ਬਾਲ ਸਾਹਿਤ ਵਿਸ਼ੇਸ਼-9 : ਸਿਆਣਾ ਕਾਂ

07/13/2020 4:17:26 PM

ਜਗਤਾਰਜੀਤ ਸਿੰਘ

ਜੰਗਲ ਵਿੱਚ ਇੱਕ ਭੁੱਖੀ ਲੂੰਬੜੀ ਏਧਰ-ਉਧਰ ਭਟਕ ਰਹੀ ਸੀ। ਖਾਣਾ ਤਾਂ ਇੱਕ ਪਾਸੇ ਉਸ ਨੂੰ ਪੀਣ ਲਈ ਪਾਣੀ ਤੱਕ ਨਹੀਂ ਮਿਲਿਆ ਸੀ।

ਸੋਚ ਰਹੀ ਸੀ, ਅੱਜ ਕਿੱਦਾਂ ਦਾ ਦਿਨ ਚੜ੍ਹਿਆ ਹੈ? ਦੁਪਹਿਰ ਹੋ ਚੁੱਕੀ ਹੈ, ਅਜੇ ਤੱਕ ਕੁਝ ਵੀ ਹੱਥ ਨਹੀਂ ਲੱਗਾ। ਢਿੱਲੀ-ਮੱਠੀ ਤੁਰੀ ਜਾਂਦੀ ਦੇ ਅੱਗਿਉਂ ਇੱਕ ਚੂਹਾ ਫ਼ੁਰਤੀ ਨਾਲ ਉਸ ਦਾ ਰਾਹ ਘੱਟ ਸੁੱਕੀਆਂ ਝਾੜੀਆਂ ਵੱਲ ਵੱਧ ਗਿਆ। ਚੂਹੇ ਨੂੰ ਵੇਖ ਕੇ ਲੂੰਬੜੀ ਦੇ ਸਰੀਰ ਵਿੱਚ ਜਾਨ ਪੈ ਗਈ। ਆਪਣੀ ਦੁੱਖ-ਤਕਲੀਫ਼ ਭੁੱਲ ਕੇ ਉਹ ਚੂਹੇ ਦੇ ਪਿੱਛੇ-ਪਿੱਛੇ ਦੌੜ ਪਈ।

ਚੂਹਾ ਆਪਣੇ ਫੜੇ ਜਾਣ ਤੋਂ ਪਹਿਲਾਂ ਹੀ ਖੁੱਡ ਵਿੱਚ ਜਾ ਵੜਿਆ। ਉਹ ਆਪਣੇ ਮੋਹਰਲੇ ਪੈਰਾਂ ਦੀਆਂ ਤੇਜ਼ ਨਹੁੰਦਰਾਂ ਨਾਲ ਖੁੱਡ ਦੀ ਮਿੱਟੀ ਪੁੱਟਣ ਲੱਗੀ। ਉਹ ਥੋੜ੍ਹਾ ਚਿਰ ਮਿੱਟੀ ਪੁੱਟ ਕੇ ਖੁੱਡ ਵਿੱਚ ਆਪਣੀ ਬੂਥੀ ਧੱਕਦੀ ਪਰ ਹਰ ਵਾਰ ਨਾਕਾਮੀ ਹੱਥ ਆਉਂਦੀ ਰਹੀ। ਏਦਾਂ ਕਰਦਿਆਂ ਉਸ ਦੀ ਕਾਫੀ ਊਰਜਾ ਖਤਮ ਹੋ ਗਈ ਅਤੇ ਉਹ ਹੁਣ ਖੁਦ ਨੂੰ ਪਹਿਲਾਂ ਤੋਂ ਜ਼ਿਆਦਾ ਥੱਕੀ ਹੋਈ ਮਹਿਸੂਸ ਕਰ ਰਹੀ ਸੀ। ਉਹ ਸਿਰ ਨੀਵਾਂ ਕਰ ਅਗਾਂਹ ਤੁਰ ਪਈ। 

