ਕਿਹੜੇ ਦਰ ''ਤੇ ਸੁੱਖ ਨਾ ਸੁੱਖੀ ,

Thursday, Aug 09, 2018 - 06:25 PM (IST)

ਕਿਹੜੇ ਦਰ ''ਤੇ ਸੁੱਖ ਨਾ ਸੁੱਖੀ ,

ਕਿਹੜੇ ਦਰ 'ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ
ਮੈਂ ਕਿੱਥੇ ਸੀਸ ਨਿਵਾਇਆ ਨੀ ??
ਪਹਿਲਾਂ ਮਾਂ ਬਿਨ ਸਾਹ ਨੀ ਸੀ ਲੈਂਦਾ
ਹੁਣ ਤੈਨੂੰ ਮੇਰਾ ਚੇਤਾ ਆਇਆ ਨੀ ,,
ਕਾਹਦਾ ਤੂੰ ਵਿਦੇਸ਼ ਗਿਆ
ਕੌਈ ਖੱਤ ਵੀ ਲਿਖ ਪਾਇਆ ਨੀ £
ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ
ਮੈਂ ਕਿੱਥੇ ਸੀਸ ਨਿਵਾਇਆ ਨੀ ??
ਆਪਣੇ ਲਈ ਤੂੰ ਮਹਿਲ ਬਣਾ ਲਏ
ਮੇਰੇ ਲਈ ਇਕ ਕਮਰਾ ਤਕ ਪਾਇਆ ਨੀ ,,
ਹੁਣ ਮਾਂ ਤੇਰੀ ਦਰ-ਦਰ ਧੱਕੇ ਖਾਵੇ
ਤੈਨੂੰ ਰਤਾ ਤਰਸ ਆਇਆ ਨੀ £
ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ
ਮੈਂ ਕਿੱਥੇ ਸੀਸ ਨਿਵਾਇਆ ਨੀ ??
ਤੈਨੂੰ ਦੁੱਧ ਨਾ ਪਾਲ ਪੋਸ ਵੱਡਾ ਕੀਤਾ ,,
ਗਿੱਲੀ ਥਾਂ ਕਦੇ ਪਾਇਆ ਨੀ £
ਮੈਂ ਤੈਨੂੰ ਭੁੱਖੇ ਰਹਿਣ ਨੀ ਦਿੱਤਾ ,,
ਹੱਡੀ ਕੱਡ ਕੇ ਲਹੂ ਪਿਆਇਆ ਈ £
ਹੁਣ ਪੰਦਰਾਂ ਦਿਨ ਦੀ ਭੁੱਖੀ ਨੂੰ
ਤੂੰ ਇਕ ਟੁੱਕ ਵੀ ਮੈਨੂੰ ਖਵਾਇਆ ਨੀ £
ਕਿਹੜੇ ਦਰ ਤੇ ਸੁੱਖ ਨਾ ਸੁੱਖੀ ,
ਕਿਹੜਾ ਦਰਦ ਹੰਢਾਇਆ ਨੀ ??
ਤੇਰੀ ਖਾਤਰ ਪੁੱਤਰਾ ਵੇ
ਮੈਂ ਕਿੱਥੇ ਸੀਸ ਨਿਵਾਇਆ ਨੀ ??
ਜੱਸ (ਖੰਨੇ ਵਾਲਾ)


Related News