ਮਾਨਵਤਾ ਦੇ ਮਸੀਹਾ ਨਿੰਰਕਾਰੀ ਬਾਬਾ ਗੁਰਬਚਨ ਸਿੰਘ

Saturday, Apr 27, 2019 - 05:07 PM (IST)

24 ਅ੍ਰਪੈਲ ਦਾ ਦਿਨ ਨਿੰਰਕਾਰੀ ਜਗਤ ਵਿਚ ਖਾਸ ਮੱਹਤਤਾ ਰੱਖਦਾ ਹੈ। ਕਿਉੁਂਕਿ ਇਸ ਦਿਨ ਯੁਗ-ਪ੍ਰੱਵਰਤਕ ਨਿੰਰਕਾਰੀ ਬਾਬਾ ਗੁਰਬਚਨ ਸਿੰਘ ਜੀ ਨੇ “ਮਾਨਵਤਾ“ ਲਈ ਆਪਣਾ ਬਲੀਦਾਨ ਦਿੱਤਾ। ਨਿੰਰਕਾਰੀ ਮਿਸ਼ਨ ਦੀ ਸ਼ੁਰੂਆਤ ਬਾਬਾ ਬੂਟਾ ਸਿੰਘ ਤੋਂ ਹੋਈ ਅਤੇ 
ਉਦੋਂ ਗਿਣੇ ਚੁਣੇ ਹੀ ਮਿਸ਼ਨ ਨਾਲ ਜੁੜੇ ਹੋਏ ਨਿੰਰਕਾਰੀ ਮਹਾਪੁਰਸ਼ ਸੀ।
ਉਸ ਤੋਂ ਬਾਅਦ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ ਨੇ ਨਿੰਰਕਾਰੀ ਮਿਸ਼ਨ ਦੀ ਵਾਂਗਡੋਰ ਸੰਭਾਲੀ ਅਤੇ ਸੰਨ 1962 ਵਿਚ ਬਾਬਾ ਅਵਤਾਰ ਸਿੰਘ ਜੀ ਨੇ ਆਪਣੇ ਸਮੇਂ ਦੌਰਾਨ ਹੀ ਗੁਰਗੱਦੀ ਬਾਬਾ ਗੁਰਬਚਨ ਸਿੰਘ ਜੀ ਨੰ ਦਿੱਤੀ ਅਤੇ ਆਪ
ਖੁਦ ਨਿੰਰਕਾਰੀ ਬਾਬਾ ਅਵਤਾਰ ਸਿੰਘ ਜੀ ਗੁਰਸਿੱਖ ਵਾਲਾ ਜੀਵਨ ਬਿਤਾਉਣ ਲੱਗੇ। ਇਸ ਦੌਰਾਨ ਬਾਬਾ ਗੁਰਬਚਨ ਸਿੰਘ ਜੀ ਨੇ ਮਿਸ਼ਨ ਦੇ ਪ੍ਰਚਾਰ ਅਤੇ ਸੱਚਦਾ ਸੰਦੇਸ਼ ਦੇਣ ਲਈ ਸੰਨ1967 ਵਿਚ ਪੁਜਯ ਨਿੰਰਕਾਰੀ ਰਾਜ ਮਾਤਾ ਕੁਲਵੰਤ ਕੌਰ ਜੀ ਨਾਲ ਦੂਰ ਦੇਸ਼ਾ ਦਾ ਦੌਰਾ ਕੀਤਾ। ਉਸ ਤੋਂ ਬਾਅਦ ਨਿੰਰਕਾਰੀ ਮਿਸ਼ਨ ਦੇਸ਼ਾਂ ਦੀਆਂ ਹੱਦਾ ਪਾਰ ਕਰਕੇ ਧਰਤੀ ਦੇ ਹੋਰਨਾ ਹਿੱਸਿਆ ਵਿਚ ਪਹੁੰਚ ਗਿਆ। ਨਿੰਰਕਾਰੀ ਮਿਸ਼ਨ ਨੇ ਇਕ ਵਿਸ਼ਵ-ਵਿਆਪੀ ਅਧਿਆਤਮਕ ਲਹਿਰ ਦਾ ਰੂਪ ਧਾਰਨ ਕਰ ਲਿਆ।