ਉਸ ਨੇ ਸੰਘਣੀ ਛਾਂ ਥੱਲੇ ਬੈਠ ਕੁਝ ਸਮੇਂ ਲਈ ਆਰਾਮ ਕਰਨਾ ਚਾਹਿਆ। ਰੱਬ-ਸਬੱਬੀ ਉਹ ਥਾਂ ਉਸ ਨੂੰ ਜਲਦੀ ਮਿਲ ਗਈ। ਆਪਣੀ ਦੇਹ ਨੂੰ ਥੋੜ੍ਹਾ ਢਿੱਲਾ ਕਰ ਉਹ ਜ਼ਮੀਨ ਉੱਪਰ ਚੰਗੀ ਤਰ੍ਹਾਂ ਪਸਰ ਗਈ। ਭੁੱਖ ਅਤੇ ਆਰਾਮ ਨਾਲੋਂ-ਨਾਲ਼ ਨਹੀਂ ਚੱਲ ਸਕਦੇ ਪਰ ਹਾਲ ਦੀ ਘੜੀ ਇਹੋ ਹੋ ਰਿਹਾ ਸੀ।

ਤਦੇ ਰੁੱਖ ਉੱਪਰਲੀ ਕੋਈ ਟਹਿਣੀ ਪਲ-ਛਿਣ ਲਈ ਹਿੱਲੀ। ਆਵਾਜ਼ ਕੰਨੀਂ ਪੈਂਦਿਆਂ ਹੀ ਲੂੰਬੜੀ ਦੀਆਂ ਅੱਖਾਂ ਉਸ ਵੱਲ ਘੁੰਮ ਗਈਆਂ। ਇੱਕ ਕਾਂ ਰੋਟੀ ਜਿਹੇ ਟੁਕੜੇ ਨੂੰ ਆਪਣੇ ਪੈਰਾਂ ਦੀਆਂ ਨੀਂਦਰਾਂ ਨਾਲ ਥੱਲੇ ਡਿੱਗਣ ਤੋਂ ਬਚਾ ਰਿਹਾ ਸੀ। ਉਸ ਨੂੰ ਦੇਖ ਲੂੰਬੜੀ ਵਿੱਚ ਜਿਵੇਂ ਜਾਨ ਪੈ ਗਈ। ਕਾਂ ਦੇ ਕਬਜ਼ੇ ਵਾਲਾ ਟੁਕੜਾ ਉਸ ਨੂੰ ਆਪਣਾ ਲੱਗਣ ਲੱਗਾ।

ਝੱਟ-ਪੱਟ ਤਿਆਰ ਕੀਤੀ ਜੁਗਤ ਅਨੁਸਾਰ ਉਹ ਬੋਲੀ ‘‘ਕਾਂ, ਮੇਰੇ ਪਿਆਰੇ ਕਾਂ...।’’

ਖਾਣ ਵਿੱਚ ਰੁੱਝੇ ਕਾਂ ਦਾ ਧਿਆਨ ਵੰਡਿਆ ਗਿਆ। ਉਹ ਹੈਰਾਨ ਹੋਇਆ ਇਸ ਉਜਾੜ ਥਾਂ ਉਸ ਦਾ ਨਾਂ ਲੈ ਕੇ ਬੁਲਾਉਣ ਵਾਲਾ ਕੌਣ ਹੈ? ਉਸ ਨੇ ਆਪਣੀ ਗਰਦਨ ਘੁੰਮਾ ਕੇ ਜਾਣ ਲਿਆ ਕਿ ਕੌਣ ਬੁਲਾ ਰਿਹਾ ਹੈ।

ਲੂੰਬੜੀ ਮੁੜ ਬੋਲੀ, ‘‘ਮੈਂ ਤੈਨੂੰ ਈ ਬੁਲਾ ਰਹੀ ਆਂ... ਮੈਨੂੰ ਤੇਰਾ ਰੰਗ ਸੋਹਣਾ ਲੱਗਦਾ। ਧੁੱਪ ਵਿੱਚ ਤਾਂ ਇਹ ਹੋਰ ਸੋਹਣਾ ਲੱਗਦਾ ਏ, ਜਦ ਲਿਸ਼ਕਦਾ ਏ।’’ 

