ਸੋਹਣਾ ਬਿੱਲੀ ਦਾ ਬੱਚਾ

Saturday, Jun 23, 2018 - 03:21 PM (IST)

ਸੋਹਣਾ ਬਿੱਲੀ ਦਾ ਬੱਚਾ

ਓ.ਪੀ ਸਾਡਾ ਇਕ ਦਿਨ,
ਬਿੱਲੀ ਦਾ ਬੱਚਾ ਲਿਆਇਆ¢ 
ਬਹੁਤ ਹੀ ਛੋਟਾ, ਬਹੁਤ ਕਮਾਲ, 
ਆ ਖੇਡਣ ਲੱਗਿਆ ਬਾਲਾਂ ਨਾਲ¢
ਲੱਗੇ ਦੇਖਣ ਨੂੰ ਬਹੁਤ ਪਿਆਰਾ,
ਖੁਸ਼ ਹੋਵੇ, ਦੇਖ ਟੱਬਰ ਸਾਰਾ¢
ਕੋਈ ਦੁੱਧ, ਕੋਈ ਰੋਟੀ ਪਾਵੇ,
ਉਹ ਤਾਂ ਪਰ ਮੜਕ ਨਾਲ ਖਾਵੇ
ਕਾਲੀਆਂ ਅੱਖਾਾ ਲੱਗੇ ਸ਼ੈਤਾਨ,
ਛੋਟੇ ਬੱਚੇ ਨੇੜੇ ਨਾ ਜਾਣ¢
ਮਸਤ ਰਹੇ, ਚੀਜ਼ ਨਾ ਕਰੇ ਖਰਾਬ,
ਤਾਂਹਿਓ! ਨਾ ਰੱਖਿਆ ਉਸਦਾ 'ਨਵਾਬ'
ਨਵਾਬ ਕਹਿ ਜੇ ਕੋਈ ਬੁਲਾਉਾਦਾ
ਪੂਛ ਹਿਲਾਉਾਦਾ, ਉਸ ਪਾਸ ਆਉਂਦਾ
ਕਰੇ ਸ਼ਰਾਰਤਾਂ, ਮਨ ਨੂੰ ਭਾਉਂਦਾ,
ਦੇਖ-ਦੇਖ ਹਾਸਾ ਵੀ ਆਉਂਦਾ
ਘਰ ਦੇ ਅੰਦਰ ਘੁੰਮਦਾ ਰਹਿੰਦਾ,
ਕਦੇ ਕਿਸ ਦੀ ਗੋਦੀ ਜਾ ਬਹਿੰਦਾ¢
ਨੀਂਦ ਜਦੋਂ ਵੀ ਉਸਨੂੰ ਆਵੇ, 
ਚੜ੍ਹ, ਬੈੱਡ ਤੇ ਉਹ ਸੌ ਜਾਵੇ¢ 
ਵਿਸ਼ੇਸ਼ ਨਸ਼ਲ ਦਾ ਲੱਗੇ ਪਿਆਰਾ,
ਪਾਣੀ ਮੰਗਦਾ ਰਹੇ ਦਿਨ ਸਾਰਾ
ਇਨ੍ਹਾਂ ਸੋਹਣਾ ਛੋਟਾ ਸਿਆਣਾ, 
ਦੇਖਣ ਆਵੇ, ਹਰ ਗਲੀ 'ਚੋ ਨਿਆਣਾ
ਦੋਖੇ ਜੋ, ਹਰ ਚੁੱਕਣਾ ਚਾਹਿਆ,
''ਗੋਸਲ'' ਪ੍ਰਵਾਰ ਨੂੰ ਕੰਮ ਜਿਹਾ ਲਾਇਆ
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ¢ 
ਮੋ. 9876452223


Related News