ਅਣਪਛਾਤੇ 4 ਹਮਲਾਵਰਾਂ ਨੇ ਨੌਜਵਾਨ ''ਤੇ ਚਲਾਈ ਗੋਲੀ

Tuesday, Jan 22, 2019 - 07:48 PM (IST)

ਅਣਪਛਾਤੇ 4 ਹਮਲਾਵਰਾਂ ਨੇ ਨੌਜਵਾਨ ''ਤੇ ਚਲਾਈ ਗੋਲੀ

ਫਿਰੋਜ਼ਪੁਰ,(ਕੁਮਾਰ, ਮਲਹੋਤਰਾ)— ਅਣਪਛਾਤੇ ਵਿਅਕਤੀਆਂ ਵੱਲੋਂ ਰਸਤਾ ਰੋਕ ਕੇ ਕਾਰ ਸਵਾਰ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਜਿਸ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 4 ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਘਟਨਾ 'ਚ ਜ਼ਖਮੀ ਹੋਏ ਵਿਅਕਤੀ ਸੁਨੀਲ ਬਤਰਾ ਉਰਫ ਗੋਰੂ ਪੁੱਤਰ ਰੋਸ਼ਨ ਲਾਲ ਵਾਸੀ ਕਾਂਸ਼ੀ ਨਗਰੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਕਾਰ ਆਲਟੋ 'ਤੇ ਜਾ ਰਿਹਾ ਸੀ, ਜਦ ਉਹ ਸ਼ਾਤੀ ਨਗਰ ਸਥਿਤ ਸ਼ਰਮਾ ਸਕੂਲ ਕੋਲ ਪਹੁੰਚਿਆ ਤਾਂ 2 ਮੋਟਰਸਾਈਕਲਾਂ 'ਤੇ 4 ਅਣਪਛਾਤੇ ਆਦਮੀ ਆਏ, ਜੋ ਉਸ ਦੀ ਕਾਰ ਰੁਕਵਾ ਕੇ ਉਸ ਦੇ ਗਲ ਪੈ ਗਏ ਤੇ ਗੱਡੀ ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਪਿਸਤੌਲ ਦਾ ਇਕ ਹਵਾਈ ਫਾਇਰ ਕੀਤਾ ਤੇ ਇਕ ਫਾਇਰ ਉਸ 'ਤੇ ਮਾਰ ਦੇਣ ਦੀ ਨੀਅਤ ਨਾਲ ਕੀਤਾ, ਜੋ ਕਿ ਨੌਜਵਾਨ ਦੇ ਸੱਜੇ ਗੋਡੇ 'ਤੇ ਲੱਗਾ ਤੇ ਉਹ ਜ਼ਖਮੀ ਹੋ ਗਿਆ। ਅਣਪਛਾਤੇ ਨੌਜਵਾਨ ਫਾਇਰ ਕਰ ਕੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਲੀਪ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
 


Related News