ਨਿੰਰਕਾਰੀ ਬਾਬਾ ਗੁਰਬਚਨ ਸਿੰਘ ਨੇ ਮਿਸ਼ਨ ਦੇ ਪ੍ਰਚਾਰ ਦੇ ਨਾਲ-ਨਾਲ ਸਮਾਜਿਕ ਤਬਦੀਲੀ ਲਈ ਵੀ ਕਈ ਅਹਿਮ ਫੈਸਲੇ ਵੀ ਲਏ ਉਨ੍ਹਾਂ ਵਿਚੋਂ ਵਿਸ਼ੇਸ ਤੌਰ ਵਿਆਹ ਸ਼ਾਦੀਆਂ ਨੂੰ ਸਾਦੇ ਢੰਗ ਨਾਲ ਕਰਨਾ,ਦਾਜ ਦੀ ਸੌਦੇਬਾਜ਼ੀ ਨੂੰ ਖਤਮ ਕਰਨਾ,ਦੇਸ਼ ਵਿਚ ਸੈਂਕੜੇ ਡਿਸਪੈਂਸਰੀਆਂ 
ਖੁੱਲ੍ਹਵਾਈਆਂ, ਕਈ ਛੋਟੇ ਵੱਡੇ ਸਕੂਲ, ਨਾਰੀ ਨੂੰ ਸਮਾਜ਼ ਵਿਚ ਉੱਚਾ ਦਰਜਾ ਦੇਣਾ ਵਿਸ਼ੇਸ਼ ਤੌਰ ਨਸ਼ੇ ਦੀ ਲਾਹਨਤ ਤੋਂ ਬਚਾਉਣਾ ਆਦਿ ਮੁੱਖ ਸਨ। ਬਾਬਾ ਗੁਰਬਚਨ ਸਿੰਘ ਨੇ ਕੋਈ ਉਪਦੇਸ਼ਾਂ ਦੁਆਰਾ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਦੈਵੀ ਗੁਣਾ ਜਿਊਂਦੀ ਜਾਗਦੀ ਮਿਸਾਲ ਬਣੇ। ਨਿੰਰਕਾਰੀ ਮਿਸ਼ਨ ਦੇ ਪ੍ਰਚਾਰ ਵਿਚ ਬਾਬਾ ਗੁਰਬਚਨ ਸਿੰਘ ਵਲੋਂ ਦਿਨ ਰਾਤ ਇਕ ਕੀਤਾ ਹੋਇਆ ਸੀ।ਪ੍ਰੰਤੂ ਇਹ ਤਾਂ ਸੰਸਾਰ ਦਾ ਕਾਇਦਾ ਹੈ ਕਿ ਜਦੋਂ ਵੀ ਇਸ ਸੰਸਾਰ ਤੇ ਸੱਚ ਦੀ ਆਵਾਜ਼ ਕਿਸੇ ਨੇ ਵੀ ਉੱਠਾਈ ਹੈ ਤਾਂ ਉਸਦਾ ਪੁਰਜੋਰ ਵਿਰੋਧ ਹੋਇਆ ਹੈ।।ਪਰ ਫਿਰ ਵੀ ਸੱਚ ਦੇ ਰਾਹੀਂ ਸੱਚ ਦਾ ਹੀ ਸੰਦੇਸ਼ ਦਿੰਦੇ ਰਹੇ ਹਨ। ਇਸ ਦੌਰਾਨ ਬਾਬਾ ਗੁਰਬਚਨ ਸਿੰਘ ਨੂੰ ਵੀ ਕੁੱਝ ਵਿਰੋਧੀ ਤੱਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰੰਤੂ ਉਨ੍ਹਾਂ ਨੇ ਇਸ ਸੱਚ ਦੀ ਆਵਾਜ਼ ਨੂੰ ਦੇਣਾ ਬੰਦ ਨਹੀਂ ਕੀਤਾ ਅਤੇ ਨਿੰਰਕਾਰ ਦੇ ਗਿਆਨ ਦਾ ਪ੍ਰਚਾਰ ਕਰਦੇ ਹੋਏ 24 ਅ੍ਰਪੈਲ 1980 ਨੂੰ 
