ਨੌਜਵਾਨ ਨੇ ਰੋਲ ਦਿੱਤੀ ਨਾਬਾਲਿਗ ਕੁੜੀ ਦੀ ਪੱਤ, ਪੁਲਸ ਨੇ ਦਰਜ ਕੀਤਾ ਮਾਮਲਾ

Sunday, May 28, 2023 - 02:18 PM (IST)

ਨੌਜਵਾਨ ਨੇ ਰੋਲ ਦਿੱਤੀ ਨਾਬਾਲਿਗ ਕੁੜੀ ਦੀ ਪੱਤ, ਪੁਲਸ ਨੇ ਦਰਜ ਕੀਤਾ ਮਾਮਲਾ

ਪਟਿਆਲਾ (ਬਲਜਿੰਦਰ) : ਥਾਣਾ ਪਸਿਆਣਾ ਦੀ ਪੁਲਸ ਨੇ ਇਕ ਨਾਬਾਲਿਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ ਵਿਚ ਗੁਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮਵੀ ਸੱਪਾਂ ਥਾਣਾ ਪਸਿਆਣਾ ਖ਼ਿਲਾਫ 376, 506 ਆਈ. ਪੀ. ਸੀ. ਅਤੇ ਪੋਕਸੋ ਐਕਟ ਦੀ ਧਾਰਾ 4 ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੀੜਤ ਲੜਕੀ ਦੀ ਨਾਨੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਦੋਹਤੀ ਕਈ ਸਾਲਾਂ ਤੋਂ ਉਸ ਦੇ ਕੋਲ ਰਹਿੰਦੀ ਸੀ।

ਉਕਤ ਨੇ ਦੱਸਿਆ ਕਿ ਲੰਘੀ 23 ਮਈ ਨੂੰ ਉਕਤ ਵਿਅਕਤੀ ਨੇ ਉਸ ਦੀ ਦੋਹਤੀ ਨੂੰ ਗੁਹਾਰਿਆਂ ਵਿਚ ਬੁਲਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਦੱਸਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News