ਕੁੱਖ ਤੋਂ ਸ਼ੁਰੂ ਹੁੰਦਾ ਏ, ਕੁੜੀ ਨਾਲ ਧੱਕਾ
Thursday, May 18, 2017 - 11:03 AM (IST)
ਜਵਾਨੀ ਆਈ, ਫੇਰ ਕਿਹੜਾ ਸਮਾਂ ਬਦਲ ਗਿਆ
ਦੱਸਦੇ ਨੇ ਪਿਓ ਧੀ ਨੂੰ, ਕਰਕੇ ਰਿਸ਼ਤਾ ਪੱਕਾ।
ਧੀ ਨੇ ਵੀ ਮਾਂ ਬਣਨਾ ਹੈ,
ਜਿਸਦੀ ਬੁੱਕਲ ''ਚ ਬਹਿ ਜਾਪੇ ਮੱਕਾ।
ਪੁੱਤ ਚਾਹੇ ਪੀ ਸ਼ੀਸ਼ੀਆਂ ਮਰ ਜਾਣ,
ਧੀ ਜਾਪਦੀ ਇਹਨਾਂ ਨੂੰ ਦਾਗ ਉੱਤੇ ਪੱਗਾਂ ।
ਮੈਂ ਮਜਬੂਰ ਹਾਂ, ਲਾਚਾਰ ਹਾਂ,
ਸਮਝਾਉਣ ''ਚ ਇਹਨਾਂ ਲੋਕਾਂ ਨੂੰ ਅਸਮਰੱਥ ਹਾਂ,
ਤਾਂ ਹੀ ਇਹ ਵਿਤਕਰੇ ਹੁੰਦੇ ਵੇਖ,
ਸ਼ਰਮ ਨਾਲ ਆਪਣਾ ਸਿਰ ਝੁਕਾ ਕੇ ਲੰਘਾ।
ਅੰਦਰੋਂ ਅੰਦਰੀ ਮਰਦਾ ਜਾ ਰਿਹਾ ਹਾਂ,
ਹੁੰਦਾ ਵੇਖ ਧੀਆਂ ਨਾਲ ਧੱਕਾ।
ਕਰ ਤਾਂ ਮੈ ਕੁਝ ਨੀ ਸਕਦਾ,
ਪਰ ਇਕ ਚੀਜ਼ ਰੱਬ ਤੋਂ ਮੰਗਾ,
ਧੀਆਂ ਦੀ ਇੱਜ਼ਤ ਫਰੋਲਣ ਵਾਲਿਆਂ ਨੂੰ,
ਚੀਨੀਆਂ ਜਾਵੇ ਜਿਉਂਦੇ ਜੀ ''ਚ ਕੰਧਾਂ।
ਹਰ ਧੀ ਦਾ ਹੁੰਦਾ ਸੁਪਨਾ,
ਮੇਰੇ ਹੱਥ ਵੀ ਕਦੇ ਖਣਕਨ ਗੀਆਂ ਵੰਗਾ,
ਜੋ ਕੁੱਖ ''ਚ ਬਚ ਧਰਤੀ ਤੇ ਆਉਂਦੀ ਹੈ,
ਉਨ੍ਹਾਂ ਨੂੰ ਦਾਜ ਲੋਭੀ ਗੁੰਜਲਾਂ ਵਾਂਙ ਕੱਢ ਬਾਹਰ ਮਾਰਦੇ ਨੇ,
ਬਣ ਤਿੱਖੀਆਂ ਛੁਰੀਆਂ,
ਗੱਲ ਘੋਟਵਾਂ ਕੰਘਾ।
- ਅਮਰਵੀਰ ਸੇਖੋ
