ਘਰੇਲੂ ਕਲੇਸ਼ ਬਣਿਆ ਨੌਜਵਾਨ ਲਈ ਕਾਲ, ਪੱਖੇ ਨਾਲ ਲਟਕਦੀ ਮਿਲੀ ਲਾਸ਼

Friday, Mar 12, 2021 - 01:16 PM (IST)

ਘਰੇਲੂ ਕਲੇਸ਼ ਬਣਿਆ ਨੌਜਵਾਨ ਲਈ ਕਾਲ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸ਼ਹਿਰ ਦੇ ਅਬੋਹਰ ਰੋਡ ਸਥਿਤ ਰਾਗੀਆਂ ਵਾਲੀ ਗਲੀ ’ਚ ਇਕ ਨੌਜਵਾਨਾਂ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਜਤਿੰਦਰ ਕੁਮਾਰ (31) ਪੁੱਤਰ ਸ਼ੰਕਰਲਾਲ ਨੇ ਘਰੇਲੂ ਕਲੇਸ਼ ਕਾਰਣ ਆਪਣੇ ਘਰ ’ਚ ਹੀ ਸਵੇਰੇ ਕਰੀਬ 8 ਵਜੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਸ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨੇ ਬੱਸ ਸਟੈਂਡ ਪੁਲਸ ਚੌਂਕੀ ਨੂੰ ਦਿੱਤੀ। ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਵਿਆਹੁਤਾ ਧੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਗ ਲਾ ਕੇ ਕੀਤੀ ਖ਼ੁਦਕੁਸ਼ੀ

ਪੁਲਸ ਚੌਂਕੀ ਇੰਚਾਰਜ ਰਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਨੂੰ ਲਾਸ਼ ਕੋਲੋਂ ਇਕ ਸੋਸਾਇਡ ਨੋਟ ਮਿਲਿਆ, ਜਿਸ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਸਵਿਤਾ ਅਤੇ ਉਸ ਦੇ ਸਾਲੇ ਖਿਲਾਫ਼ ਥਾਣਾ ਸਿਟੀ ਮੁਕਤਸਰ ਵਿਖੇ ਧਾਰਾ 306 ਅਤੇ 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਕਤ ਜਤਿੰਦਰ ਕੁਮਾਰ ਦਾ ਵਿਆਹ 2011 ’ਚ ਨਿਵਾਣੀ (ਜ਼ਿਲ੍ਹਾ ਭਵਾਨੀ) ਹਰਿਆਣਾ ਵਿਖੇ ਹੋਇਆ ਤੇ ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ 2 ਕੁੜੀਆਂ ਛੱਡ ਗਿਆ।

ਇਹ ਵੀ ਪੜ੍ਹੋ: ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਮਿਲਣਗੇ ਜੀਓ ਦੇ ਸਿਮ, ਸੂਬਾ ਸਰਕਾਰ 'ਤੇ ਉੱਠਣ ਲੱਗੇ ਸਵਾਲ


author

Shyna

Content Editor

Related News