ਐਵਾਨ-ਏ-ਗ਼ਜ਼ਲ: ਗੁਰਦੇਵ ਸਿੰਘ ਪੰਦੋਹਲ ਨੂੰ ਯਾਦ ਕਰਦਿਆਂ

09/17/2020 10:48:54 AM

ਸ਼ੂਕਦਾ ਦਰਿਆ, ਦੋਸਤੀ ਦੇ ਤਰਾਜੂ ’ਚ ਪੂਰਾ ਉਤਰਨ ਵਾਲਾ, ਲਮ ਸੁਲੰਮਾ ਕੱਦ, ਰੰਗ ਸਾਫ ਤੇ ਆਕਰਸ਼ਤ ਨਕਸ਼ੋ ਨਿਹਾਰ। ਕੁੱਲ ਮਿਲਾ ਕੇ ਗ਼ਜ਼ਲ ਵਰਗਾ ਮੁਹਾਂਦਰਾ ਸੀ, ਡਾ: ਗੁਰਦੇਵ ਸਿੰਘ ਪੰਦੋਹਲ ਦਾ। ਜੂਨ 2009 ’ਚ, ਉਹ ਪੰਜਾਬੀ ਭਵਨ ਲੁਧਿਆਣਾ ਵਿਖੇ ਕਵੀ ਦਰਬਾਰ ’ਚ ਸ਼ਮੂਲੀਅਤ ਕਰਨ ਜਾਂਦਿਆਂ ਫਿਰੋਜ਼ਪੁਰ ਰੋਡ ਚੁੰਗੀ ਨਜ਼ਦੀਕ, ਸੜਕ ਹਾਦਸੇ ’ਚ ਸਦਾਂ ਲਈ ਖ਼ਾਮੋਸ਼ ਹੋ ਗਏ।  ਆਪਣੀ ਮੌਤ ਸਮੇਂ ਉਹ ਕੋਈ 75 ਕੁ ਸਾਲ ਦੇ ਸਨ। ਉਸ ਤੋਂ ਪਹਿਲੇ ਸਕੂਲ ਸਿੱਖਿਆ ਵਿਭਾਗ ’ਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਆਖਰੀ ਸਮੇਂ ਤੱਕ ਵੀ ਉਹ ਹਮੇਸ਼ਾਂ ਹੀ ਬਣ ਠਣ ਕੇ ਇੰਝ ਰਹੇ ਕਿ ਆਪਣੀ ਅਸਲ ਉਮਰ ਤੋਂ 10-15 ਸਾਲ ਘੱਟ ਦਿਸਣਾ। ਕੰਮਾਂ ਕਾਰਾਂ ’ਚ ਵੀ ਇਵੇਂ ਮੁਕਾਬਲਤਨ ਚੁਸਤ ਦਰੁਸਤ ਰਹੇ ਤੇ ਜਵਾਨੀ ਵੇਲੇ ਦੀ ਨਕਲੋ ਹਰਕਤ ਦਾ ਤਾਂ ਕਯਾ ਕਹਿਣੈ।

ਜੰਮੂ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ ਦਿਖਾਇਆ ਸੋਹਣਾ ''ਬਗੀਚਾ'' (ਤਸਵੀਰਾਂ)