ਤੇਰੀ ਸੁਰੀਲੀ ਆਵਾਜ਼ ਮੈਂ ਜਦ ਵੀ ਸੁਣਦੀ ਹਾਂ ਝੂਮ ਉੱਠਦੀ ਹਾਂ’’।

ਇਹ ਕਹਿ ਕੇ ਲੂੰਬੜੀ ਉਹਦੇ ਵੱਲ ਦੇਖਣ ਲੱਗੀ ਤਾਂ ਕੀ ਕਹੇ ਦਾ ਅਸਰ ਦੇਖਿਆ ਜਾ ਸਕੇ।

ਕਾਂ ਆਪਣੇ ਕੰਮ ਵਿੱਚ ਰੁੱਝਾ ਰਿਹਾ। ਲੂੰਬੜੀ ਹੈਰਾਨ ਹੋਈ ਤਾਂ ਉਹ ਨਵੇਂ ਸ਼ਬਦਾਂ ਨਾਲ ਕਾਂ ਦੀ ਪ੍ਰਸ਼ੰਸਾ ਕਰਨ ਲੱਗੀ।

ਕਾਂ ਵੀ ਸ਼ਾਇਦ ਕੁਝ ਕਹਿਣਾ ਚਾਹੁੰਦਾ ਸੀ ਤਾਂ ਹੀ ਉਹ ਦੋ ਤਿੰਨ ਟਹਿਣੀਆਂ ਥੱਲੇ ਵੱਲ ਨੂੰ ਆ ਗਿਆ ਸੀ। ਲੂੰਬੜੀ ਮਨ ਹੀ ਮਨ ਖੁਸ਼ ਹੋ ਗਈ। ਨਵੀਂ ਥਾਂ ਆ ਕੇ ਬੈਠਾ ਕਾਂ ਆਪਣੇ ਆਪ ਨੂੰ ਠੀਕ ਕਰਦਾ ਹੈ। ਮੂੰਹ ਚ ਫੜੇ ਟੁਕੜੇ ਨੂੰ ਪੈਰਾਂ ਦੀਆਂ ਨਹੁੰਦਰਾਂ ਨਾਲ ਫੜਦਿਆਂ ਹੋਇਆਂ ਉਸ ਮੂੰਹ ਖੋਲ੍ਹਿਆ ਮੈਂ ਤੇਰੇ ਵੱਲੋਂ ਕੀਤੀ ਜਾ ਰਹੀ ਤਾਰੀਫ ਨੂੰ ਧਿਆਨ ਨਾਲ ਸੁਣ ਰਿਹਾ ਹਾਂ ਇਹ ਗੱਲ ਸੱਚ ਹੈ ਕਿ ਮੇਰਾ ਰੰਗ ਕਾਲਾ ਹੈ ਇਹ ਤੈਨੂੰ ਚੰਗਾ ਲੱਗਦਾ ਹੈ ਮੈਂ ਇਸ ਪਰਖ ਦੀ ਕਦਰ ਕਰਦਾ ਹਾਂ ਥੋੜ੍ਹਾ ਰੁਕ ਕੇ ਉਹ ਮੁੜ ਬੋਲਿਆ ਤੂੰ ਹੋਰਾਂ ਵਾਂਗ ਨਹੀਂ ਸੋਚ ਇਸ ਸੋਚ ਦੀ ਇਹ ਕਿੰਨਾ ਅਜੀਬ ਹੈ। ਲੂੰਬੜੀ ਨੂੰ ਆਪਣੇ ਕਹੇ ਦਾ ਅਸਰ ਹੁੰਦਾ ਜਾਪਿਆ। ਉਹ ਹੋਰ ਸਿੱਧਾ ਹੋ ਕੇ ਬੈਠ ਗਈ ਕਾਂ ਇੱਕ ਟਹਿਣੀ ਇਹ ਹੋਰ ਥੱਲੇ ਹੋਰ ਥੱਲੇ ਉੱਤਰ।  ਲੂੰਬੜੀ ਹੁਣ ਕਾਂ ਨੂੰ ਵੀ ਆਪਣੀ ਖੁਰਾਕ ਦਾ ਹਿੱਸਾ ਸਮਝਣ ਲੱਗ ਪਈ ਸੀ ।

