ਕੰਬਾਇਨ ਤੇ ਕਾਰ ਦੀ ਸਿੱਧੀ ਟੱਕਰ ’ਚ 22 ਸਾਲਾ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ

Sunday, Apr 09, 2023 - 08:30 PM (IST)

ਕੰਬਾਇਨ ਤੇ ਕਾਰ ਦੀ ਸਿੱਧੀ ਟੱਕਰ ’ਚ 22 ਸਾਲਾ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ

ਸਰਦੂਲਗੜ੍ਹ (ਸੰਦੀਪ ਮਿੱਤਲ) : ਸਰਦੂਲੇਵਾਲਾ ਰੋੜੀ ਰੋਡ 'ਤੇ ਕਾਰ ਅਤੇ ਕੰਬਾਇਨ ’ਚ ਹੋਈ ਸਿੱਧੀ ਟੱਕਰ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਸੁਖਦੀਪ ਸਿੰਘ ਪੁੱਤਰ ਮਨਗਿਆਨਜੀਤ ਸਿੰਘ ਤੇ ਮਨਦੀਪ ਸਿੰਘ ਉਰਫ ਗੱਗੂ ਪੁੱਤਰ ਵਜ਼ੀਰ ਸਿੰਘ (ਦੋਵੇਂ) ਵਾਸੀ ਝੁਨੀਰ ਸਵਿਫਟ ਕਾਰ 'ਚ ਸਵਾਰ ਹੋ ਕੇ ਰੋੜੀ ਤੋਂ ਸਰਦੂਲੇਵਾਲਾ ਵੱਲ ਆ ਰਹੇ ਸਨ, ਜਦ ਕਿ ਕੰਬਾਇਨ ਸਰਦੂਲੇਵਾਲਾ ਤੋਂ ਰੋੜੀ ਜਾ ਰਹੀ ਸੀ।

ਇਹ ਵੀ ਪੜ੍ਹੋ : ਮੰਗੇਤਰ ਨਾਲ ਹੋਇਆ ਫੋਨ 'ਤੇ ਝਗੜਾ ਤਾਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਦੋਵਾਂ ’ਚ ਸਿੱਧੀ ਟੱਕਰ ਹੋ ਜਾਣ ਕਾਰਨ ਕਾਰ 'ਚ ਸਵਾਰ ਨੌਜਵਾਨ ਸੁਖਦੀਪ ਸਿੰਘ (22) ਦੀ ਮੌਤ ਹੋ ਗਈ, ਜਦਕਿ ਮਨਦੀਪ ਸਿੰਘ (25) ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਰਸਾ ਰੈਫਰ ਕਰ ਦਿੱਤਾ। ਇਸ ਸਬੰਧੀ ਜਾਂਚ ਅਫ਼ਸਰ ਸਹਾਇਕ ਥਾਣੇਦਾਰ ਜੁਗਰਾਜ ਸਿੰਘ ਨੇ ਦੱਸਿਆ ਕਿ ਕੰਬਾਇਨ ਡਰਾਈਵਰ ਸੋਨੀ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਰੋਹਨ ਜ਼ਿਲ੍ਹਾ ਸਿਰਸਾ (ਹਰਿਆਣਾ) ’ਤੇ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News