ਅਕਾਲ ਅਕੈਡਮੀ ਕਜਰੀ ਲਾਇਬ੍ਰੇਰੀ ਲਈ ਪੁਸਤਕਾਂ ਭੇਟ

Friday, Sep 07, 2018 - 04:52 PM (IST)

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਵੱਖ-ਵੱਖ ਥਾਵਾਂ 'ਤੇ ਪੰਜਾਬੀ ਦੇ ਪ੍ਰਚਾਰ ਲਈ ਕੀਤੇ ਗਏ ਉਪਰਾਲਿਆਂ ਸਦਕਾ, ਸੰਸਥਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਆਪਣੀਆਂ ਨਵੀਆਂ ਪੁਸਤਕਾਂ ਦਾ ਇਕ ਸੈੱਟ ਅਕਾਲ ਅਕੈਡਮੀ ਕਜਰੀ ਯੂ.ਪੀ. ਦੀ ਲਾਇਬ੍ਰੇਰੀ ਲਈ ਭੇਟ ਕੀਤਾ ਗਿਆ। 

ਪ੍ਰਿੰਸੀਪਲ ਗੋਸਲ ਰਚਿਤ ਪੁਸਤਕਾਂ ਦਾ ਇਹ ਸੈੱਟ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਅਕਾਲ ਅਕੈਡਮੀਆਂ ਦੇ ਐਡੀਸ਼ਨਲ ਡਾਇਰੈਕਟਰ ਸ. ਗੁਰਦੀਪ ਸਿੰਘ ਸੱਗੂ ਵਲੋਂ ਅਕੈਡਮੀ ਦੀ ਪ੍ਰਿੰਸੀਪਲ ਸ਼੍ਰੀਮਤੀ ਸਿਮਰਨ ਕੌਰ ਥਿੰਦ ਨੂੰ ਭੇਟ ਕੀਤਾ ਗਿਆ। ਇਨ੍ਹਾਂ ਪੁਸਤਕਾਂ ਵਿਚ ਗੋਸਲ ਦੀਆਂ ਨਵੀਆਂ ਪੁਸਤਕਾਂ ਦਰਸ਼ਨ ਦੀਦਾਰੇ, ਲੱਕੜ ਦਾ ਪੁੱਲ, ਰਾਮ ਨਾਮ ਦੀ ਟੇਕ ਅਤੇ ਤਿੱਤਲੀਆਂ ਨਾਲ ਕਲੋਲਾਂ ਸ਼ਾਮਲ ਸਨ।ਇਸ ਮੌਕੇ ਤੇ ਪ੍ਰਿੰਸੀਪਲ ਗੋਸਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਇਹ ਪੁਸਤਕਾਂ ਅਕੈਡਮੀ ਦੇ ਅਧਿਆਪਕਾਂ ਅਤੇ ਬੱਚਿਆਂ ਲਈ ਪੰਜਾਬੀ ਦੇ ਪ੍ਰਚਾਰ ਵਾਸਤੇ ਕਾਫੀ ਲਾਹੇਵੰਦ ਸਿੱਧ ਹੋਣਗੀਆਂ ਅਤੇ ਬੱਚੇ ਇਨ੍ਹਾਂ ਤੋਂ ਬਹੁਤ ਕੁਝ ਸਿਖਣਗੇ। ਸ. ਗੁਰਦੀਪ ਸਿੰਘ ਸੱਗੂ ਨੇ ਵੀ ਇਨ੍ਹਾਂ ਪੁਸਤਕਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਪੰਜਾਬੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। 

ਇਸ ਮੌਕੇ ਤੇ ਅਕਾਲ ਅਕੈਡਮੀ ਕਜਰੀ ਦੇ ਬਹੁਤ ਸਾਰੇ ਅਧਿਆਪਕ ਅਤੇ ਬੱਚੇ ਹਾਜ਼ਰ ਸਨ ਜਿਨ੍ਹਾਂ ਵਿਚ ਮਿਸਟਰ ਫਲਿਪ, ਸ. ਗੁਰਤੇਜ ਸਿੰਘ, ਸ੍ਰੀ ਵਿਨੋਦ ਕੁਮਾਰ, ਸ੍ਰੀਮਤੀ ਸੋਨੂ, ਸ੍ਰੀਮਤੀ ਕਾਨਿਕ ਅਤੇ ਸ੍ਰੀਮਤੀ ਜਸਪ੍ਰੀਤ ਕੌਰ ਸ਼ਾਮਲ ਸਨ। ਪ੍ਰਿੰਸੀਪਲ ਸ੍ਰੀਮਤੀ ਸਿਮਰਨ ਥਿੰਦ ਵਲੋਂ ਇਹ ਪੁਸਤਕਾਂ ਭੇਟ ਕਰਨ ਲਈ ਪ੍ਰਿੰਸੀਪਲ ਗੋਸਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਪੁਸਤਕਾਂ ਦੇ ਲਾਇਬ੍ਰੇਰੀ ਵਿਚ ਹੋਣ ਕਾਰਨ ਬੱਚਿਆਂ ਵਿਚ ਪੰਜਾਬੀ ਪੜ੍ਹਨ ਦੀ ਉਤਸੁਕਤਾ ਵਧੇਗੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ.ਗੁਰਦੀਪ ਸਿੰਘ ਸੱਗੂ ਅਤੇ ਪ੍ਰਿੰਸੀਪਲ ਗੋਸਲ ਯੂ.ਪੀ. ਸਥਿਤ ਅਕਾਲ ਅਕੈਡਮੀਆਂ ਦੇ ਨਿਰੀਖਣ ਲਈ ਯੂ.ਪੀ. ਗਏ ਹੋਏ ਸਨ।
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ।
ਅਵਤਾਰ ਸਿੰਘ ਮਹਿਤਪੁਰੀ             
ਜਨਰਲ ਸਕੱਤਰ ਪ੍ਰਧਾਨ


Related News