ਆਪਣੀ ਗਰਦਨ ਨੀਵੀਂ ਕਰ ਕੇ ਕਾਮ ਮੁੜ ਬੋਲਿਆ ਹੁਣ ਤੂੰ ਮੇਰੀ ਆਵਾਜ਼ ਦੀ ਤਾਰੀਫ਼ ਕੀਤੀ ਹੈ ਮੈਂ ਤਾਂ ਇਹ ਅਜੀਬ ਲੱਗਦਾ ਹਾਂ ਜੰਗਲ ਚ ਭਾਂਤ ਸੁਭਾਂਤ ਦੇ ਪਰਿੰਦੇ ਰਹਿੰਦੇ ਵੱਸਦੇ ਹਨ ਉਨ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਦਾ ਮੈਂ ਮੈਂ ਕੋਇਲ ਹਾਂ ਉਹ ਉਸ ਦੇ ਬਾਵਜੂਦ ਤੈਨੂੰ ਮੇਰੇ ਬੋਲ ਪਸੰਦ ਹਨ ਇਹ ਸੁਣ ਕੇ ਮੈਂ ਹੈਰਾਨ ਹੋਇਆ ਹਾਂ ਪੰਜਿਆਂ ਵਿੱਚ ਫੜੇ ਟੁਕੜੇ ਨੂੰ ਜ਼ੋਰ ਨਾਲ ਜਕੜ ਕੇ ਕਾਂ ਅਸਲ ਸਵਾਲ ਪੁੱਛ ਹੀ ਲਿਆ ਤੂੰ ਮੇਰੀ ਏਨੀ ਤਾਰੀਫ਼ ਕਿਉਂ ਕਰੀ ਜਾ ਰਹੀ ਹੈ ਮੈਨੂੰ ਇਹ ਤਾਰੀਫ ਝੂਠੀ ਲੱਗ ਰਹੀ ਹੈ ਅੱਜ ਤੱਕ ਕਿਸੇ ਨੇ ਵੀ ਮੇਰੀ ਪ੍ਰਸ਼ੰਸਾ ਨਹੀਂ ਕੀਤੀ

ਕਾਂ ਵੀ ਸ਼ਾਇਦ ਕੁਝ ਕਹਿਣਾ ਚਾਹੁੰਦਾ ਸੀ ਤਾਂ ਹੀ ਉਹ ਦੋ-ਤਿੰਨ ਟਾਹਣੀਆਂ ਥੱਲੇ ਵੱਲ ਨੂੰ ਆ ਗਿਆ ਸੀ।

ਲੂੰਬੜੀ ਮਨ ਹੀ ਮਨ ਖੁਸ਼ ਹੋ ਗਈ। ਨਵੀਂ ਥਾਂ ਆ ਕੇ ਬੈਠਾ ਕਾਂ ਆਪਣੇ ਨੂੰ ਠੀਕ ਕਰਦਾ ਹੈ। ਮੂੰਹ ’ਚ ਫੜੇ ਟੁਕੜੇ ਨੂੰ ਪੈਰਾਂ ਦੀਆਂ ਨਹੁੰਦਰਾਂ ਨਾਲ਼ ਫੜਦਿਆਂ ਹੋਇਆ ਉਸ ਨੇ ਮੂੰਹ ਖੋਲ੍ਹਿਆ, “ ਮੈਂ ਤੇਰੇ ਵੱਲੋਂ ਕੀਤੀ ਜਾ ਰਹੀ ਤਾਰੀਫ਼ ਨੂੰ ਧਿਆਨ ਨਾਲ਼ ਸੁਣ ਰਿਹਾ ਹਾਂ, “ ਇਹ ਗੱਲ ਸੱਚ ਹੈ ਕਿ ਮੇਰਾ ਰੰਗ ਕਾਲ਼ਾ ਹੈ। ਇਹ ਤੈਨੂੰ ਚੰਗਾ ਲੱਗਦਾ ਹੈ, ਮੈਂ ਇਸ ਪਰਖ ਦੀ ਕਦਰ ਕਰਦਾ ਹਾਂ। ”