ਉਨ੍ਹਾਂ ਨੇ ਮਾਨਵਤਾ ਲਈ ਆਪਣੀ ਸਹਾਦਤ ਦਿੱਤੀ। ਬਾਬਾ ਗੁਰਬਚਨ ਸਿੰਘ ਜੀ ਇਸ ਸਹਾਦਤ ਤੇ ਅਮਨ ਪਸੰਦ ਅਤੇ ਸੱਚਾਈਪ੍ਰਸਤ ਹਰ ਵਿਅਕਤੀ ਨੂੰ ਦੁੱਖ ਹੋਇਆ। ਨਿੰਰਕਾਰੀ ਜੱਗਤ ਵਿਚ ਇਹ ਖਬਰ ਬਹੁਤ ਦੁਖਦਾਈ ਸੀ। ਉਸ ਸਮੇਂ ਹਰੇਕ ਪ੍ਰਾਣੀ ਦਾ ਦਿਲ ਰੋ ਰਿਹਾ ਸੀ ਅਤੇ
ਗੁੱਸੇ ਵਿਚ ਬਦਲੇ ਦੀ ਭਾਵਨਾ ਵੀ ਉਬਾਲੇ ਮਾਰ ਰਹੀ ਸੀ।ਪ੍ਰੰਤੂ ਜਿਵੇਂ ਹੀ ਨਿੰਰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਨਿੰਰਕਾਰੀ ਮਿਸ਼ਨ ਦੀ ਵਾਗਡੋਰ ਸੰਭਾਲੀ। ਉਨ੍ਹਾਂ ਦਾ ਪਹਿਲਾਂ ਫੁਰਮਾਨ ਇਹ ਸੀ ਕਿ ਅਸੀਂ ਆਪਣੇ ਮੰਨ ਵਿਚ ਕਿਸੇ ਲਈ ਵੀ ਨਫਤਰ ਦੀ ਭਾਵਨਾ ਨਹੀਂ ਲਿਆਉਣੀ ਬਲਕਿ ਨਿੰਰਕਾਰ ਦਾ ਭਾਣਾ ਮੰਨ ਦੇ ਹੋਏ ਇਸ ਅਮਨ-ਸ਼ਾਤੀ ਅਤੇ ਸਦਭਾਵਨਾ ਨਾਲ ਮਿਸ਼ਨ ਨੂੰ ਅੱਗੇ ਤੋਂ ਅੱਗੇ ਵਧਾਉਣ ਦਾ ਯਤਨ ਕਰਦੇ ਰਹਿਣਾ ਹੈ। ਨਿੰਰਕਾਰੀ ਬਾਬਾ ਹਰਦੇਵ ਸਿੰਘ ਜੀ ਨੇ ਫਰਮਾਇਆ ਕਿ ਉਹ ਸੱਚੇ ਸੁੱਚੇ ਅਸੂਲ ਅਜੇ ਕਾਇਮ ਹਨ ਜਿਨ੍ਹਾਂ ਲਈ ਬਾਬਾ ਗੁਰਬਚਨ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀਹੈ।ਬਾਬਾ ਹਰਦੇਵ ਸਿੰਘ ਜੀ ਇਸ ਭਾਵਨਾ ਨਾਲ ਮਿਸ਼ਨ ਨੂੰ ਹੋਰ ਮਜ਼ਬੂਤੀ ਮਿਲੀ ਅਤੇ ਪਿਆਰ, ਪ੍ਰੀਤ, ਅਮਨ ਅਤੇ ਮਾਨਵ ਏਕਤਾ ਦਾ ਸੰਦੇਸ਼ ਹੋਰ ਵੀ ਦੂਰ-ਦੁਰਾਡੇ ਫੈਲਣ ਲੱਗਾ। ਜਿਸ ਨਾਲ ਨਿੰਰਕਾਰੀ ਮਿਸ਼ਨ ਦੀਆਂ ਨੀਹਾਂ ਹੋਰ ਵੀ ਮਜ਼ਬੂਤ ਹੋ ਗਈਆਂ।