ਉਦੇ ਪਰਿਵਾਰ ਬਾਰੇ ਗੱਲ ਕਰੀਏ ਤਾਂ ਪੰਦੋਹਲ ਸਾਬ ਦਾ ਬੇਟਾ ਬੰਦਿਆਂ ਦਾ ਡਾਕਟਰ ਤੇ ਸੱਭੋ ਬੇਟੀਆਂ ਸਾਇੰਸ ਤੇ ਸਾਹਿਤ ਦੀਆਂ। ਇਕ ਬੇਟੀ ਸ:ਲਖਮੀਰ ਸਿੰਘ ਰੰਧਾਵਾ ਸਾਬਕਾ ਵਿੱਦਿਆ ਮੰਤਰੀ ਪੰਜਾਬ, ਪਰਿਵਾਰ ਦੇ ਡਾਕਟਰ ਗੁਰਦੇਵ ਸਿੰਘ ਨੂੰ ਵਿਆਹੀ ਵਰੀ। ਪੰਦੋਹਲ ਸਾਬ ਦਾ ਜਨਮ ਸਮਰਾਲਾ ਤਹਿਸੀਲ ਦੇ ਪਿੰਡ ਬਰਵਾਲੀ ਪੁਲ ’ਚ ਕਿਸਾਨ ਪਰਿਵਾਰ ਦੇ ਸ: ਪੂਰਨ ਸਿੰਘ ਦੇ ਘਰ 1932 ਨੂੰ ਹੋਇਐ। ਉਹ ਬਾਲੜੀ ਉਮਰੇ ਹੀ ਸਨ ਜਦ ਮਾਤਾ ਜੀ ਸਵਰਗ ਸਿਧਾਰ ਗਏ। ਅੰਜ਼ਾਮ ਇਹ ਕਿ ਪਿਤਾ ਜੀ ਨੇ ਦੂਜੀ ਸ਼ਾਦੀ ਰਚਾ ਲਈ। ਦਾਦਾ ਜੀ ਜਿੰਨਾ ਸਮਾਂ ਜਿਊਂਦੇ ਰਹੇ ਓਨਾ ਸਮਾਂ ਮਾਂ ਦਾ ਪਿਆਰ ਬਰਾਬਰ ਰਿਹਾ ਪਰ ਦਾਦਾ ਦੇ ਅੱਖਾਂ ਮੀਟ ਜਾਣ ਉਪਰੰਤ ਤਮਾਮ ਉਮਰ ਮਾਤਾ ਵਲੋਂ ਮਤਰੇਈ ਮਾਂ ਵਾਲਾ ਸਲੂਕ ਹੀ ਹੁੰਦਾ ਰਿਹੈ। ਸਿਤਮ ਜ਼ਰੀਫ਼ੀ ਇਹ ਹੋਈ ਕਿ ਆਰੀਆ ਕਾਲਜ ਖੰਨਾ ਵਿਖੇ 13ਵੀਂ ’ਚ ਪੜ੍ਹਦੇ ਸਨ ਕਿ ਘਰਦਿਆਂ ਵਲੋਂ ਜੇਬ ਖਰਚ ਤੱਕ ਵੀ ਬੰਦ ਕਰਤਾ। ਉਸ ਵਕਤ ਸ਼ਾਦੀ ਵੀ ਉਨ੍ਹਾਂ ਦੀ ਹੋ ਚੁੱਕੀ ਸੀ। ਮਜ਼ਬੂਰਨ ਫਿਰ ਆਸ-ਪਾਸ ਪ੍ਰਾਈਵੇਟ ਸਕੂਲਾਂ ’ਚ ਮਾਸਟਰ ਰਹੇ।

