ਯੂਥ ਕਾਂਗਰਸ ਵਲੋਂ ਕੇਂਦਰ ਨੂੰ ਹਲੂਣਨ ਦੀ ਕੋਸ਼ਿਸ਼, ਪ੍ਰਧਾਨ ਮੰਤਰੀ ਨੂੰ ਪਾਰਸਲ ਰਾਹੀਂ ਭੇਜੇ ਆਲੂ-ਗੰਢੇ
Wednesday, Nov 04, 2020 - 11:38 AM (IST)

ਸੰਗਰੂਰ (ਦਲਜੀਤ ਸਿੰਘ ਬੇਦੀ): ਦਿਨ ਪ੍ਰਤੀ ਦਿਨ ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਵਲੋਂ ਕੇਂਦਰ ਸਰਕਾਰ ਤੇ ਅਨੋਖੀ ਚੋਟ ਕਰਦਿਆਂ ਹਲਕਾ ਪ੍ਰਧਾਨ ਸ੍ਰੀ ਸਾਜਨ ਕਾਂਗੜਾ ਅਤੇ ਹੋਰ ਯੂਥ ਕਾਂਗਰਸੀਆ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾ ਆਲੂ ਪਿਆਜ਼ ਪਾਰਸਲ ਕਰਕੇ ਵਿਰੋਧ ਜਤਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਜਨ ਕਾਂਗੜਾ ਨੇ ਕਿਹਾ ਕਿ ਮੋਦੀ ਸਰਕਾਰ ਜੂਲੀਆ ਦੀ ਸਰਕਾਰ ਬਣ ਕੇ ਰਹਿ ਗਈ ਹੈ, ਜਿਨ੍ਹਾਂ ਜਿੱਥੇ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉੱਥੇ ਹੀ ਉਨ੍ਹਾਂ ਦੇਸ਼ 'ਚ ਮਹਿੰਗਾਈ ਨੂੰ ਨੱਥ ਪਾਉਣ ਸਣੇ ਅਨੇਕਾਂ ਵਾਅਦੇ ਕੀਤੇ ਸਨ ਪਰੰਤੂ 6 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ ਪਰੰਤੂ ਮੋਦੀ ਸਰਕਾਰ ਵਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।
ਅੱਜ ਦੇਸ਼ ਅੰਦਰ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਸਾਜਨ ਕਾਂਗੜਾ ਨੇ ਪ੍ਰਧਾਨ ਮੰਤਰੀ ਦੀ ਖਿੱਲੀ ਉਡਾਉਂਦੇ ਆ ਕਿਹਾ ਕਿ ਨਰਿੰਦਰ ਮੋਦੀ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਜਗ੍ਹਾ ਪਕੌੜੇ ਵੇਚਣ ਦਾ ਕਾਰੋਬਾਰ ਕਰਨ ਦੀ ਸਲਾਹ ਦਿੱਤੀ ਗਈ ਸੀ ਪਰੰਤੂ ਲੱਕ ਤੋੜਵੀਂ ਮਹਿੰਗਾਈ ਦੇ ਚਲਦਿਆਂ ਆਲੂ, ਪਿਆਜ਼, ਤੇਲ ਅਤੇ ਹੋਰ ਸਬਜੀਆ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਜਿਸ ਕਾਰਨ ਪਕੌੜੇ ਵੇਚਣ ਦਾ ਕਾਰੋਬਾਰ ਵੀ ਹੁਣ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਸਾਜਨ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਪ੍ਰਧਾਨ ਮੰਤਰੀ ਨੂੰ ਆਲੂ ਪਿਆਜ਼ ਪਾਰਸਲ ਕਰਕੇ ਵਧ ਰਹੀ ਅੱਤ ਦੀ ਮਹਿੰਗਾਈ ਸਬੰਧੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਅੱਜ ਹਰ ਫਰੰਟ ਤੇ ਫੈਲ ਸਾਬਿਤ ਹੋ ਰਹੀ ਹੈ ਇਸ ਮੌਕੇ ਯੂਥ ਕਾਂਗਰਸੀਆ ਵੱਲੋ ਮੋਦੀ ਸਰਕਾਰ ਵਿਰੁੱਧ ਜਮਕੇ ਨਾਅਰੇ ਬਾਜੀ ਵੀ ਕੀਤੀ ਗਈ। ਇਸ ਮੌਕੇ ਜੋਨੀ ਗਰਗ, ਰੁਸਤਮ ਲੋਟ,ਪਰਦੀਪ ਸਿੰਘ, ਅਮਨ ਰਾਮ ਨਗਰ ਬਸਤੀ ਸੰਗਰੂਰ, ਭਿੰਦਾ, ਲੱਕੀ ਗੁਲਾਟੀ, ਸੁਖਪਾਲ ਸਿੰਘ ਭੰਮਾਬੰਦੀ, ਦਰਸ਼ਨ ਸਿੰਘ ਕਾਂਗੜਾ, ਲੱਖੀ, ਜਗਸੀਰ ਸਿੰਘ, ਅਜੇ ਮੇਹਰਾ, ਹੁਸਨ ਸ਼ਕਤੀ, ਪਰਦੀਪ ਬੋਕਸਰ, ਸੰਜੂ ਗਿੱਲ, ਕੁਲਵਿੰਦਰ ਸਿੰਘ, ਮੋਕਸ਼, ਸੋਨੂੰ, ਰਾਜਨ ਕਾਂਗੜਾ, ਲੱਕੀ ਲੋਟ, ਰਾਹੁਲ ਰੰਧਾਵਾ, ਸੁੱਖੀ ਅੰਬੇਡਕਰ ਨਗਰ, ਪਰਦੀਪ ਸ਼ਰਮਾ, ਆਦਿ ਹਾਜ਼ਰ ਸਨ।