ਨਿੰਰਕਾਰੀ ਮਿਸ਼ਨ ਵਲੋਂ ਇਸ ਦਿਹੜੇ ਦੇ ਸਬੰਧ ਵਿਚ ਹਰ ਸਾਲ ਖੂਨ ਦਾਨ ਕੈਂਪ ਲਗਾਏ ਜਾਂਦੇ ਹਨ। ਕਿਉਂਕਿ ਬਾਬਾ ਹਰਦੇਵ ਸਿੰਘ ਜੀ ਨੇ 1987 ਵਿਚ ਇਹ ਫੈਸਲਾ ਕੀਤਾ ਕਿ ਮਾਨਵ ਏਕਤਾ ਦਿਵਸ ਮਨਾਉਂਦੇ ਹੋÂ ੇਮਿਸ਼ਨ ਵਲੋਂ ਅਲੱਗ–ਅਲੱਗ ਸ਼ਹਿਰਾਂ ਵਿਚ ਖੂਨਦਾਨ ਕੈਂਪ ਲਗਾਏ ਜਾਣ।
ਉਸ ਸਾਲ ਤੋਂ ਹੀ ਇਹ ਖੂਨਦਾਨ ਦੇ ਕਂੈਪ ਲਗਤਾਰ ਜਾਰੀ ਹਨ।ਖੂਨਦਾਨ ਕੈਂਪਾਂ ਵਿਚ ਸ਼ਰਧਾਲੂਆਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ।ਬਾਬਾ ਹਰਦੇਵ ਸਿੰਘ ਜੀ ਨੇ ਕਿਹਾ ਸੀ ਕਿ “ਖੂਨ ਨਾਲੀਆਂ ਵਿਚ ਨਹੀਂ, ਸਗੋਂ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ“
ਉਸ ਤੋਂ ਬਾਅਦ ਲਗਤਾਰ ਇਹ“ਕਾਰਵਾਂ“ਅੱਜ ਵੀ ਜਾਰੀ ਹੈ ਅਤੇ ਸੱਚਦੀ ਆਵਾਜ਼, ਏਕਤਾ, ਪਿਆਰ, ਪ੍ਰੀਤ ਅਤੇ ਅਮਨ ਚੈਨ ਦਾ ਸੰਦੇਸ਼ ਦੇਣ  ਲਈ ਨਿਰੰਕਾਰੀ ਬਾਬਾ ਹਰਦੇਵ ਸਿੰਘ ਤੋਂ ਬਾਅਦ ਨਿਰੰਕਾਰੀ ਸਤਿਗੁਰੂ ਮਾਤਾ ਸਵਿੰਦਰ ਜੀ ਅਤੇ ਹੁਣ ਨਿੰਰਕਾਰੀ ਸਤਿਗੁਰੂ ਮਾਤਾ 
ਸੁਦਿਕਸ਼ਾ ਜੀ ਮਹਾਰਾਜ ਵਲੋਂ ਦਿਨ ਰਾਤ ਇਕ ਕੀਤਾ ਹੋਇਆ ਹੈ। ਜੋ ਸਰੂਪ ਅੱਜ ਨਿੰਰਕਾਰੀ ਮਿਸ਼ਨ ਦਾ ਹੈ ਉਹ ਬਾਬਾ ਗੁਰਬਚਨ ਸਿੰਘ ਦੇ ਬਲੀਦਾਨ ਦਾ ਨਤੀਜਾ ਹੈ।

ਲੇਖਕ:-ਸੰਦੀਪ ਰਾਣਾ ਬੁਢਲਾਡਾ  

Co


Aarti dhillon

Content Editor

Related News