ਬਚਪਨ ਦੀਆਂ ਯਾਦਾਂ

Thursday, Jun 21, 2018 - 04:55 PM (IST)

ਬਚਪਨ ਦੀਆਂ ਯਾਦਾਂ

ਜੀਅ ਲੋਚਦਾ ਹੈ ਫਿਰ ਤੋਂ ਬਚਪਨ ਮੈਂ ਪਾ ਲਵਾਂ।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।

ਦਿਲ ਖੋਲ੍ਹ ਕੇ ਮੈਂ ਹੱਸ ਲਵਾਂ ਠਹਾਕਿਆਂ ਦੇ ਨਾਲ
ਉੱਛਲ-ਉੱਛਲ ਕੇ ਚੱਲ ਲਵਾਂ ਮੈਂ ਮਸਤੀ ਭਰੀ ਚਾਲ
ਧੁਨ ਆਪਣੀ 'ਚ ਗੀਤਾਂ ਦੀਆਂ, ਹੇਕਾਂ ਮੈਂ ਲਾ ਲਵਾਂ।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।

ਕਦੇ ਮਾਰਾਂ ਧੱਫੇ ਕਦੇ ਗਲ ਨਾਲ ਲਾਵਾਂ, ਸੰਗੀ ਸਾਥੀਆਂ ਨੂੰ ਮੈਂ
ਕਦੇ ਰੁੱਸਾਂ ਕਦੇ ਮਨਾਵਾਂ, ਸੰਗੀ ਸਾਥੀਆਂ ਨੂੰ ਮੈਂ
ਕਾਗਜ ਦੀ ਕਿਸਤੀ ਪਾਣੀ ਵਿਚ ਛੱਡਾਂ, ਕਦੇ ਜਹਾਜ ਉੜਾ ਲਵਾਂ।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।

ਕਦੇ ਛਿਪਣ-ਛਪਾਈ ਕਦੇ ਪਕੜਨ-ਪਕੜਾਈ ਖੇਲਾਂ ਮੈਂ ਯਾਰਾਂ ਨਾਲ
ਕਦੇ ਊਚ-ਨੀਚ ਕਦੇ ਚੋਰ-ਛਿਪਾਹੀ ਖੇਲਾਂ ਦਿਲ ਦਾਰਾਂ ਨਾਲ
ਕਦੇ ਛੱਤ ਤੇ ਚੱੜ੍ਹਕੇ ਭਰੀ ਧੁੱਪ ਵਿਚ ਗੁੱਡੀ ਚੱੜ੍ਹਾ ਲਵਾਂ।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।

ਕਦੇ ਮਾਰ ਗੁਲੇਲਾਂ ਤੋੜਾਂ ਫਲ ਬਾਗਾਂ ਦੇ ਰੁੱਖਾਂ ਤੋਂ
ਕਦੇ ਮਾਰ ਛਲਾਂਗਾਂ ਤਾਰੀ ਲਾਵਾਂ ਸੂਏ ਦੇ ਕੰਢਿਆਂ ਤੋਂ
ੋਜੀਵਨ ਦੀ ਮਸਤੀ ਵਿਚ ਝੂਮਾਂ ਮੈਂ ਪੀਂਘ ਚੜ੍ਹਾ ਲਵਾਂ।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।

ਜੀਅ ਲੋਚਦਾ ਹੈ ਫੇਰ ਤੋਂ ਬਚਪਨ ਮੈਂ ਪਾ ਲਵਾਂ।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।
ਜੋ ਰਹਿ ਗਈਆਂ ਅਧੂਰੀਆਂ ਸੱਧਰਾਂ ਮੁਕਾ ਲਵਾਂ।।
ਇੰਜ. ਜਗਜੀਵਨ  ਗੁਪਤਾ
255 ਸੈਕਟਰ 22-ਏ, ਚੰਡੀਗੜ੍ਹ।
ਮੋਬਾਇਲ-918427099988

 


Related News