ਥੋੜ੍ਹਾ ਰੁਕ ਕੇ ਉਹ ਮੁੜ ਬੋਲਿਆ, “ਤੂੰ ਹੋਰਾਂ ਵਾਂਗ ਨਹੀਂ ਸੋਚਦੀ। ਇਹ ਕਿੰਨਾ ਅਜੀਬ ਹੈ? ”

ਲੂੰਬੜੀ ਨੂੰ ਆਪਣੇ ਕਹੇ ਦਾ ਅਸਰ ਹੁੰਦਾ ਜਾਪਿਆ। ਉਹ ਹੋਰ ਸਿੱਧੀ ਹੋ ਕੇ  ਬੈਠ ਗਈ। ਕਾਂ ਇੱਕ ਟਹਿਣੀ ਹੋਰ ਥੱਲ੍ਹੇ ਉਤਰ ਆਇਆ। ਲੂੰਬੜੀ, ਹੁਣ ਕਾਂ ਨੂੰ ਵੀ ਆਪਣੀ ਖ਼ੁਰਾਕ ਦਾ ਹਿੱਸਾ ਸਮਝਣ ਲੱਗ ਪਈ ਸੀ। 
ਆਪਣੀ ਗਰਦਨ ਨੀਵੀਂ ਕਰ ਕੇ ਕਾਂ ਮੁੜ ਬੋਲਿਆ, “ ਸੁਣ, ਤੂੰ ਮੇਰੀ ਆਵਾਜ਼ ਦੀ ਤਾਰੀਫ਼ ਕੀਤੀ ਹੈ। ਮੈਨੂੰ ਤਾਂ ਇਹ ਅਜੀਬ ਲੱਗਾ ਹੈ। ਜੰਗਲ ਵਿੱਚ ਭਾਂਤ-ਸੁਭਾਂਤ ਦੇ ਪਰਿੰਦੇ ਰਹਿੰਦੇ ਵਸਦੇ ਹਨ। ਉਨ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਦਾ ਮੈਂ ਕਾਇਲ ਹਾਂ। ਇਸ ਦੇ ਬਾਵਜੂਦ ਤੈਨੂੰ ਮੇਰੇ ਬੋਲ ਪਸੰਦ ਹਨ। ਇਹ ਸੁਣ ਕੇ ਮੈਂ ਹੈਰਾਨ ਹੋਇਆ ਹਾਂ।’’ 

ਪੰਜਿਆਂ ਵਿੱਚ ਫੜੇ ਟੁਕੜੇ ਨੂੰ ਜ਼ੋਰ ਨਾਲ਼ ਜਕੜ ਕਾਂ ਨੇ ਅਸਲ ਸੁਆਲ ਪੁੱਛ ਹੀ ਲਿਆ, “ ਤੂੰ ਮੇਰੀ ਏਨੀ ਤਾਰੀਫ਼ ਕਿਉਂ ਕਰੀ ਜਾ ਰਹੀ ਏਂ? ”

