ਭਵਾਨੀਗੜ੍ਹ ''ਚ ਖੰਭੇ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
Sunday, Jun 11, 2023 - 06:20 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਟਰੱਕ ਯੂਨੀਅਨ ਦੇ ਇਕ ਟਰੱਕ ਆਪਰੇਟਰ ਦਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨਦਾਮਪੁਰ ਦੀ ਆਪਣੇ ਪਿੰਡ ਦੇ ਪੈਲੇਸ ਦੇ ਨੇੜੇ ਇਕ ਖੰਭੇ ਨਾਲ ਟਕਰਾਉਣ ਕਾਰਨ ਮੌਤ ਹੋ ਜਾਣ ਦਾ ਦੁਖ਼ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਟਰੱਕ ਯੂਨੀਅਨ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ ਨੇ ਦੱਸਿਆ ਕਿ ਦਵਿੰਦਰ ਸਿੰਘ ਨਦਾਮਪੁਰ ਸਥਾਨਕ ਯੂਨੀਅਨ ’ਚ ਗੱਡੀ ਚਲਾਉਂਦਾ ਸੀ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ, ਕਿਹਾ- ਹੌਕੇ ਨਾ ਲਓ, ਬੈਠਕੇ ਦੇਖੋ
ਅੱਜ ਉਹ ਜਦੋਂ ਪਿੰਡ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ ਤਾਂ ਉਸਦਾ ਮੋਟਰਸਾਈਕਲ ਇਕ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਨੂੰ ਪੋਸਟਮਾਰਟਮ ਲਈ ਸੰਗਰੂਰ ਹਸਪਤਾਲ ਲਿਜਾਇਆ ਗਿਆ ਤੇ ਪੋਸਟਮਾਰਟਮ ਤੋਂ ਬਾਅਦ ਉਸਦਾ ਸੰਸਕਾਰ ਨਦਾਮਪੁਰ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
ਇਹ ਵੀ ਪੜ੍ਹੋ- ਪਹਿਲਾਂ ਦੋਸਤ ਨੂੰ ਫੋਨ ਕਰ ਖ਼ੁਦਕੁਸ਼ੀ ਕਰਨ ਦੀ ਕਹੀ ਗੱਲ, ਫਿਰ ਉਸ ਦੇ ਸਾਹਮਣੇ ਇੰਝ ਲਾਇਆ ਮੌਤ ਨੂੰ ਗਲੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।