ਯੂਥ ਕਾਂਗਰਸ ਦੀਆਂ ਚੋਣਾਂ ''ਚ ਹੋ ਸਕਦੀ ਹੈ ਸਰਬ ਸੰਮਤੀ, ਕਾਂਗਰਸੀਆਂ ਨੇ ਮੀਟਿੰਗ ਕਰਕੇ ਦਿੱਤੇ ਸੁਝਾਅ

11/16/2019 10:57:42 PM

ਬੁਢਲਾਡਾ, (ਮਨਜੀਤ)- ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਭਲਾ ਹੀਂ ਚੋਣ ਮੈਦਾਨ ਭਖ ਚੁੱਕਿਆ ਹੈ। ਪਰ ਕੁਝ ਕਾਂਗਰਸੀਆਂ ਨੇ ਰਣਜੀਤ ਸਿੰਘ ਦੋਦੜਾ ਦੇ ਗ੍ਰਹਿ ਵਿਖੇ ਮੀਟਿੰਗ ਕਰਕੇ ਸਰਬ ਸੰੰਮਤੀ ਬਣਾਉਣ ਦੇ ਸੰਕੇਤ ਦਿੱਤੇ ਹਨ। ਮੀਟਿੰਗ ਵਿੱਚ ਸੀਨੀਅਰ ਕਾਂਗਰਸੀਆਂ ਨੇ ਇਹ ਸੁਝਾਅ ਰੱਖਿਆ ਹੈ ਕਿ ਗੁੱਟਬਾਜੀ ਖਤਮ ਕਰਕੇ ਇਨ੍ਹਾਂ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਤੋਂ ਸਰਬ ਸੰਮਤੀ ਦੀ ਪਹਿਲ ਕਦਮੀ ਕੀਤੀ ਜਾਵੇ। ਜ਼ਿਲ੍ਹਾ ਯੂਥ ਕਾਂਗਰਸ ਚੋਣਾਂ ਨੂੰ ਲੈ ਕੇ ਬੁਢਲਾਡਾ ਹਲਕੇ ਦੀ ਕਾਂਗਰਸੀ ਇੰਚਾਰਜ ਰਣਜੀਤ ਕੌਰ ਭੱਟੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਮੌਜੂਦਗੀ ਵਿੱਚ ਰਣਜੀਤ ਸਿੰਘ ਦੋਦੜਾ ਦੇ ਨਿਵਾਸ ਵਿਖੇ ਇੱਕ ਮੀਟਿੰਗ ਬੁਲਾਈ ਗਈ। ਇਸ ਮੌਕੇ ਬੋਲਦਿਆਂ ਬੀਬੀ ਰਣਜੀਤ ਕੌਰ ਭੱਟੀ ਅਤੇ ਰਣਜੀਤ ਸਿੰਘ ਦੋਦੜਾ ਨੇ ਸੁਝਾਂਅ ਦਿੱਤਾ ਕਿ ਯੂਥ ਕਾਂਗਰਸ ਦੀਆਂ ਇਨਾਂ੍ਹ ਚੋਣਾਂ ਵਿੱਚ ਜੇਕਰ ਸਰਬ ਸੰਮਤੀ ਬਣਾ ਦਿੱਤੀ ਜਾਵੇ ਤਾਂ ਪਾਰਟੀ ਦੀ ਇੱਕਜੁਟੱਤਾ ਦਾ ਸੁਨੇਹਾ ਹੋਣ ਤੋਂ ਇਲਾਵਾ ਵਰਕਰਾਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਮੋਫਰ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਉਮੀਦਵਾਰ ਦੇ ਇੱਕ ਮੱਤ ਹੋ ਕੇ ਇਸ ਹਲਕੇ ਤੋਂ ਸਰਬ ਸੰੰਮਤੀ ਕਰਨ 'ਚ ਹਲਕਾ ਬੁਢਲਾਡਾ ਵਿੱਚ ਪਹਿਲ ਕਦਮੀ ਕਰਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਉਮੀਦਵਾਰਾਂ ਨਾਲ ਤਾਲਮੇਲ ਕਰਕੇ ਇਸ ਸੰਬੰਧੀ ਕੋਈ ਰੁੱਖ ਅਖਤਿਆਰ ਕਰਨ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਬਿਕਰਮ ਸਿੰਘ ਮੋਫਰ ਨੇ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਚੋਣਾਂ ਵਿੱਚ ਸਰਬ ਸੰਮਤੀ ਕਰਵਾਉਣ ਲਈ ਆਪਣੇ ਵੱਲੋਂ ਖਾਸ ਯਤਨ ਕਰਨਗੇ। ਯੂਥ ਕਾਂਗਰਸ ਜਿਲ਼੍ਹਾ ਮਾਨਸਾ ਦੇ ਦੇ ਸੰਭਾਵੀ ਉਮੀਦਵਾਰ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਸਰਬ ਸੰਮਤੀ ਹੋਣਾ ਪਾਰਟੀ ਲਈ ਮਜਬੂਤੀ ਦਾ ਰਾਹ ਬਣੇਗਾ ਅਤੇ ਵਰਕਰਾਂ ਵਿੱਚ ਇੱਕ ਦੂਜੇ ਪ੍ਰਤੀ ਸਿਆਸੀ ਵਿਰੋਧ ਘਟੇਗਾ।  ਇਸ ਮੌਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਕਾਂਗਰਸੀ ਗੁਰਚਰਨ ਸਿੰਘ ਦੋਦੜਾ, ਮਿੱਠੂ ਸਿੰਘ ਕਲੀਪੁਰ, ਹਰਪ੍ਰੀਤ ਸਿੰਘ ਪਿਆਰੀ, ਸਰਪੰਚ ਜਗਦੇਵ ਸਿੰਘ ਘੋਗਾ, ਮੁੱਖੀ ਮੰਢਾਲੀ, ਕਾਲਾ ਅਹਿਮਦਪੁਰ, ਸਰਪੰਚ ਰਾਜੂ ਅੱਕਾਂਵਾਲੀ,  ਹੈਪੀ ਮਲਹੋਤਰਾ, ਕੁਲਦੀਪ ਭੂਪਾਲ, ਹਰਪ੍ਰੀਤ ਸਿੰਘ ਪਿਆਰੀ, ਰਣਵੀਰ ਸਿੰਘ ਗੋਬਿੰਦਪੁਰਾ, ਮੇਲਾ ਸਿੰਘ ਮੱਲ ਸਿੰਘ ਵਾਲਾ, ਸੰਦੀਪ ਭੂੱਲਰ, ਸਰਪੰਚ ਜੱਜ ਸਿੰਘ ਬਰ੍ਹੇਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Bharat Thapa

Content Editor

Related News