ਜ਼ੁਕਾਮ ਹੋਣ ’ਤੇ ਕੀ ਤੁਹਾਨੂੰ ਵੀ ਲੱਗਦਾ ਹੈ ਕੋਰੋਨਾ ਹੋਣ ਦਾ ਡਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਉਪਰੰਤ ਸਾਰੀ ਪੜ੍ਹਾਈ ਪ੍ਰਾਈਵੇਟ ਹੀ ਕੀਤੀ। ਪੰਦੋਹਲ ਦੀ ਸ਼ਖ਼ਸੀਅਤ ’ਤੇ ਉਨ੍ਹਾਂ ਦੇ ਬਾਬਾ ਸ: ਗੰਗਾ ਸਿੰਘ, ਜੋ ਤਦੋਂ ਸਰਕਾਰੀ ਸਕੂਲ ਮਾਸਟਰ ਸਨ, ਹੋਰਾਂ ਦਾ ਪ੍ਰਭਾਵ ਸੀ। ਪੜ੍ਹਾਈ ਵਿਚ ਵੀ ਚੁਸਤ ਦਰੁਸਤ ਹੋਣ ਕਾਰਨ ਉਨ੍ਹਾਂ ਨੂੰ ਖੇਤੀਬਾੜ੍ਹੀ ਦੀ ਪੰਜਾਲੀ ਨਾ ਚੁੱਕਣੀ ਪਈ। B.A. BT ਕਰਕੇ ਉਹ ਸਰਕਾਰੀ ਮਾਸਟਰ ਹੋਏ। ਨੌਕਰੀ ਦੌਰਾਨ ਹੀ MA (ਪੰਜਾਬੀ,ਉਰਦੂ ,ਅੰਗਰੇਜ਼ੀ ) MEd ਅਤੇ 'ਪੰਜਾਬੀ ਲੋਕ ਗੀਤ ਅਤੇ ਸਾਹਿਤ' ਵਿਸ਼ੇ ’ਤੇ ਡਾ: ਤਰਲੋਕ ਸਿੰਘ ਕੰਵਰ ਦੀ ਅਗਵਾਈ ਹੇਠ Ph.D ਕੀਤੀ। ਸਰਕਾਰੀ ਮਾਸਟਰ ਉਹ ਬਹੁਤਾ ਸਮਾਂ ਗੁਰਾਇਆਂ, ਫਿਲੌਰ ਤੇ ਨੂਰਮਹਿਲ ਰਹੇ। ਉਪਰੰਤ ਸਮਰਾਲਾ ਦੇ ਸਕੂਲ ਤੋਂ ਪੰਜਾਬੀ ਲੈਕਚਰਾਰ ਤੇ ਫਿਰ ਡਿਪਟੀ ਡਾਇਰੈਕਟਰ ਰਿਟਾਇਰ ਹੋਏ।

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਸਾਹਿਤ ਵੱਲ ਉਨ੍ਹਾਂ ਦਾ ਮੋੜਾ ਇਸ ਤਰਾਂ ਪਿਆ ਕਿ ਸਭ ਤੋਂ ਪਹਿਲੇ ਉਨ੍ਹਾਂ ਧਾਰਮਿਕ ਕਵਿਤਾ ਖੰਨੇ ਆਰੀਆ ਸਕੂਲ ’ਚ ਪੜਦਿਆਂ ਗੁਰੂ ਨਾਨਕ ਗੁਰਪੁਰਬ ਸਮੇਂ ਲਿਖੀ:-

"ਸੋਚ ਸਮਝ ਕੇ ਆਈਂ ਬਾਬਾ ਜੇ ਮੁੜ ਆਉਣਾ ਚਾਵੇਂ
ਪਹਿਲਾਂ ਤੋਂ ਵੱਧ ਵਿਗੜ ਗਈ ਦੁਨੀਆਂ ਮਤੇ ਭੁਲੇਖਾ ਖਾਵੇਂ"

ਤੇ ਦੂਜੀ ਇਸ਼ਕ ਮਜਾਜੀ ਵਾਲੀ ਜਦ ਅੱਧ ਵਿਚਕਾਰ ਕਾਲਜ ਦੀ ਪੜ੍ਹਾਈ ਛੱਡ ਦੋਰਾਹਾ ’ਚ ਪ੍ਰਾਈਵੇਟ ਮਾਸਟਰ ਆਣ ਲੱਗੇ। ਖੰਨਾ-ਦੋਰਾਹਾ ਰੇਲ ਸਫਰ ਦੌਰਾਨ ਸਾਹਮਣੀ ਸੀਟ ਅਤੇ ਬੈਠੀ ਅਕਰਸ਼ਤ ਹਮ ਉਮਰ ਲੜਕੀ ’ਤੇ ਫ਼ਿਦਾ ਹੋ ਕੇ:-

"ਹੈ ਸੀ ਚੁੱਪ ’ਚ ਉਸ ਦਾ ਵਾਸਾ, ਉਪਰ ਮੋਨ ਤੇ ਅੰਦਰ ਹਾਸਾ
ਸੋਹਣਾ ਦਰਸ਼ ਦਿਖਾਈ ਜਾਂਦਾ, ਸੁੱਤੇ ਭਾਗ ਦਿਖਾਈ ਜਾਂਦਾ" 

ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ

PunjabKesari

ਪੰਦੋਹਲ ਸਾਬ ਨੇ ਡਾ: ਸਾਧੂ ਸਿੰਘ ਹਮਦਰਦ, ਨੰਦ ਲਾਲ ਨੂਰ ਪੁਰੀ, ਬਾਵਾ ਬਲਵੰਤ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਮਹਿਫ਼ਲ ਵਿਚ ਵਿਚਰਦਿਆਂ ਆਪਣੀ ਲਿਖਣ ਕਲਾ ’ਚ ਕਾਫੀ ਨਿਖਾਰ ਲਿਆਂਦਾ। ਉਨ੍ਹਾਂ ਗ਼ਜ਼ਲ ਦਾ ਵਿਧਾ ਗਿਆਨ ਉਰਦੂ ਦੇ ਉਚ ਕੋਟੀ ਉਸਤਾਦ ਸ਼ਾਇਰ ਜਨਾਬ ਜੋਸ਼ ਮਲਸਿਆਨੀ ਸਾਬ ਤੋਂ ਗ੍ਰਹਿਣ ਕੀਤਾ। ਉਹ ਦਰਜਣ ਦੇ ਕਰੀਬ ਰਿਸਾਲਿਆਂ/ਅਖਬਾਰਾਂ ਅਤੇ ਅਦਬੀ ਸਭਾਵਾਂ ਦੇ ਮੈਂਬਰ ਜਾਂ ਸਰਪ੍ਰਸਤ ਰਹੇ। ਉਪਰੰਤ ਉਨ੍ਹਾਂ ਕੋਈ ਢਾਈ ਦਰਜਣ ਕਿਤਾਬਾਂ ਦੀ ਰਚਨਾ ਕੀਤੀ, ਜਿਨ੍ਹਾਂ ’ਚ ਪ੍ਰਮੁੱਖ ਗ਼ਜ਼ਲ ਕਿਤਾਬਾਂ ਖਾਮੋਸ਼ੀ, ਮਧਹੋਸ਼ੀ, ਸਰਗੋਸ਼ੀ, ਗੁਲਬਰਗ, ਰੰਗ ਬਰੰਗੀਆਂ ਵਗੈਰਾ । ਕਹਾਣੀ ਨਾਮਾ ’ਚ ਰੂਹਾਂ ਸਿਸਕਦੀਆਂ ਰਹਿ ਗਈਆਂ। ਨਾਵਲ ਨਾਮਾ ’ਚ ਪੱਲੇ ਦੀ ਹਵਾ। ਸਫ਼ਰਨਾਮਾ ਗੋਰੀ ਧਰਤੀ ਕਾਲੇ ਲੋਕ, ਮੈਂ ਆਸਟ੍ਰੇਲੀਆ ਵੇਖਿਆ। ਉਰਦੂ ਫਾਰਸੀ ਤੋਂ ਲਿਪੀਆਂਤਰ: ਗੰਜ਼ਿ ਸ਼ਹੀਦਾਂ, ਅਮਰਨਾਮਾ, ਦੀਵਾਨ-ਏ-ਗੋਯਾ, ਗੁਲਿਸਤਾਨ, ਬੋਸਤਾਨ, ਰੁਬਾਇਆਤ ਉਮਰ ਖ਼ਯਾਮ ਅਤੇ ਇਨ੍ਹਾਂ ਸਭਨਾ ਦਾ ਸਿਖਰ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰ ਨਾਮਾ ਉਸੀ ਬਹਿਰ ’ਚ ਬ-ਕਮਾਲ ਅਨੁਵਾਦਿਤ ਹੈ। ਹਿੱਸਾ ਨਜ਼ਮ ਦੀ ਵੰਨਗੀ ਦੇਖੋ, ਜਿਸ ’ਚ ਲਿਖੀਆਂ ਗ਼ਜ਼ਲ ਕਿਤਾਬਾਂ ਦਾ ਜ਼ਿਕਰ ਹੈ:-

