮੁਹੱਈਆ ਨਹੀਂ ਕਰਵਾ ਪਾ ਰਿਹਾ ਹੈ। ਉਹ ਆਪਣੇ ਕਠਪੁਤਲੀ ਮੀਡੀਆ ਰਾਹੀਂ ਦੁਨੀਆ ਨੂੰ ਉਹ ਹੀ ਚਮਚਮਾਉਂਦੇ ਸ਼ਹਿਰ ਦਿਖਾਉਂਦਾ ਹੈ, ਜਿਸਨੂੰ ਦਿਖਾਉਣਾ ਚਾਹੁੰਦਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦਾ ਉੱਥੇ ਖੁਲ੍ਹ ਕੇ ਸ਼ੋਸ਼ਣ ਹੋ ਰਿਹਾ ਹੈ ਪਰ ਤਾਨਾਸ਼ਾਹੀ ਕਮਿਉਨਿਸਟ ਵਿਵਸਥਾ ਦੇ ਚਲਦੇ ਸੋਸ਼ਿਤ ਲੋਕ ਕੁਝ ਕਰ ਨਹੀਂ ਪਾ ਰਹੇ। ਪਿਛਲੀ ਸਦੀ ’ਤੇ ਨਜ਼ਰ ਦੌੜਾਈ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਦੁਨੀਆ ਦੇ ਵਿਓਪਾਰ ਦੇ ਲਗਭਗ ਅੱਧੇ ਹਿੱਸੇ ਉਪਰ ਭਾਰਤ-ਚੀਨ ਦਾ ਹੀ ਕਬਜ਼ਾ ਸੀ। ਲਗਭਗ ਇਕੋ ਸਮੇਂ ਅਜ਼ਾਦ ਹੋਏ ਦੇਸ਼ ਜੇਕਰ ਚਾਹੁੰਦੇ ਤਾਂ ਮਿਲਜੁਲ ਕੇ ਦੁਬਾਰਾ ਉਹ ਰੁਤਬਾ ਹਾਸਿਲ ਕਰ ਸਕਦੇ ਸਨ ਪਰ ਚੀਨ ਦੇ ਤਾਨਾਸ਼ਾਹ ਆਗੂਆਂ ਨੇ ਇਹ ਮੌਕਾ ਗੁਆ ਦਿੱਤਾ।

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਚੀਨੀ ਡ੍ਰੈਗਨ ਨੂੰ ਸ਼ਾਂਤੀ ਦੀ ਬੀਨ ਵਜਾਉਣ ਲਈ ਮਜਬੂਰ ਕਰਨ ਵਿਚ ਜਿਸ ਦੇਸ਼ ਨੇ ਹਿੰਮਤ ਦਿਖਾਈ ਹੈ, ਉਹ ਭਾਰਤ ਹੀ ਹੈ। ਭਾਰਤ ਨੇ ਉਸਦੀ ਆਰਥਿਕ ਨਕੇਲ ਕੱਸਣੀ ਸ਼ੁਰੂ ਕੀਤੀ ਤਾਂ ਬੀਜਿੰਗ ਦੀ ਬੇਚੈਨੀ ਵਧ ਗਈ। ਹਾਈਵੇ ਮੰਤਰਾਲੇ, ਰੇਲ ਮੰਤਰਾਲੇ ਅਤੇ ਐੱਮ.ਐੱਸ.ਐੱਮ.ਈ. ਖੇਤਰ ਵਿਚ ਚੀਨ ਨੂੰ ਕਈ ਝਟਕੇ ਦਿੱਤੇ ਗਏ ਤਾਂ ਉਸਦੇ ਹੋਸ਼ ਠਿਕਾਣੇ ਆਉਂਦੇ ਦਿਸਣ ਲੱਗੇ। ਕੋਰੋਨਾ ਸੰਕਟ ਦੇ ਚਲਦਿਆਂ ਆਰਥਿਕ ਪੱਖ ਤੋਂ ਕਮਜ਼ੋਰ ਹੋਈ ਭਾਰਤ ਦੀਆਂ ਕੰਪਨੀਆਂ ਵਿਚ ਚੀਨੀ ਘੁਸਪੈਠ ਨੂੰ ਰੋਕਣ ਦੀ ਪਹਿਲ ਭਾਰਤ ਪਹਿਲਾਂ ਹੀ ਕਰ ਚੁੱਕਾ ਹੈ।

ਫੁੱਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਜ਼ਿੰਦਗੀ ’ਚ ਭਰੀ ਖੁਸ਼ਬੋ 

ਹੁਣ ਭਾਰਤ ਵਾਸੀਆਂ ਦਾ ਗੁੱਸਾ ਅਤੇ ਮੋਦੀ ਸਰਕਾਰ ਦੀ ਮਜ਼ਬੂਤ ਕਾਰਵਾਈਆਂ ਨਾਲ ਚੀਨ ਤਿਲਮਿਲਾ ਉਠਿਆ ਅਤੇ ਗੋਡਿਆਂ ਭਾਰ ਆ ਗਿਆ। ਪਰ ਇਹ ਖੁਸ਼ੀ ਮਨਾਉਣ ਦਾ ਮੌਕਾ ਨਹੀਂ ਸਗੋਂ ਹੋਰ ਵੀ ਸਾਵਧਾਨ ਹੋਣਾ ਜ਼ਰੂਰੀ ਹੋ ਗਿਆ ਹੈ, ਕਿਉਂਕਿ ਜੇਕਰ ਲੱਕੜਬੱਘਾ ਇਕ ਦਿਨ ਵਰਤ ਕਰ ਲਵੇ ਤਾਂ ਅਗਲੇ ਦਿਨ ਉਹ ਮਾਂਸ ਖਾਣਾ ਤਿਆਗ ਨਹੀਂ ਦਿੰਦਾ, ਸਗੋਂ ਜ਼ਿਆਦਾ ਮਾਤਰਾ ਵਿਚ ਸ਼ਿਕਾਰ ਕਰਦਾ ਹੈ। ਚੀਨ ਤੋਂ ਹਮੇਸ਼ਾ ਸਾਵਧਾਨੀ ਜ਼ਰੂਰੀ ਹੈ।

PunjabKesari

ਰਾਕੇਸ਼ ਸੈਨ
32, ਖਾਂਡਾਲਾ ਫਾਰਮਿੰਗ ਕਲੋਨੀ,
ਵੀਪੀਓ ਲਿਦੜਾਂ, ਜਲੰਧਰ।
ਮੋ. - 77106-55605

ਪ੍ਰੋਟੀਨ ਦਾ ਸਰੋਤ ‘ਸੋਇਆਬੀਨ’, ਸਰੀਰਕ ਤੰਦਰੁਸਤੀ ਲਈ ਜਾਣੋ ਕਿਉਂ ਹੈ ਜ਼ਰੂਰੀ


rajwinder kaur

Content Editor

Related News