ਯੁਵਰਾਜ ਸਿੰਘ ਯੁਵੀ ਐੱਸ. ਓ. ਆਈ. ਦੇ ਹਲਕਾ ਪ੍ਰਧਾਨ ਬਣੇ
Tuesday, Feb 08, 2022 - 03:48 PM (IST)

ਸੰਗਰੂਰ (ਦਲਜੀਤ ਸਿੰਘ ਬੇਦੀ, ਸਿੰਗਲਾ) : ਯੂਥ ਆਗੂ ਯੁਵਰਾਜ ਸਿੰਘ ਯੁਵੀ ਨੂੰ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਦੇਖਦੇ ਹੋਏ ਐੱਸ. ਓ. ਆਈ. ਦੇ ਸੂਬਾ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਵਲੋਂ ਯੁਵੀ ਨੂੰ ਹਲਕਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਲਕਾ ਪ੍ਰਧਾਨ ਯੁਵਰਾਜ ਸਿੰਘ ਯੁਵੀ ਨੇ ਦੱਸਿਆ ਕਿ ਅਕਾਲੀ ਬਸਪਾ ਦੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਦੀ ਸਿਫਾਰਸ਼ ’ਤੇ ਪਾਰਟੀ ਵਲੋਂ ਉਨ੍ਹਾਂ ਨੂੰ ਐੱਸ. ਓ. ਆਈ. ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਤੇਜ਼ਧਾਰ ਹਥਿਆਰ ਨਾਲ ਸੁੱਤੇ ਪਏ ਵਿਅਕਤੀ ਦਾ ਕਤਲ
ਯੁਵੀ ਨੇ ਦੱਸਿਆ ਕਿ ਉਹ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਹੋਰ ਵੱਧ ਚੜਕੇ ਅਕਾਲੀ ਦਲ ਲਈ ਮਿਹਨਤ ਕਰਨਗੇ। ਇਸ ਮੌਕੇ ਐੱਸ. ਓ. ਆਈ ਮਾਲਵਾ ਜੋਨ-4 ਦੇ ਪ੍ਰਧਾਨ ਅਮਨ ਮਾਨ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਿਮਰਪ੍ਰਤਾਪ ਸਿੰਘ ਬਰਨਾਲਾ ਵੀ ਹਾਜ਼ਰ ਸਨ। ਯੁਵਰਾਜ ਸਿੰਘ ਯੁਵੀ ਦੀ ਨਿਯੁਕਤੀ ’ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਹਨੀ ਮਾਨ ਯੂਥ ਪ੍ਰਧਾਨ, ਕਾਲਾ ਕਾਂਝਲਾ, ਪ੍ਰਣਬ ਜਿੰਦਲ, ਦਿਲਪ੍ਰੀਤ ਮਾਹੀ, ਸਵਜੋਤ ਚੀਮਾ, ਸਹਿਜਵੀਰ ਸਿੰਘ ਲੱਧੜ ਅਤੇ ਹਰਦੀਪ ਸਿੰਘ ਸੰਘਰੇੜੀ ਵਲੋਂ ਯੁਵਰਾਜ ਸਿੰਘ ਯੁਵੀ ਦੀ ਨਿਯੁਕਤ ਲਈ ਐੱਸ. ਓ. ਆਈ. ਦੇ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ ਅਤੇ ਵਿਨਰਜੀਤ ਸਿੰਘ ਗੋਲਡੀ ਦਾ ਧੰਨਵਾਦ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