ਕਰੰਟ ਲੱਗਣ ਕਾਰਣ ਨੌਜਵਾਨ ਦੀ ਮੌਤ
Tuesday, May 19, 2020 - 02:00 AM (IST)

ਸ੍ਰੀ ਮੁਕਤਸਰ ਸਾਹਿਬ, (ਲਖਵੀਰ ਸ਼ਰਮਾ, ਪਵਨ ਤਨੇਜਾ)-ਬੀਤੀ ਰਾਤ ਪਿੰਡ 'ਲੁੰਡੇਵਾਲਾ' ਵਿਖੇ ਇਕ ਗਰੀਬ ਪਰਿਵਾਰ ਦੇ ਨੌਜਵਾਨ ਲੜਕੇ ਦੀ ਕਰੰਟ ਲੱਗਣ ਕਾਰਣ ਦੁੱਖਦਾਈ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅਮ੍ਰਿੰਤਪਾਲ ਸਿੰਘ (28) ਪੁੱਤਰ ਪਰਮਜੀਤ ਸਿੰਘ ਆਪਣੇ ਘਰ ਬਿਜਲੀ ਨਾ ਹੋਣ ਕਾਰਣ ਬਿਜਲੀ ਦੀਆਂ ਤਾਰਾਂ ਠੀਕ ਕਰ ਰਿਹਾ ਸੀ ਤਾਂ ਅਚਾਨਕ ਕਰੰਟ ਲੱਗਣ ਕਾਰਣ ਉਕਤ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਨੌਜਵਾਨ ਦੀ ਬੇਵਕਤੀ ਮੌਤ ਹੋਣ ਕਾਰਣ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।