'ਮਧਹੋਸ਼ੀ' ਵਿਚ ਧਾਰ 'ਖ਼ਾਮੋਸ਼ੀ', ਮੈਂ ਭਰੀਆਂ ਤਰੁਸ਼ੀਆਂ ਤੰਗੀਆਂ।
'ਸਰਗੋਸ਼ੀ' ਸੰਗ 'ਗੁਲਬਰਗ' ਖਿੜਾਕੇ, ਮੈਂ ਦਾਤਾਂ ਰੱਬ ਤੋਂ ਮੰਗੀਆਂ।
'ਪੱਲੇ ਦੀ ਹਵਾ' ਚੱਲ ਘੜੀਆਂ,ਐਸੀਆਂ ਖੱਟੀਆਂ ਮਿਠੀਆਂ
ਲਹਿਰ ਬਹਿਰ ਵਿਚ ਆ ਕੇ ਫਿਰ,ਦਿਖਾਈਆਂ 'ਰੰਗ ਬਿਰੰਗੀਆਂ'।

ਭਾਈ ਨੰਦ ਲਾਲ ਦਾ ਦੀਵਾਨ-ਏ-ਗੋਯਾ ਦਾ ਇਕ ਉਮਦਾ ਸ਼ੇਅਰ ਦੇਖੋ, ਜੋ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੇ ਫਿਦਾ ਹੋ ਕੇ ਲਿਖਿਆ, ਮੂਲ:-

"ਐ ਜ਼ਿ ਦਸਤ ਖੰਜ਼ਰਿ ਮਿਯਗਾਨਿ ਊ
ਮੇ ਸ਼ਵਟ ਖਾਮੋਸ਼ 'ਗੋਯਾ' ਅਲ ਗਿਆਸ"

ਉਲਥਾ:-
ਉਸਦੀਆਂ ਪਲਕਾਂ ਦੇ ਖੰਜ਼ਰ ਜਦ ਏਦਾਂ ਜ਼ਖ਼ਮੀ ਕੀਤਾ
ਕਿੱਦਾਂ ਬੈਠਾ ਰਹਿੰਦਾ 'ਗੋਯਾ' ਚੁੱਪ ਸੰਭਾਲੀ ਤੋਬਾ।

ਪੰਦੋਹਲ ਸਾਬ ਉਸ ਸਖਸ਼ੀਅਤ ਦਾ ਨਾਮ ਸੀ, ਜਿਨ੍ਹਾਂ ਆਪਣਾ ਨੁਕਸਾਨ ਕਰਵਾ ਕੇ ਵੀ ਦੂਜਿਆਂ ਦਾ ਭਲਾ ਕੀਤਾ। ਉਨ੍ਹਾਂ ਸੇਵਾ ਮੁਕਤੀ ਤੋਂ ਬਾਅਦ 79, ਜੀਵਨ ਪ੍ਰੀਤ ਕਲੋਨੀ ਫਿਰੋਜ਼ਪੁਰ ਰੋਡ ਲੁਧਿਆਣਾ, ਚੁੰਗੀ ਨਜ਼ਦੀਕ ਰਿਹਾਇਸ਼ ਰੱਖੀ ।ਜਿੰਨਾ ਸਮਾਂ ਵੀ ਉਥੇ ਰਹੇ ਆਪਣੀ ਮੁਹੱਲਾ ਅਤੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਰਹੇ। ਸਿਖਾਂਦਰੂ ਨਵੇਂ ਖਾਸ ਕਰ ਪਰਵਾਸੀ ਭਾਰਤੀ ਲਿਖਾਰੀਆਂ ਦੀਆਂ ਲਿਖਤਾਂ ਦੀ ਇਸਲਾਹ ਅਤੇ ਅਗਵਾਈ ਕਰਕੇ ਦਰਜਣ ਦੇ ਕਰੀਬ ਕਿਤਾਬਾਂ ਛਪਵਾਈਆਂ। ਇੰਨੇ ਕੁ ਹੀ ਮੁਲਕਾਂ ਚ ਭਰੰਮਣ ਅਤੇ ਉਨ੍ਹਾਂ ਦੀਆਂ ਵਰਸਿਟੀਆਂ ’ਚ 24 ਖੋਜ ਪੱਤਰ ਵੀ ਲਿਖੇ/ਪੜੇ। ਲਗਾਤਾਰ ਅਖਬਾਰਾਂ ’ਚ ਛਪਣ ਦੇ ਨਾਲ-ਨਾਲ ਕਵੀ ਦਰਬਾਰਾਂ ਦਾ ਸ਼ਿੰਗਾਰ ਵੀ ਬਣਦੇ ਰਹੇ। ਦਰਜਣ ਦੇ ਕਰੀਬ PhD ਲਈ ਵਿਦਿ:ਦੀ ਅਗਵਾਈ ਕੀਤੀ। ਪੰਦੋਹਲ ਸਾਬ ਦੀਆਂ ਸੱਭੋ ਕਿਰਤਾਂ ਪੜਨ ਅਤੇ ਸਾਂਭਣ ਯੋਗ ਹਨ। ਪਰ ਜ਼ਫ਼ਰਨਾਮਾ ਦਾ ਉਸੀ ਬਹਿਰ ’ਚ ਉਲਥਾ-ਬ-ਕਮਾਲ ਹੈ। ਮੈਂ ਉਨ੍ਹਾਂ ਦੀ ਕਲਮ ਨੂੰ ਨਮਸਕਾਰ ਆਖਦਾ ਹਾਂ। ਜ਼ਫ਼ਰਨਾਮਾ ਦੀ ਇਕ ਚਰਚਿਤ ਮੂਲ ਵੰਨਗੀ ਅਤੇ ਉਲਥਾ ਦੇਖੋ :-

"ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ"     

ਉਲਥਾ:-
ਜਦੋਂ ਧਿਰ ਉਪਾਵਾਂ ਦੀ ਹੈ ਹਾਰਦੀ,
ਉਦੋਂ ਜਾਇਜ਼ ਵਰਤੋਂ ਹੈ ਤਲਵਾਰ ਦੀ।

ਹਥਲੀ ਲਿਖਤ ਅਧੂਰੀ ਰਹੇਗੀ, ਜੇ ਉਨ੍ਹਾਂ ਦੀ ਪਤਨੀ ਸਹਿਬਾ ਦਾ ਜ਼ਿਕਰ ਨਾ ਕਰਾਂ। ਜਿਥੇ ਉਨ੍ਹਾ ਦਾ ਬੇਟਾ ਨਿਊਜ਼ੀਲੈਂਡ ’ਚ ਸੈੱਟ ਐ ਉਥੇ ਬੇਟੀਆਂ ਸਿਡਨੀ ਅਤੇ ਗਲਾਸਗੋ ਵਰਸਿਟੀਆਂ ’ਚ ਪ੍ਰੋਫੈਸਰ ਨੇ।ਤੇ ਮਾਤਾ ਨਸੀਬ ਕੌਰ ਜੀ, ਜਿਨਾ ਪੰਦੋਹਲ ਸਾਬ ਨੂੰ ਪਰਿਵਾਰਕ ਦੇ ਨਾਲ-ਨਾਲ ਸਮਾਜਿਕ, ਆਰਥਿਕ ਅਤੇ ਸਾਹਿਤਕ ਹਲਕਿਆਂ ਵਿੱਚ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤੈ। ਅੱਜ ਕੱਲ੍ਹ ਬਟਾਲਾ ਵਿਖੇ ਆਪਣੀ ਛੋਟੀ ਬੇਟੀ ਪਾਸ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਹੇ ਨੇ, ਜਿਨਾ ਪਾਸ ਪੰਦੋਹਲ ਸਾਬ ਨੂੰ ਚਾਹੁਣ ਵਾਲੇ ਅੱਜ ਵੀ ਜਾਕੇ, ਉਨ੍ਹਾਂ ਨੂੰ ਯਾਦ ਕਰਦਿਆਂ ਕਸੀਦੇ/ਮਰਸੀਏ ਪੜਦੇ ਨੇ। 

PunjabKesari
 
ਲੇਖਕ:ਸਤਵੀਰ ਸਿੰਘ ਚਾਨੀਆਂ 
92569-73526


rajwinder kaur

Content Editor

Related News