ਪੇਪਰ 10ਵੀਂ ਦਾ ਨਕਸ਼ਾ ਨੌਵੀਂ ਦਾ
Tuesday, Apr 02, 2019 - 01:44 AM (IST)
ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)- ਸੋਮਵਾਰ ਹੋਏ ਦਸਵੀਂ ਜਮਾਤ ਦੇ ਸ.ਸ. ਦੇ ਪੇਪਰ 'ਚ ਆਏ ਪੰਜਾਬ ਦੇ ਨਕਸ਼ੇ ਨੇ ਸਿੱਖਿਆ ਵਿਭਾਗ ਦੀ ਨਾਲਾਇਕੀ ਨੂੰ ਇਕ ਵਾਰ ਫੇਰ ਜੱਗ ਜਾਹਿਰ ਕੀਤਾ। ਦਸਵੀਂ ਦੇ ਵਿਦਿਆਰਥੀਆਂ ਨੂੰ ਸਿਲੇਬਸ 'ਚ 1947 ਤੋਂ ਪਹਿਲਾਂ ਦੇ ਪੰਜਾਬ ਦਾ ਨਕਸ਼ਾ ਕਰਵਾਇਆ ਜਾਂਦਾ ਹੈ ਪਰ ਪੇਪਰ ਸੈੱਟਰ ਨੇ ਫਾਈਨਲ ਪੇਪਰ 'ਚ 9ਵੀਂ ਜਮਾਤ ਦਾ ਨਕਸ਼ਾ ਫਿੱਟ ਕਰ ਦਿੱਤਾ। 9ਵੀਂ ਜਮਾਤ ਦਾ ਸਿਲੇਬਸ ਨਵਾਂ ਹੈ ਤੇ ਹੁਣ ਦਸਵੀਂ ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੇ ਇਹ ਨਕਸ਼ਾ ਪਹਿਲਾਂ ਕਦੇ ਦੇਖਿਆ ਵੀ ਨਹੀ ਸੀ। ਵਿਭਾਗੀ ਅਣਗਹਿਲੀ ਕਾਰਨ ਵਿਦਿਆਰਥੀਆਂ ਦਾ 5 ਅੰਕਾਂ ਦਾ ਨੁਕਸਾਨ ਹੋ ਗਿਆ। ਮਾਪਿਆਂ ਨੇ ਪੇਪਰ ਸੈੱਟਰ ਖਿਲਾਫ ਬਣਦੀ ਕਾਰਵਾਈ ਕਰਨ ਤੇ ਵਿਦਿਆਰਥੀਆ ਨੂੰ ਗਰੇਸ ਦੇ ਤੌਰ 'ਤੇ 5-5 ਵਾਧੂ ਅੰਕ ਦੇਣ ਦੀ ਮੰਗ ਕੀਤੀ ਹੈ।