“ ਮੈਨੂੰ ਇਹ ਤਾਰੀਫ਼ ਝੂਠੀ ਲੱਗ ਰਹੀ ਏ। ਅੱਜ ਤਕ ਕਿਸੇ ਨੇ ਵੀ ਮੇਰੀ ਪ੍ਰਸ਼ੰਸਾ ਨਹੀਂ ਕੀਤੀ। ਤੇਰੀ ਗੱਲ ’ਤੇ ਮੈਂ ਕਿੱਦਾਂ ਯਕੀਨ ਕਰ ਲਵਾਂ…..। ” ਲੂੰਬੜੀ ਨੂੰ ਆਪਣਾ ਦਾਅ ਹਾਰਿਆ ਹਾਰਿਆ ਲੱਗਣ ਲੱਗਾ। ਉਹ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੀ ਸੀ। ਆਪਣੀ ਬੂਥੀ ਉੱਪਰ ਚੁੱਕੀ ਉਹ ਕਾਂ ਦੀਆਂ ਹਰਕਤਾਂ ਨੂੰ ਦੇਖਦੀ ਰਹੀ। ਉਸ ਨੇ ਆਪਣੀ ਚਲਾਕੀ ਨੂੰ ਛੱਡ, ਸੱਚ ਬੋਲਣਾ ਚਾਹਿਆ, “ ਮੈਂ ਕੱਲ੍ਹ ਤੋਂ ਭੁੱਖੀ ਆਂ। ਹਾਲੇ ਤੀਕ ਮੂੰਹ ਨੂੰ ਕੁਝ ਨਸੀਬ ਨਹੀਂ ਹੋਇਆ। ਜੇ ਤੂੰ ਆਪਣਾ ਖਾਣਾ ਮੇਰੇ ਨਾਲ਼ ਸਾਂਝਾ ਕਰੇਂ ਤਾਂ ਮੇਰੇ ਢਿੱਡ ਨੂੰ ਥੋੜ੍ਹੀ ਚੈਨ ਮਿਲ ਜਾਵੇਗੀ।” 
ਕਾਂ ਨੂੰ ਲੂੰਬੜੀ ਦੇ ਸੱਚ ਵਿੱਚ ਚਲਾਕੀ ਦਿਖਾਈ ਦਿੱਤੀ। ਉਸ ਨੇ ਸਾਫ਼-ਸਾਫ਼ ਕਹਿ ਸੁਣਾਇਆ, “ ਕਦੇ ਕਦੇ ਮੈਨੂੰ ਵੀ ਭੁੱਖ ਤੰਗ ਕਰਦੀ ਏ। ਪਰ ਇਹ ਤੇਰੀ ਭੁੱਖ ਜਿੰਨੀ ਵੱਡੀ ਨਹੀਂ ਹੁੰਦੀ। ਦੂਜੀ ਗੱਲ ਮੈਨੂੰ ਮੰਗ ਕੇ ਖਾਣ ਦੀ ਆਦਤ ਨਹੀਂ। ਮੈਂ ਇਹ ਆਦਤ ਪਸੰਦ ਵੀ ਨਹੀਂ ਕਰਦਾ। ਏਨੇ ਵੱਡੇ ਜੰਗਲ ਵਿੱਚ ਅੱਜ ਤਕ ਮੈਂ ਕਿਸੇ ਨੂੰ ਭੁੱਖ ਨਾਲ਼ ਮਰਦਿਆਂ ਨਹੀਂ ਵੇਖਿਆ। ਤੂੰ ਵੀ ਨਹੀਂ ਮਰਨ ਲੱਗੀ…..। ”

ਕਾਂ ਨੂੰ ਲੱਗਾ ਜਿਵੇਂ ਉਹ ਜ਼ਰੂਰਤ ਤੋਂ ਵੱਧ ਬੋਲ ਗਿਆ ਹੈ। ਦਬੋਚੇ ਖਾਣੇ ਉੱਪਰ ਉਸ ਦਬਾ-ਦਬ ਚੁੰਝ ਚਲਾਉਣੀ ਸ਼ੁਰੂ ਕਰ ਦਿੱਤੀ ਤਦੇ ਉਸ ਨੇ ਦੇਖਿਆ ਲੂੰਬੜੀ ਹਾਲੇ ਵੀ ਉਹਦੇ ਵੱਲ ਦੇਖੀ ਜਾ ਰਹੀ ਹੈ। ਉਸ ਨੇ ਲੂੰਬੜੀ ਦੀਆਂ ਨਜ਼ਰਾਂ ਤੋਂ ਪਰ੍ਹਾਂ ਰਹਿਣਾ ਹੀ ਠੀਕ ਸਮਝਿਆ। ਇਸ ਲਈ ਆਪਣੀ ਥਾਂ ਬਦਲਣ ਲਈ ਉਸ ਨੇ ਲੰਮੀ ਉਡਾਰੀ ਭਰ ਲਈ।


rajwinder kaur

Content Editor

Related News